Bollywood : ਨੋਰਾ ਫਤੇਹੀ ਦਾ ਭਿਆਨਕ ਕਾਰ ਹਾਦਸੇ ਤੋਂ ਬਾਅਦ ਵੱਡਾ ਬਿਆਨ
– ਸਾਂਝੀ ਕੀਤਾ health ਅਪਡੇਟ
ਮੁੰਬਈ, 21 ਦਸੰਬਰ 2025 (ਵਿਸ਼ਵ ਵਾਰਤਾ) – ਨੋਰਾ ਫਤੇਹੀ ਹਾਲ ਹੀ ‘ਚ ਇਕ ਭਿਆਨਕ ਗੰਭੀਰ ਹਾਦਸੇ ਦਾ (Bollywood) ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਉਸਦੇ ਸਿਰ ਵਿੱਚ ਸੱਟ ਲੱਗੀ ਸੀ। ਇਸ ਦੇ ਬਾਵਜੂਦ, ਉਸਨੇ ਸ਼ਨੀਵਾਰ ਸ਼ਾਮ ਨੂੰ ਇੱਕ ਸੰਗੀਤ ਸਮਾਰੋਹ ਵਿੱਚ ਸ਼ਾਮਿਲ ਹੋਈ ਅਤੇ ਪਰਫਾਰਮ ਕੀਤਾ।
ਜ਼ਿਕਰਯੋਗ ਹੈ ਕਿ ਨੋਰਾ ਫਤੇਹੀ 20 ਦਸੰਬਰ ਨੂੰ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਈ ਸੀ। ਇੱਕ ਸ਼ਰਾਬੀ ਵਿਅਕਤੀ ਨੇ ਉਸਦੀ ਕਾਰ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ। ਨੋਰਾ ਦੀ ਟੀਮ ਤੁਰੰਤ ਅਦਾਕਾਰਾ ਨੂੰ ਹਸਪਤਾਲ ਲੈ ਗਈ। ਖੁਸ਼ਕਿਸਮਤੀ ਨਾਲ, ਨੋਰਾ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ।ਹੁਣ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਸਿਹਤ ਅਪਡੇਟ ਵੀ ਦਿੱਤੀ ਹੈ।
ਨੌਰਾ ਨੇ ਇਕ ਪੋਸਟ ਸਾਂਝੀ ਕਰ ਕਿਹਾ ਕਿ “ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਠੀਕ ਹਾਂ। ਹਾਂ, ਮੇਰਾ ਇੱਕ ਬਹੁਤ ਹੀ ਭਿਆਨਕ ਕਾਰ ਹਾਦਸਾ ਹੋਇਆ ਸੀ। ਇੱਕ ਸ਼ਰਾਬੀ ਆਦਮੀ ਜੋ ਨਸ਼ੇ ਵਿੱਚ ਗੱਡੀ ਚਲਾ ਰਿਹਾ ਸੀ, ਨੇ ਮੇਰੀ ਕਾਰ ਨੂੰ ਟੱਕਰ ਮਾਰ ਦਿੱਤੀ। ਅਤੇ ਬਦਕਿਸਮਤੀ ਨਾਲ, ਟੱਕਰ ਕਾਫ਼ੀ ਜ਼ੋਰਦਾਰ ਸੀ ਅਤੇ ਮੇਰਾ ਸਿਰ ਖਿੜਕੀ ਨਾਲ ਟਕਰਾ ਗਿਆ।
ਅਦਾਕਾਰਾ ਨੇ ਸੱਟਾਂ ਲੱਗਣ ਤੋਂ ਬਾਅਦ ਸਿਹਤ ਸੰਬੰਧੀ ਅਪਡੇਟ ਸਾਂਝੀ ਕਰਦਿਆਂ ਕਿਹਾ, “ਮੈਂ ਜ਼ਿੰਦਾ ਹਾਂ, ਅਤੇ ਮੈਂ ਠੀਕ ਹਾਂ। ਕੁਝ ਮਾਮੂਲੀ ਸੱਟਾਂ, ਸੋਜ ਅਤੇ ਹਲਕੇ ਸਿਰ ਦਰਦ ਨੂੰ ਛੱਡ ਕੇ, ਮੈਂ ਠੀਕ ਹਾਂ। ਮੈਂ ਇਸ ਲਈ ਸ਼ੁਕਰਗੁਜ਼ਾਰ ਹਾਂ। ਇਹ ਬਹੁਤ ਮਾੜਾ ਹੋ ਸਕਦਾ ਸੀ। ਮੈਂ ਇੱਥੇ ਇਹ ਕਹਿਣ ਲਈ ਹਾਂ ਕਿ ਇਸੇ ਲਈ ਤੁਹਾਨੂੰ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣੀ ਚਾਹੀਦੀ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























