Bangladesh ਹਵਾਈ ਸੈਨਾ ਦਾ ਜਹਾਜ਼ Crash
ਚਾਰੋ ਪਾਸੇ ਫੈਲੀ ਅੱਗ ਹੀ ਅੱਗ; ਸੈਂਕੜੇ ਲੋਕ ਜ਼ਖਮੀ

ਬੰਗਲਾਦੇਸ਼, 21 ਜੁਲਾਈ (ਵਿਸ਼ਵ ਵਾਰਤਾ): ਬੰਗਲਾਦੇਸ਼ (Bangladesh) ਹਵਾਈ ਸੈਨਾ ਦਾ ਇੱਕ F-7 ਸਿਖਲਾਈ ਜਹਾਜ਼ ਸੋਮਵਾਰ ਨੂੰ ਇੱਕ ਕਾਲਜ ਕੈਂਪਸ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਕਾਲਜ ਦੀ ਇਮਾਰਤ ਨਾਲ ਟਕਰਾ ਗਿਆ। ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ 100 ਤੋਂ ਵੱਧ ਲੋਕ ਜ਼ਖਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਮਾਈਲਸਟੋਨ ਕਾਲਜ ਵਿੱਚ ਬੱਚੇ ਮੌਜੂਦ ਸਨ ਅਤੇ ਕਲਾਸ ਲੱਗ ਰਹੀ ਸੀ। ਅਚਾਨਕ ਜਹਾਜ਼ ਹਾਦਸੇ ਕਾਰਨ (Bangladesh) ਹਫੜਾ-ਦਫੜੀ ਮਚ ਗਈ। ਅੱਗ ਬੁਝਾਊ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ। ਸੂਚਨਾ ਮਿਲਣ ‘ਤੇ ਬੰਗਲਾਦੇਸ਼ ਫੌਜ, ਫਾਇਰ ਬ੍ਰਿਗੇਡ ਸੇਵਾ ਅਤੇ ਸਿਵਲ ਡਿਫੈਂਸ ਦੀਆਂ ਅੱਠ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

ਦੱਸਿਆ ਜਾ ਰਿਹਾ ਹੈ ਕਿ ਸਿਖਲਾਈ ਜਹਾਜ਼ ਨੇ ਦੁਪਹਿਰ 1:06 ਵਜੇ ਦੇ ਕਰੀਬ ਉਡਾਣ ਭਰੀ ਅਤੇ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਮੁੱਢਲੀ ਸਹਾਇਤਾ ਤੋਂ ਬਾਅਦ, ਲਗਭਗ 60 ਜ਼ਖਮੀਆਂ ਨੂੰ ਬਰਨ ਇੰਸਟੀਚਿਊਟ ਰੈਫਰ ਕੀਤਾ ਗਿਆ, ਜਦੋਂ ਕਿ ਮਾਮੂਲੀ ਸੱਟਾਂ ਵਾਲੇ 25 ਲੋਕ ਇੱਥੇ ਇਲਾਜ ਅਧੀਨ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























