Canada ‘ਚ ਪੰਜਾਬੀ ਸ਼ਰਾਬ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ
ਚੰਡੀਗੜ੍ਹ, 9 ਅਗਸਤ (ਵਿਸ਼ਵ ਵਾਰਤਾ): ਕੈਨੇਡਾ ਦੇ ਐਡਮਿੰਟਨ ਵਿੱਚ ਇੱਕ ਪੰਜਾਬੀ ਮੂਲ ਦੇ ਸ਼ਰਾਬ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਸੁਖਜੀਤ ਰੰਧਾਵਾ ਉਰਫ਼ ਸੰਨੀ (48) ਵਜੋਂ ਹੋਈ ਹੈ। ਇਹ ਘਟਨਾ 6 ਅਗਸਤ ਨੂੰ ਵਾਪਰੀ ਸੀ। ਇਸ ਕਤਲ ਮਾਮਲੇ ‘ਚ ਜਾਂਚ ਦੌਰਾਨ, ਐਡਮਿੰਟਨ ਪੁਲਿਸ ਨੇ 22 ਸਾਲਾ ਨਿਕੋਲਸ ਬਟਲਰ-ਚੇਵਜ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਜੋ ਕਿ ਇੱਕ ਕੈਨੇਡੀਅਨ ਨਾਗਰਿਕ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਉਸ ਵਿਰੁੱਧ ਦੂਜੀ ਡਿਗਰੀ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਇਹ ਘਟਨਾ ਸ਼ਹਿਰ ਦੇ ਕੇਂਦਰੀ ਖੇਤਰ ਵਿੱਚ 112 ਐਵੇਨਿਊ ਅਤੇ 82 ਸਟਰੀਟ ਦੇ ਨੇੜੇ ਸਥਿਤ ਕਨੈਕਟ ਲਿਕਰ ਸਟੋਰ ਵਿੱਚ ਵਾਪਰੀ। 22 ਸਾਲਾ ਵਿਅਕਤੀ ਸਟੋਰ ਵਿੱਚ ਦਾਖਲ ਹੋਇਆ ਅਤੇ ਸ਼ਰਾਬ ਦਾ ਭੁਗਤਾਨ ਕੀਤੇ ਬਿਨਾਂ ਜਾਣ ਦੀ ਕੋਸ਼ਿਸ਼ ਕੀਤੀ। ਫਿਰ ਮ੍ਰਿਤਕ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਸਟੋਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਇਸੇ ਸਮੇਂ ਦੌਰਾਨ ਨੌਜਵਾਨ ਨੇ ਉਸਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ, ਜਿਸ ਕਰਨ ਸੁਖਜੀਤ ਰੰਧਾਵਾ ਦੀ ਮੌਤ ਹੋ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















