• Latest
  • Trending
Australian News: ਅੱਜ ਤੋਂ ਆਸਟ੍ਰੇਲੀਆ ਚ ਹੋ ਰਹੀਆਂ ਆਹ ਤਬਦੀਲੀਆਂ

Australian News: ਅੱਜ ਤੋਂ ਆਸਟ੍ਰੇਲੀਆ ਚ ਹੋ ਰਹੀਆਂ ਆਹ ਤਬਦੀਲੀਆਂ

2 years ago
ਪੀਐਚਡੀਸੀਸੀਆਈ ਵੱਲੋਂ ਮਹਿਲਾ ਕੈਦੀਆਂ ਨੂੰ ਹੁਨਰਮੰਦ ਉਦਯੋਗਪਤੀ ਬਣਾਉਣ ਲਈ ‘ਪ੍ਰੋਜੈਕਟ ਉਡਾਣ’ ਦੀ ਸ਼ੁਰੂਆਤ

ਪੀਐਚਡੀਸੀਸੀਆਈ ਵੱਲੋਂ ਮਹਿਲਾ ਕੈਦੀਆਂ ਨੂੰ ਹੁਨਰਮੰਦ ਉਦਯੋਗਪਤੀ ਬਣਾਉਣ ਲਈ ‘ਪ੍ਰੋਜੈਕਟ ਉਡਾਣ’ ਦੀ ਸ਼ੁਰੂਆਤ

47 minutes ago
ਵੀਅਤਨਾਮ ‘ਚ 15 ਭਾਰਤੀਆਂ ਦੀ ਮੌਤ ਮਾਮਲੇ ‘ਚ ਵੱਡੀ ਕਾਰਵਾਈ

ਵੀਅਤਨਾਮ ‘ਚ 15 ਭਾਰਤੀਆਂ ਦੀ ਮੌਤ ਮਾਮਲੇ ‘ਚ ਵੱਡੀ ਕਾਰਵਾਈ

1 hour ago
IND W vs ENG W: ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇਤਿਹਾਸਕ ਪਲ; ਯਸਤਿਕਾ ਭਾਟੀਆ ਨੇ ਰਚਿਆ ਇਤਿਹਾਸ

IND W vs ENG W: ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇਤਿਹਾਸਕ ਪਲ; ਯਸਤਿਕਾ ਭਾਟੀਆ ਨੇ ਰਚਿਆ ਇਤਿਹਾਸ

2 hours ago
ਭਲਕੇ ਚੰਡੀਗੜ੍ਹ ਕੂਚ ਕਰਨਗੇ ਪੰਜਾਬ ਦੇ ਕਿਸਾਨ

ਭਲਕੇ ਚੰਡੀਗੜ੍ਹ ਕੂਚ ਕਰਨਗੇ ਪੰਜਾਬ ਦੇ ਕਿਸਾਨ

2 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

3 hours ago
ਬੰਗਲਾਦੇਸ਼ ਵਿੱਚ ਹੜ੍ਹਾਂ ਕਾਰਨ ਘੱਟੋ-ਘੱਟ 44 ਲੋਕਾਂ ਦੀ ਮੌਤ

ਬੰਗਲਾਦੇਸ਼ ਵਿੱਚ ਹੜ੍ਹਾਂ ਕਾਰਨ ਘੱਟੋ-ਘੱਟ 44 ਲੋਕਾਂ ਦੀ ਮੌਤ

3 hours ago
ਐਸ.ਆਈ.ਆਰ ਦੇ ਦੋ ਰੋਜ਼ਾ ਵਿਸ਼ੇਸ਼ ਕੈਂਪਾਂ ਨੂੰ ਮਿਲਿਆ ਭਰਵਾਂ ਹੁੰਗਾਰਾ

ਐਸ.ਆਈ.ਆਰ ਦੇ ਦੋ ਰੋਜ਼ਾ ਵਿਸ਼ੇਸ਼ ਕੈਂਪਾਂ ਨੂੰ ਮਿਲਿਆ ਭਰਵਾਂ ਹੁੰਗਾਰਾ

3 hours ago
ਪਠਾਨਕੋਟ ਵਿੱਚ ਸਵਾਰੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ; 16 ਯਾਤਰੀ ਜ਼ਖ਼ਮੀ

ਪਠਾਨਕੋਟ ਵਿੱਚ ਸਵਾਰੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ; 16 ਯਾਤਰੀ ਜ਼ਖ਼ਮੀ

3 hours ago
IND W – ENG W Day 3: ਮਜ਼ਬੂਤ ਸਥਿਤੀ ‘ਚ ਭਾਰਤੀ ਮਹਿਲਾ ਟੀਮ; ਯਸਤਿਕਾ ਭਾਟੀਆ ਸੈਂਕੜੇ ਦੇ ਕਰੀਬ

IND W – ENG W Day 3: ਮਜ਼ਬੂਤ ਸਥਿਤੀ ‘ਚ ਭਾਰਤੀ ਮਹਿਲਾ ਟੀਮ; ਯਸਤਿਕਾ ਭਾਟੀਆ ਸੈਂਕੜੇ ਦੇ ਕਰੀਬ

4 hours ago
ਸੁਖਨਾ ਲੇਕ ‘ਚ ਵਧਿਆ ਪਾਣੀ ਦਾ ਪੱਧਰ; ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ

ਸੁਖਨਾ ਲੇਕ ‘ਚ ਵਧਿਆ ਪਾਣੀ ਦਾ ਪੱਧਰ; ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ

5 hours ago
ਤਰਨਤਾਰਨ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫ਼ਲਤਾ! ਖੇਤਾਂ ‘ਚੋਂ ਸਰਚ ਆਪ੍ਰੇਸ਼ਨ ਦੌਰਾਨ ਬਰਾਮਦ ਹੋਈ ਭਾਰੀ ਮਾਤਰਾ ‘ਚ ਹੈਰੋਇਨ

ਤਰਨਤਾਰਨ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫ਼ਲਤਾ! ਖੇਤਾਂ ‘ਚੋਂ ਸਰਚ ਆਪ੍ਰੇਸ਼ਨ ਦੌਰਾਨ ਬਰਾਮਦ ਹੋਈ ਭਾਰੀ ਮਾਤਰਾ ‘ਚ ਹੈਰੋਇਨ

6 hours ago
ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸੱਦੀ ਸਰਬ ਪਾਰਟੀ ਮੀਟਿੰਗ

ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸੱਦੀ ਸਰਬ ਪਾਰਟੀ ਮੀਟਿੰਗ

7 hours ago
Hindi News
English News
Sunday, July 12, 2026
No Result
View All Result
31 °c
Chandigarh
35 ° Mon
35 ° Tue
35 ° Wed
36 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Australian News: ਅੱਜ ਤੋਂ ਆਸਟ੍ਰੇਲੀਆ ਚ ਹੋ ਰਹੀਆਂ ਆਹ ਤਬਦੀਲੀਆਂ

July 1, 2024
in ਖਬਰਾਂ
Australian News: ਅੱਜ ਤੋਂ ਆਸਟ੍ਰੇਲੀਆ ਚ ਹੋ ਰਹੀਆਂ ਆਹ ਤਬਦੀਲੀਆਂ

Australian News: ਅੱਜ ਤੋਂ ਆਸਟ੍ਰੇਲੀਆ ਚ ਹੋ ਰਹੀਆਂ ਆਹ ਤਬਦੀਲੀਆਂ

visitor visa ਵਾਲਿਆਂ ਲਈ ਮਾੜੀ ਖ਼ਬਰ

ਫੈਡਰਲ ਸਰਕਾਰ ਵੱਲੋਂ ਜਾਣੋ ਕਿਨ੍ਹਾਂ ਨੂੰ ਮਿਲੇਗੀ ਰਿਆਇਤ

ਨਵੀਂ ਦਿੱਲੀ, 1 ਜੁਲਾਈ (ਵਿਸ਼ਵ ਵਾਰਤਾ):- ਅੱਜ ਤੋਂ ਜੁਲਾਈ ਤੋਂ ਹਰ ਤਿਮਾਹੀ ਆਉਣ ਵਾਲੇ ਬਿਜਲੀ ਬਿਲਾਂ ‘ਚ ਤੁਹਾਨੂੰ $75 ਡਾਲਰ ਦੀ ਫੈਡਰਲ ਸਰਕਾਰ ਵੱਲੋਂ ਰਿਆਇਤ ਮਿਲੇਗੀ। ਯਾਨੀ ਕਿ ਅਗਲੇ ਇੱਕ ਵਿੱਤੀ ਸਾਲ ਦੌਰਾਨ ਕੁੱਲ $300 ਦੀ ਮਦਦ। ਫੈਡਰਲ ਸਰਕਾਰ ਅਨੁਸਾਰ ਆਸਟ੍ਰੇਲੀਆ ਭਰ ਦੇ 10 ਮਿਲੀਅਨ ਪਰਿਵਾਰਾਂ ਨੂੰ ਰਾਹਤ ਮਿਲੇਗੀ। ਭਾਵੇਂ ਕਿ ਤੁਸੀਂ ਕਿਰਾਏ ‘ਤੇ ਹੋ ਜਾਂ ਮਕਾਨ ਮਾਲਕ, ਕਿਸੇ ਵੀ ਵੀਜ਼ਾ ਜਾਂ ਪੱਕੇ ਵਸਨੀਕ ਹੋ। ਬੱਸ ਬਿਜਲੀ ਦੇ ਬਿਲ ਤੁਹਾਡੇ ਨਾਮ ‘ਤੇ ਆਉਂਦਾ ਤਾਂ ਤੁਹਾਨੂੰ ਇਹ ਰਿਆਇਤ ਮਿਲੇਗੀ।

ਬਿਜਲੀ ਬਿਲਾਂ ‘ਚੋਂ $1000 ਡਾਲਰ ਦੀ ਛੋਟ

ਇਸ ਤੋਂ ਇਲਾਵਾ ਕੁਈਨਜ਼ਲੈਂਡ ਸਰਕਾਰ ਅੱਡ ਤੋਂ ਆਪਣੇ ਸੂਬੇ ਦੇ ਵਸਨੀਕਾਂ ਨੂੰ ਅਗਲੇ ਇੱਕ ਸਾਲ ਦਰਮਿਆਨ ਬਿਜਲੀ ਬਿਲਾਂ ‘ਚੋਂ $1000 ਡਾਲਰ ਦੀ ਛੋਟ ਦੇਵੇਗੀ। ਹਰ ਤਿਮਾਹੀ ਬਿਲ ‘ਚੋਂ ਇਹ ਡਿਸਕਾਊਂਟ ਤੁਹਾਨੂੰ ਮਿਲੇਗਾ, ਫੈਡਰਲ ਸਰਕਾਰ ਦੇ $300 ਤੋਂ ਇਲਾਵਾ। ਜਦਕਿ Tasmania ਸੂਬਾ ਵੀ ਆਪਣੇ ਵਸਨੀਕਾਂ ਨੂੰ ਅੱਡ ਤੋਂ $250 ਸਲਾਨਾ/ਪਰਿਵਾਰ ਦਾ ਇੱਕ ਪੈਕੇਜ ਐਲਾਨ ਚੁੱਕਾ ਹੈ।

ਇੰਟਰਨੈੱਟ ਦੇ ਬਿਲ ਪਹਿਲਾਂ ਨਾਲੋਂ ਜਿਆਦਾ ਮਹਿੰਗੇ

ਨੈਸ਼ਨਲ ਬਰਾਡਬੈਂਡ ਨੈੱਟਵਰਕ ਵੀ ਸਾਰੇ ਹੀ ਸੂਬਿਆਂ ‘ਚ ਸਾਰੇ ਹੀ ਰਿਟੇਲਰਾਂ (Telstra, Optus, TPG ਆਦਿ) ਵਧੇਰੇ ਫੀਸਾਂ ਵਸੂਲਣ ਜਾ ਰਿਹਾ ਹੈ। ਮਤਲਬ ਇਹ ਕਿ 1 ਜੁਲਾਈ ਤੋਂ ਬਾਅਦ ਤੁਹਾਡੇ ਇੰਟਰਨੈੱਟ ਦੇ ਬਿਲ ਪਹਿਲਾਂ ਨਾਲੋਂ ਜਿਆਦਾ ਮਹਿੰਗੇ ਆਉਣਗੇ। Home Basic Plan 1 ‘ਚ ਵਧ ਤੋਂ ਵੱਧ $26.85 ਦਾ ਇਜ਼ਾਫ਼ਾ, Home Standard Plan $52 ਡਾਲਰ ਮਹਿੰਗੇ ਅਤੇ Home Superfast plan $62 ਅਤੇ Ultra Superfast $72 ਡਾਲਰ ਸਲਾਨਾ ਵਾਧੇ ਨਾਲ ਆਏਗਾ।

ਤਨਖ਼ਾਹ ‘ਚ 3.75 ਫੀਸਦ ਦਾ ਇਜ਼ਾਫ਼ਾ

ਆਸਟ੍ਰੇਲੀਆ ਵਿੱਚ ਘੱਟੋ ਘੱਟ ਤਨਖ਼ਾਹ ਹੁਣ 1 ਜੁਲਾਈ ਤੋਂ $24.10/ਘੰਟਾ ਹੋਵੇਗੀ ਯਾਨੀ ਕਿ $23.23/ਘੰਟਾ ਜੋ ਕਿ ਹੁਣ ਤੱਕ ਮਿਲਦੀ ਰਹੀ ਹੈ, ਉਸ ‘ਚ 3.75 ਫੀਸਦ ਦਾ ਇਜ਼ਾਫ਼ਾ।

ਆਮ ਹੀ ਨਹੀਂ ਖ਼ਾਸ ਲੋਕਾਂ ਦੀਆਂ ਤਨਖ਼ਾਹਾਂ ‘ਚ ਵੀ ਵਾਧਾ

ਆਮ ਆਸਟ੍ਰੇਲੀਆਈ ਹੀ ਨਹੀਂ ਖ਼ਾਸ ਲੋਕਾਂ ਦੀਆਂ ਤਨਖ਼ਾਹਾਂ ਵੀ ਵੱਧ ਰਹੀਆਂ ਹਨ। ਫੈਡਰਲ MPs ਦੀ ਮੁੱਢਲੀ ਤਨਖਾਹ ਹੁਣ $225,750 ਤੋਂ ਵਧਕੇ $233,650/ਸਲਾਨਾ ਹੋਣ ਜਾ ਰਹੀ ਹੈ, ਯਾਨੀ $8000 ਡਾਲਰ ਦਾ ਫਾਇਦਾ। ਵਿਰੋਧੀ ਧਿਰ ਨੇਤਾ ਪੀਟਰ ਡਟਨ ਪਿਛਲੇ ਸਾਲ ਨਾਲੋਂ $15,000 ਵਧੇਰੇ ਕਮਾਉਣਗੇ। ਡੱਟਣ ਦੀ ਤਨਖਾਹ 1 ਜੁਲਾਈ ਤੋਂ $417,640 ਦੀ ਬਜਾਏ $432,260 ਹੋ ਜਾਵੇਗੀ। ਹਾਲਾਂਕਿ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੂੰ ਇਸ ਨਵੇਂ ਵਿੱਤੀ ਸਾਲ ‘ਚ $20,000 ਡਾਲਰ ਹੋਰ ਮਿਲਣਗੇ ਯਾਨੀ ਕਿ ਉਹਨਾਂ ਦੀ ਨਵੀਂ salary $607,490 ਡਾਲਰ ਹੋਵੇਗੀ।

ਆਸਟ੍ਰੇਲੀਆ ਵਿੱਚ ਤਨਖ਼ਾਹਦਾਰਾਂ ਨੂੰ ਹੁਣ ਰਿਟਾਇਰਡ ਹੋਣ ਵੇਲੇ ਥੋੜ੍ਹੀ ਰਾਹਤ ਮਿਲੇਗੀ। ਕਿਉਂਕਿ ਸੁਪਰ ਫੰਡ ‘ਚ ਅੱਧਾ ਫੀਸਦ ਦਾ ਇਜ਼ਾਫ਼ਾ ਵਧਾ ਦਿੱਤਾ ਗਿਆ ਹੈ। ਯਾਨੀ ਕਿ ਹੁਣ ਤੁਹਾਡੀ salary slip ‘ਤੇ 11 ਫੀਸਦ ਦੀ ਬਜਾਏ 11.5 ਸੁਪਰ ਜੋੜ ਕੇ ਦਿੱਤਾ ਜਾਵੇਗਾ।

ਵੀਜ਼ਾ ਦੀ quick service ਤਹਿਤ $100 ਵਾਧੂ ਭੁਗਤਾਨ ਨਾਲ

ਪਹਿਲਾਂ ਤੋਂ ਜਾਰੀ ਤੁਰੰਤ ਪਾਸਪੋਰਟ ਸਕੀਮ ($252 ਦੇ ਵਾਧੂ ਭੁਗਤਾਨ ਨਾਲ) ਜਿਸ ਵਿੱਚ ਦੋ ਦਿਨਾਂ ਅੰਦਰ ਪਾਸਪੋਰਟ ਤਿਆਰ ਕੀਤਾ ਜਾਂਦਾ ਸੀ, ਤਾਂ ਜਾਰੀ ਰਹੇਗੀ। ਪਰ ਉਸ ਤੋਂ ਇਲਾਵਾ quick service ਤਹਿਤ ਕੇਵਲ ਪੰਜ ਕੰਮਕਾਜੀ ਦਿਨਾਂ ਅੰਦਰ ਪਾਸਪੋਰਟ ਦੇਣ ($100 ਵਾਧੂ ਭੁਗਤਾਨ ਨਾਲ) ਦਾ ਫੈਸਲਾ ਅੱਜ ( 1 ਜੁਲਾਈ 2024 ) ਤੋਂ ਸ਼ੁਰੂ ਹੋ ਜਾਵੇਗਾ।

visitor visa ਵਾਲਿਆਂ ਲਈ ਮਾੜੀ ਖ਼ਬਰ

ਜਿਹੜੇ visitor visa ‘ਤੇ ਆਕੇ ਪਹਿਲਾਂ ਆਸਟਰੇਲੀਆ ਵਿੱਚ ਸਟੂਡੈਂਟ ਵੀਜ਼ਾ ਤਬਦੀਲ ਕਰਵਾ ਲੈਂਦੇ ਸਨ, ਉਹਨਾਂ ਲਈ ਮਾੜੀ ਖ਼ਬਰ ਹੈ ਕਿ ਹੁਣ ਇਹ ਨਿਯਮ ਪਹਿਲੀ ਜੁਲਾਈ ਤੋਂ ਖ਼ਤਮ ਕਰ ਦਿੱਤਾ ਜਾਵੇਗਾ। ਨਾਲ ਹੀ temporary graduate visa (485 subclass) ਹੋਲਡਰ ਵੀ onshore (ਯਾਨੀ ਆਸਟ੍ਰੇਲੀਆ ‘ਚ ਰਹਿੰਦੇ ਹੋਏ) student visa ਨਹੀਂ ਲੈ ਸਕਣਗੇ।

ਪੈਨਸ਼ਨਾਂ ‘ਚ ਵੀ ਵੱਖੋ ਵੱਖ ਵਾਧੇ

ਆਸਟ੍ਰੇਲੀਆ ਸਰਕਾਰ ਵੱਲੋਂ ਵਿੱਤੀ ਤੌਰ ‘ਤੇ ਕਮਜ਼ੋਰ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਪੈਨਸ਼ਨਾਂ (disability support pension, carers payment, parental payments ਅਤੇ family tax benefit payments) ‘ਚ ਵੀ ਵੱਖੋ ਵੱਖ ਵਾਧੇ ਕੀਤੇ ਗਏ ਹਨ।

Tags: Australian NewsBREAKING NEWSLATEST PUNJABI NEWSpunjab newsWEB PORTALWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪੀਐਚਡੀਸੀਸੀਆਈ ਵੱਲੋਂ ਮਹਿਲਾ ਕੈਦੀਆਂ ਨੂੰ ਹੁਨਰਮੰਦ ਉਦਯੋਗਪਤੀ ਬਣਾਉਣ ਲਈ ‘ਪ੍ਰੋਜੈਕਟ ਉਡਾਣ’ ਦੀ ਸ਼ੁਰੂਆਤ

ਪੀਐਚਡੀਸੀਸੀਆਈ ਵੱਲੋਂ ਮਹਿਲਾ ਕੈਦੀਆਂ ਨੂੰ ਹੁਨਰਮੰਦ ਉਦਯੋਗਪਤੀ ਬਣਾਉਣ ਲਈ ‘ਪ੍ਰੋਜੈਕਟ ਉਡਾਣ’ ਦੀ ਸ਼ੁਰੂਆਤ

by Jaspreet Kaur
July 12, 2026
0

ਪੀਐਚਡੀਸੀਸੀਆਈ ਵੱਲੋਂ ਮਹਿਲਾ ਕੈਦੀਆਂ ਨੂੰ ਹੁਨਰਮੰਦ ਉਦਯੋਗਪਤੀ ਬਣਾਉਣ ਲਈ ‘ਪ੍ਰੋਜੈਕਟ ਉਡਾਣ’ ਦੀ ਸ਼ੁਰੂਆਤ - ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ...

ਵੀਅਤਨਾਮ ‘ਚ 15 ਭਾਰਤੀਆਂ ਦੀ ਮੌਤ ਮਾਮਲੇ ‘ਚ ਵੱਡੀ ਕਾਰਵਾਈ

ਵੀਅਤਨਾਮ ‘ਚ 15 ਭਾਰਤੀਆਂ ਦੀ ਮੌਤ ਮਾਮਲੇ ‘ਚ ਵੱਡੀ ਕਾਰਵਾਈ

by Jaspreet Kaur
July 12, 2026
0

ਵੀਅਤਨਾਮ 'ਚ 15 ਭਾਰਤੀਆਂ ਦੀ ਮੌਤ ਮਾਮਲੇ 'ਚ ਵੱਡੀ ਕਾਰਵਾਈ - ਪੁਲਿਸ ਨੇ ਸਪੀਡਬੋਟ ਕੈਪਟਨ ਨੂੰ ਲਿਆ ਹਿਰਾਸਤ ਨਵੀ ਦਿੱਲੀ,...

IND W vs ENG W: ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇਤਿਹਾਸਕ ਪਲ; ਯਸਤਿਕਾ ਭਾਟੀਆ ਨੇ ਰਚਿਆ ਇਤਿਹਾਸ

IND W vs ENG W: ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇਤਿਹਾਸਕ ਪਲ; ਯਸਤਿਕਾ ਭਾਟੀਆ ਨੇ ਰਚਿਆ ਇਤਿਹਾਸ

by Jaspreet Kaur
July 12, 2026
0

IND W vs ENG W: ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇਤਿਹਾਸਕ ਪਲ; ਯਸਤਿਕਾ ਭਾਟੀਆ ਨੇ ਰਚਿਆ ਇਤਿਹਾਸ ਇੰਗਲੈਂਡ, 12 ਜੁਲਾਈ...

ਭਲਕੇ ਚੰਡੀਗੜ੍ਹ ਕੂਚ ਕਰਨਗੇ ਪੰਜਾਬ ਦੇ ਕਿਸਾਨ

ਭਲਕੇ ਚੰਡੀਗੜ੍ਹ ਕੂਚ ਕਰਨਗੇ ਪੰਜਾਬ ਦੇ ਕਿਸਾਨ

by Jaspreet Kaur
July 12, 2026
0

ਭਲਕੇ ਚੰਡੀਗੜ੍ਹ ਕੂਚ ਕਰਨਗੇ ਪੰਜਾਬ ਦੇ ਕਿਸਾਨ - ਟ੍ਰੈਫਿਕ ਰਹੇਗਾ ਪ੍ਰਭਾਵਿਤ; ਪੁਲਿਸ ਵੱਲੋਂ ਰੂਟ ਡਾਇਵਰਸ਼ਨ ਜਾਰੀ ਚੰਡੀਗੜ੍ਹ, 12 ਜੁਲਾਈ (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਪੀਐਚਡੀਸੀਸੀਆਈ ਵੱਲੋਂ ਮਹਿਲਾ ਕੈਦੀਆਂ ਨੂੰ ਹੁਨਰਮੰਦ ਉਦਯੋਗਪਤੀ ਬਣਾਉਣ ਲਈ ‘ਪ੍ਰੋਜੈਕਟ ਉਡਾਣ’ ਦੀ ਸ਼ੁਰੂਆਤ

ਪੀਐਚਡੀਸੀਸੀਆਈ ਵੱਲੋਂ ਮਹਿਲਾ ਕੈਦੀਆਂ ਨੂੰ ਹੁਨਰਮੰਦ ਉਦਯੋਗਪਤੀ ਬਣਾਉਣ ਲਈ ‘ਪ੍ਰੋਜੈਕਟ ਉਡਾਣ’ ਦੀ ਸ਼ੁਰੂਆਤ

by Jaspreet Kaur
July 12, 2026
0

ਪੀਐਚਡੀਸੀਸੀਆਈ ਵੱਲੋਂ ਮਹਿਲਾ ਕੈਦੀਆਂ ਨੂੰ ਹੁਨਰਮੰਦ ਉਦਯੋਗਪਤੀ ਬਣਾਉਣ ਲਈ ‘ਪ੍ਰੋਜੈਕਟ ਉਡਾਣ’ ਦੀ ਸ਼ੁਰੂਆਤ - ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ...

Most Popular

ਪੰਜਾਬ ਵੱਲੋਂ ਲੌਜਿਸਟਿਕਸ ਡਿਜੀਟਾਈਜੇਸ਼ਨ ਅਤੇ ਉਦਯੋਗਿਕ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇਣ ਲਈ ਐਨ.ਐਲ.ਡੀ.ਐਸ.ਐਲ. ਨਾਲ ਸਮਝੌਤਾ ਸਹੀਬੱਧ

ਪੰਜਾਬ ਵੱਲੋਂ ਲੌਜਿਸਟਿਕਸ ਡਿਜੀਟਾਈਜੇਸ਼ਨ ਅਤੇ ਉਦਯੋਗਿਕ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇਣ ਲਈ ਐਨ.ਐਲ.ਡੀ.ਐਸ.ਐਲ. ਨਾਲ ਸਮਝੌਤਾ ਸਹੀਬੱਧ

by Ankit
4 days ago
0

ਪੰਜਾਬ ਵੱਲੋਂ ਲੌਜਿਸਟਿਕਸ ਡਿਜੀਟਾਈਜੇਸ਼ਨ ਅਤੇ ਉਦਯੋਗਿਕ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇਣ ਲਈ ਐਨ.ਐਲ.ਡੀ.ਐਸ.ਐਲ. ਨਾਲ ਸਮਝੌਤਾ ਸਹੀਬੱਧ •ਮਾਲ-ਭਾੜੇ ਦੀ ਰੀਅਲ-ਟਾਈਮ ਨਿਗਰਾਨੀ ਵਾਸਤੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 