Australia ਅੰਤਰਰਾਸ਼ਟਰੀ ਯੋਗ ਦਿਵਸ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ

ਆਸਟ੍ਰੇਲੀਆ, 24 ਮਈ (ਵਿਸ਼ਵ ਵਾਰਤਾ): ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੱਦੇਨਜ਼ਰ ਆਸਟ੍ਰੇਲੀਆ ‘ਚ ਵੀ ਤਿਆਰੀਆਂ ਜ਼ੋਰਾ ਸ਼ੋਰਾ ਨਾਲ ਜਾਰੀ ਹਨ। ਦੱਸ ਦਈਏ ਕਿ ਭਲਕੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਇੰਕ. ਦੁਆਰਾ ਭਾਰਤ ਦੇ ਕੌਂਸਲੇਟ ਜਨਰਲ, ਮੈਲਬੌਰਨ ਦੇ ਸਹਿਯੋਗ ਨਾਲ ‘ਪੀਸ’ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ ਜਿਸ ‘ਚ ਕਿ ਸਰੀਰਕ ਯੋਗ, ਕੁਦਰਤੀ ਤਣਾਅ ਘਟਾਉਣ ਅਤੇ ਸ਼ਾਂਤ ਕਰਨ ਲਈ ਮਨੋਵਿਗਿਆਨਕ ਯੋਗ, ਧਿਆਨ ਯੋਗ ਕਰਵਾਇਆ ਜਾਵੇਗਾ।
ਇਹ ਸਮਾਗਮ ਦਿਨ ਐਤਵਾਰ, ਮਿਤੀ 25-ਮਈ-2025 ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤਕ, ਮੇਲਟਨ ਕਮਿਊਨਿਟੀ ਹਾਲ, 238 ਹਾਈ ਸਟਰੀਟ, ਮੇਲਟਨ, ਵੀਆਈਸੀ 3337 ਵਿਖੇ ਹੋਵੇਗਾ। ਵੱਧ ਤੋਂ ਵੱਧ ਲੋਕਾਂ ਨੂੰ ਇਥੇ ਪਹੁੰਚ ਕੇ ਲਾਹਾ ਲੈਣ ਦੀ ਅਪੀਲ ਕੀਤੀ ਗਈ ਹੈ। ਸਮਾਗਮ ਤੋਂ ਬਾਅਦ ਖਾਣ ਪੀਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























