Australia ‘ਚ ਗੁਰੂ ਨਾਨਕ ਸਾਹਿਬ ਜੀ ਦੇ 556ਵੇਂ ਪ੍ਰਕਾਸ਼ ਪੁਰਬ ਅਤੇ ‘ੴ’ ਸਥਾਪਨਾ ਦੀ 6ਵੀਂ ਵਰ੍ਹੇਗੰਢ ਮਨਾਈ ਜਾਵੇਗੀ
ਚੰਡੀਗੜ੍ਹ, 3 ਅਕਤੂਬਰ 2025 (ਵਿਸ਼ਵ ਵਾਰਤਾ) – ਆਸਟ੍ਰੇਲੀਆ (Australia) ‘ਚ ਗੁਰੂ ਨਾਨਕ ਸਾਹਿਬ ਜੀ ਦੇ 556ਵੇਂ ਪ੍ਰਕਾਸ਼ ਪੁਰਬ ਅਤੇ ‘ੴ ‘ ਸਥਾਪਨਾ ਦੀ 6ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਵਿਕਟੋਰੀਅਨ ਸਿੱਖ ਗੁਰੂਦੁਆਰੇ ਪ੍ਰੀਸ਼ਦ ਅਤੇ ਸਰਵ ਵਿਆਪਕ ਦਇਆ ਸਮਾਰੋਹ ਦਾ ਮਹਾਨ ਸਤੂਪ ‘ਇਕ ਓਂਕਾਰ’ (ੴ ) ਉਦਘਾਟਨ ਦੀ 6ਵੀਂ ਵਰ੍ਹੇਗੰਢ ਸ਼ਨੀਵਾਰ 25 ਅਕਤੂਬਰ, ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ 25 ਸੈਂਡਹਰਸਟ ਟਾਊਨ ਰੋਡ ਮਾਇਰਸ ਫਲੈਟ ਵਿਕ 3556 ਵਿਖੇ ਮਨਾਈ ਜਾ ਰਹੀ ਹੈ।

ਇਸ ਮੌਕੇ ਸਿੱਖ ਅਧਿਆਤਮਿਕ ਸੰਗੀਤ, ਗਤਕਾ ਦੇ ਮੁਕਾਬਲੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਇਸ ਸੰਬੰਧੀ ਹੋਰ ਵਧੇਰੇ ਜਾਣਕਰੀ ਲਈ ਗੁਰਦੁਆਰਾ ਸਾਹਿਬ ਦੀ ਈ-ਮੇਲ ‘ਤੇ ਸੰਪਰਕ ਕੀਤਾ ਜਾ ਸਕਦਾ ਹੈ – www.vsgc.org.au, ਜਾਂ ਫੇਰ ਹੇਠਾਂ ਦਿੱਤੇ ਨੰਬਰਾਂ ਤੋਂ ਜਾਣਕਾਰੀ ਲਈ ਜਾ ਸਕਦੀ ਹੈ।
ਰਮਨ ਸਿੰਘ 0450 766 555
ਮੰਨੀ ਬੈਂਸ 0430 912 830
ਓਂਕਾਰ ਸਿੰਘ 0423 217 636
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























