• Latest
  • Trending
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਹਲਕੇ ਵਿੱਚ 30 ਹਜ਼ਾਰ ਡਿਜੀਟਲ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਹਲਕੇ ਵਿੱਚ 30 ਹਜ਼ਾਰ ਡਿਜੀਟਲ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ

3 weeks ago
Punjab Breaking: ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ

Punjab Breaking: ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ

2 minutes ago
International: ਅਫਗਾਨਿਸਤਾਨ ‘ਚ ਹਫਤੇ ਦੇ ਅੰਦਰ ਦੂਜੀ ਵਾਰ ਆਇਆ ਭੂਚਾਲ

International: ਅਫਗਾਨਿਸਤਾਨ ‘ਚ ਹਫਤੇ ਦੇ ਅੰਦਰ ਦੂਜੀ ਵਾਰ ਆਇਆ ਭੂਚਾਲ

36 minutes ago
National: ਜੇ 30 ਦਿਨ ਜੇਲ੍ਹ ਵਿੱਚ ਰਹੇ, ਤਾਂ ਜਾਵੇਗੀ PM-CM ਦੀ ਕੁਰਸੀ !

National: ਜੇ 30 ਦਿਨ ਜੇਲ੍ਹ ਵਿੱਚ ਰਹੇ, ਤਾਂ ਜਾਵੇਗੀ PM-CM ਦੀ ਕੁਰਸੀ !

57 minutes ago
Pakistan ‘ਚ 125 ਸਾਲ ਪੁਰਾਣਾ ਗੁਰਦੁਆਰਾ ਢਾਹੁਣ ਦਾ ਮਾਮਲਾ: ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

Pakistan ‘ਚ 125 ਸਾਲ ਪੁਰਾਣਾ ਗੁਰਦੁਆਰਾ ਢਾਹੁਣ ਦਾ ਮਾਮਲਾ: ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

2 hours ago
Amarnath Yatra: ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਜੰਮੂ ਤੋਂ ਰਵਾਨਾ

Amarnath Yatra: ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਜੰਮੂ ਤੋਂ ਰਵਾਨਾ

2 hours ago
Pakistan ‘ਚ 125 ਸਾਲ ਪੁਰਾਣੇ ਗੁਰਦੁਆਰੇ ਨੂੰ ਢਾਹੁਣ ਦਾ ਭਾਰਤ ਵੱਲੋਂ ਵਿਰੋਧ

Pakistan ‘ਚ 125 ਸਾਲ ਪੁਰਾਣੇ ਗੁਰਦੁਆਰੇ ਨੂੰ ਢਾਹੁਣ ਦਾ ਭਾਰਤ ਵੱਲੋਂ ਵਿਰੋਧ

2 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

3 hours ago
Punjab Weather: ਮਾਨਸੂਨ ਦੀ ਪੰਜਾਬ ‘ਚ ਹੋਈ ਐਂਟਰੀ, ਅੱਜ ਤੋਂ ਭਾਰੀ ਮੀਂਹ ਦੀ ਚੇਤਾਵਨੀ

Punjab Weather: ਮਾਨਸੂਨ ਦੀ ਪੰਜਾਬ ‘ਚ ਹੋਈ ਐਂਟਰੀ, ਅੱਜ ਤੋਂ ਭਾਰੀ ਮੀਂਹ ਦੀ ਚੇਤਾਵਨੀ

3 hours ago
Women’s T20 World Cup ਦਾ ਦੂਜਾ ਸੈਮੀਫਾਈਨਲ ਅੱਜ

Women’s T20 World Cup ਦਾ ਦੂਜਾ ਸੈਮੀਫਾਈਨਲ ਅੱਜ

3 hours ago
PM Modi ਅੱਜ ਜਾਪਾਨੀ ਪ੍ਰਧਾਨ ਮੰਤਰੀ ਸਨੇ ਤਾਕਾਇਚੀ ਨਾਲ ਕਰਨਗੇ ਮੁਲਾਕਾਤ

PM Modi ਅੱਜ ਜਾਪਾਨੀ ਪ੍ਰਧਾਨ ਮੰਤਰੀ ਸਨੇ ਤਾਕਾਇਚੀ ਨਾਲ ਕਰਨਗੇ ਮੁਲਾਕਾਤ

3 hours ago
India Vs England ਵਿਚਕਾਰ ਪਹਿਲਾ ਟੀ-20 ਮੈਚ ਮੀਂਹ ਕਾਰਨ ਰਿਹਾ ਬੇਨਤੀਜਾ

India Vs England ਵਿਚਕਾਰ ਪਹਿਲਾ ਟੀ-20 ਮੈਚ ਮੀਂਹ ਕਾਰਨ ਰਿਹਾ ਬੇਨਤੀਜਾ

3 hours ago
Hukamnama Sri Darbar Sahib Today – 02 July 2026 | Ang 608 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 02 July 2026 | Ang 608 I ਅੱਜ ਦਾ ਹੁਕਮਨਾਮਾ

6 hours ago
Hindi News
English News
Thursday, July 2, 2026
No Result
View All Result
36 °c
Chandigarh
35 ° Fri
36 ° Sat
34 ° Sun
31 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਹਲਕੇ ਵਿੱਚ 30 ਹਜ਼ਾਰ ਡਿਜੀਟਲ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ

ਕਿਹਾ; ਜਦੋਂ ਤਕ ਲਾਭਪਾਤਰੀਆਂ ਨੂੰ ਨਵੇਂ ਡਿਜੀਟਲ ਰਾਸ਼ਨ ਕਾਰਡ ਨਹੀਂ ਮਿਲ ਜਾਂਦੇ, ਉਦੋਂ ਤਕ ਪੁਰਾਣੇ ਰਾਸ਼ਨ ਕਾਰਡ ਚਲਦੇ ਰਹਿਣਗੇ

June 10, 2026
in ਖਬਰਾਂ, ਪੰਜਾਬ

ਡਿਜੀਟਲ ਰਾਸ਼ਨ ਕਾਰਡਾਂ ਨਾਲ ਲੋਕਾਂ ਨੂੰ ਹੋਰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਮਿਲੇਗਾ ਸਰਕਾਰੀ ਸੇਵਾਵਾਂ ਅਤੇ ਸਹੂਲਤਾਂ ਦਾ ਲਾਭ

ਦਿੜ੍ਹਬਾ, 10 ਜੂਨ (ਵਿਸ਼ਵ ਵਾਰਤਾ);- ਕੈਬਨਿਟ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਨੇ ਇੱਥੇ ਅਟਵਾਲ ਪੈਲੇਸ ਵਿਖੇ ਕਰਵਾਏ ਸਮਾਗਮ ਦੌਰਾਨ
ਦਿੜ੍ਹਬਾ ਹਲਕੇ ਵਿੱਚ 30 ਹਜ਼ਾਰ ਡਿਜੀਟਲ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਡਿਜੀਟਲ ਰਾਸ਼ਨ ਕਾਰਡਾਂ ਨਾਲ ਲੋਕਾਂ ਨੂੰ ਸਰਕਾਰੀ ਸੇਵਾਵਾਂ ਅਤੇ ਸਹੂਲਤਾਂ ਦਾ ਲਾਭ ਹੋਰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਮਿਲ ਸਕੇਗਾ। ਉਹਨਾਂ ਕਿਹਾ ਕਿ ਜਦੋਂ ਤਕ ਲਾਭਪਾਤਰੀਆਂ ਨੂੰ ਨਵੇਂ ਡਿਜੀਟਲ ਰਾਸ਼ਨ ਕਾਰਡ ਨਹੀਂ ਮਿਲ ਜਾਂਦੇ, ਉਦੋਂ ਤਕ ਪੁਰਾਣੇ ਰਾਸ਼ਨ ਕਾਰਡ ਚਲਦੇ ਰਹਿਣਗੇ।

ਸਮਾਗਮ ਦੌਰਾਨ ਰਸਮੀ ਤੌਰ ਉੱਤੇ ਕੁਝ ਰਾਸ਼ਨ ਕਾਰਡ ਕੈਬਨਿਟ ਮੰਤਰੀ ਵੱਲੋਂ ਕੁਝ ਲਾਭਪਾਤਰੀਆਂ ਨੂੰ ਸੌਂਪੇ ਗਏ, ਜਦਕਿ ਬਾਕੀ ਰਾਸ਼ਨ ਕਾਰਡ ਪੰਚਾਂ ਸਰਪੰਚਾਂ ਨੂੰ ਸੌਂਪ ਕੇ ਸਾਰੇ ਯੋਗ ਲਾਭਪਾਤਰੀਆਂ ਤਕ ਪੁੱਜਦੇ ਕਰਨ ਦੀ ਜ਼ਿੰਮੇਵਾਰੀ ਲਾਈ ਗਈ।

ਕੈਬਨਿਟ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿੱਚ ਲੋੜਵੰਦ ਪਰਿਵਾਰਾਂ ਨੂੰ ਪੌਸ਼ਟਿਕ ਖੁਰਾਕ ਦੇਣ ਲਈ ਸਭ ਤੋਂ ਵੱਡੀਆਂ ਪਹਿਲਕਦਮੀਆਂ ਵਿੱਚੋਂ ਇਕ ‘ਮੇਰੀ ਰਸੋਈ’ ਸਕੀਮ ਹੇਠ ਸੂਬੇ ਦੇ ਲਗਪਗ 40 ਲੱਖ ਗਰੀਬ ਅਤੇ ਆਰਥਿਕ ਤੌਰ ਉਤੇ ਕਮਜ਼ੋਰ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ।

ਸ੍ਰ. ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਭਲਾਈ ਉਪਰਾਲਿਆਂ ਨੂੰ ਸਿਰਫ਼ ਕਣਕ ਅਤੇ ਦਾਲਾਂ ਦੀ ਵੰਡ ਤੱਕ ਸੀਮਤ ਕਰ ਦਿੱਤਾ ਸੀ, ਜਦੋਂ ਕਿ ਪੰਜਾਬ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਵਿਆਪਕ ਉਪਰਾਲਾ ਕੀਤਾ ਹੈ ਕਿ ਲੋੜਵੰਦ ਪਰਿਵਾਰਾਂ ਦੀਆਂ ਰਸੋਈਆਂ ਵਿੱਚ ਰੋਜ਼ਾਨਾ ਲੋੜਾਂ ਲਈ ਲੋੜੀਂਦੀਆਂ ਸਾਰੀਆਂ ਜ਼ਰੂਰੀ ਵਸਤਾਂ ਮੌਜੂਦ ਰਹਿਣ।

‘ਮੇਰੀ ਰਸੋਈ’ ਸਕੀਮ ਤਹਿਤ ਹਰੇਕ ਲਾਭਪਾਤਰੀ ਪਰਿਵਾਰ ਨੂੰ ਹਰ ਤਿੰਨ ਮਹੀਨਿਆਂ ਵਿੱਚ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਰਾਸ਼ਨ ਕਿੱਟ ਮਿਲ ਰਹੀ ਹੈ, ਜਿਸ ਵਿੱਚ ਸਰ੍ਹੋਂ ਦਾ ਤੇਲ, ਦਾਲ, ਖੰਡ, ਲੂਣ, ਹਲਦੀ ਅਤੇ ਘਰੇਲੂ ਰਸੋਈ ਚਲਾਉਣ ਲਈ ਲੋੜੀਂਦੀਆਂ ਹੋਰ ਜ਼ਰੂਰੀ ਵਸਤਾਂ ਸ਼ਾਮਲ ਹਨ।

ਇਹ ਯੋਜਨਾ ਆਮ ਪਰਿਵਾਰਾਂ ਦੀਆਂ ਆਮ ਜ਼ਰੂਰਤਾਂ, ਖਾਸ ਕਰਕੇ ਘਰੇਲੂ ਜ਼ਿੰਮੇਵਾਰੀਆਂ ਸੰਭਾਲਣ ਵਾਲੀਆਂ ਔਰਤਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਮਜ਼ਬੂਤ ਤੇ ਖੁਸ਼ਹਾਲ ਪੰਜਾਬ ਤਾਂ ਹੀ ਬਣਾਇਆ ਜਾ ਸਕਦਾ ਹੈ, ਜਦੋਂ ਹਰ ਘਰ ਦੀ ਰਸੋਈ ਚਲਦੀ ਰਹੇ ਅਤੇ ਕੋਈ ਵੀ ਬੱਚਾ ਭੁੱਖਾ ਨਾ ਸੌਂਵੇ।

ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਹਰ ਘਰ ਵਿੱਚ ਪੌਸ਼ਟਿਕ ਤੇ ਜ਼ਰੂਰੀ ਭੋਜਨ ਪਦਾਰਥਾਂ ਦੀ ਪਹੁੰਚ ਹੋਵੇ ਤਾਂ ਜੋ ਬੱਚੇ ਸਾਰੇ ਲੁੜੀਂਦੇ ਤੱਤਾਂ ਨਾਲ ਭਰਪੂਰ ਖੁਰਾਕ ਦੀ ਘਾਟ ਕਾਰਨ ਕਮਜ਼ੋਰੀ ਦਾ ਸ਼ਿਕਾਰ ਨਾ ਹੋਣ।

ਪਾਰਦਰਸ਼ੀ ਡਿਲੀਵਰੀ ਪ੍ਰਣਾਲੀਆਂ, ਮਿਆਰੀ ਭੋਜਨ ਕਿੱਟਾਂ ਅਤੇ ਆਰਥਿਕ ਤੌਰ ‘ਤੇ ਗਰੀਬ ਵਰਗਾਂ ਤਕ ਵਿਆਪਕ ਪਹੁੰਚ ਰਾਹੀਂ, ਪੰਜਾਬ ਸਰਕਾਰ ਨੇ ਸਿਹਤਮੰਦ, ਮਜ਼ਬੂਤ ਅਤੇ ਰੱਜਿਆ ਪੁੱਜਿਆ ਪੰਜਾਬ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਨਵੇਂ ਡਿਜੀਟਲ ਕਾਰਡ ਲੈਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਰਾਬਤਾ ਕਰ ਸਕਦੇ ਹਨ। ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ, ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਵੀ ਹੈ ਤਾਂ ਉਹ ਫੌਰੀ ਹੱਲ ਕੀਤੀ ਜਾਵੇਗੀ।

ਇਸ ਮੌਕੇ ਕੈਬਨਿਟ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਦੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ, ਨਗਰ ਸੁਧਾਰ ਟਰਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਮਾਰਕੀਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ, ਮਾਰਕੀਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਐਸ.ਡੀ.ਐਮ. ਦਿੜ੍ਹਬਾ ਸ਼੍ਰੀ ਤਰਸੇਮ ਚੰਦ, ਡੀ.ਐਸ.ਪੀ. ਦਿੜ੍ਹਬਾ ਡਾ. ਰੁਪਿੰਦਰ ਕੌਰ ਸਮੇਤ ਵਿਭਾਗਾਂ ਦੇ ਅਧਿਕਾਰੀ, ਸਰਪੰਚ, ਪੰਚ, ਅਤੇ ਹੋਰ ਪਤਵੰਤੇ ਹਾਜ਼ਰ ਸਨ।

Tags: BREAKING NEWSLatest Punjab newsLatest Punjab news in PunjabiPUNJABtop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab Breaking: ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ

Punjab Breaking: ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ

by Ranjit Singh
July 2, 2026
0

Punjab Breaking: ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ - SIT ਨੇ ਮਾਮਲੇ ਦੀ ਜਾਂਚ ਕੀਤੀ...

International: ਅਫਗਾਨਿਸਤਾਨ ‘ਚ ਹਫਤੇ ਦੇ ਅੰਦਰ ਦੂਜੀ ਵਾਰ ਆਇਆ ਭੂਚਾਲ

International: ਅਫਗਾਨਿਸਤਾਨ ‘ਚ ਹਫਤੇ ਦੇ ਅੰਦਰ ਦੂਜੀ ਵਾਰ ਆਇਆ ਭੂਚਾਲ

by Ranjit Singh
July 2, 2026
0

International: ਅਫਗਾਨਿਸਤਾਨ 'ਚ ਹਫਤੇ ਦੇ ਅੰਦਰ ਦੂਜੀ ਵਾਰ ਆਇਆ ਭੂਚਾਲ ਨਵੀਂ ਦਿੱਲੀ, 2 ਜੁਲਾਈ (ਵਿਸ਼ਵ ਵਾਰਤਾ): ਅਫਗਾਨਿਸਤਾਨ ਵਿੱਚ ਇੱਕ ਹੋਰ...

National: ਜੇ 30 ਦਿਨ ਜੇਲ੍ਹ ਵਿੱਚ ਰਹੇ, ਤਾਂ ਜਾਵੇਗੀ PM-CM ਦੀ ਕੁਰਸੀ !

National: ਜੇ 30 ਦਿਨ ਜੇਲ੍ਹ ਵਿੱਚ ਰਹੇ, ਤਾਂ ਜਾਵੇਗੀ PM-CM ਦੀ ਕੁਰਸੀ !

by Ranjit Singh
July 2, 2026
0

National: ਜੇ 30 ਦਿਨ ਜੇਲ੍ਹ ਵਿੱਚ ਰਹੇ, ਤਾਂ ਜਾਵੇਗੀ PM-CM ਦੀ ਕੁਰਸੀ ! - ਮਾਨਸੂਨ ਸੈਸ਼ਨ ਵਿੱਚ ਦੁਬਾਰਾ ਪੇਸ਼ ਕੀਤਾ...

Pakistan ‘ਚ 125 ਸਾਲ ਪੁਰਾਣਾ ਗੁਰਦੁਆਰਾ ਢਾਹੁਣ ਦਾ ਮਾਮਲਾ: ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

Pakistan ‘ਚ 125 ਸਾਲ ਪੁਰਾਣਾ ਗੁਰਦੁਆਰਾ ਢਾਹੁਣ ਦਾ ਮਾਮਲਾ: ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

by Ranjit Singh
July 2, 2026
0

Pakistan 'ਚ 125 ਸਾਲ ਪੁਰਾਣਾ ਗੁਰਦੁਆਰਾ ਢਾਹੁਣ ਦਾ ਮਾਮਲਾ: ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ - ਕਿਹਾ, ਪਾਕਿਸਤਾਨ ਸਰਕਾਰ ਸਿੱਖ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab Breaking: ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ

Punjab Breaking: ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ

by Ranjit Singh
July 2, 2026
0

Punjab Breaking: ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ - SIT ਨੇ ਮਾਮਲੇ ਦੀ ਜਾਂਚ ਕੀਤੀ...

Most Popular

ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਅਤੇ ਲੋੜਵੰਦ ਨਾਗਰਿਕਾਂ ਦੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 1,583 ਕਰੋੜ ਰੁਪਏ ਜਾਰੀ

ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਅਤੇ ਲੋੜਵੰਦ ਨਾਗਰਿਕਾਂ ਦੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 1,583 ਕਰੋੜ ਰੁਪਏ ਜਾਰੀ

by Ankit
3 days ago
0

ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਅਤੇ ਲੋੜਵੰਦ ਨਾਗਰਿਕਾਂ ਦੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 1,583 ਕਰੋੜ ਰੁਪਏ ਜਾਰੀ 6,131.91 ਕਰੋੜ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 