ਐਂਟੀ ਪੇਪਰ ਲੀਕ ਬਿੱਲ ਲੋਕ ਸਭਾ ਤੋਂ ਬਾਅਦ ਰਾਜ ਸਭਾ ‘ਚ ਵੀ ਪਾਸ
ਨਵੀ ਦਿੱਲੀ, 30 ਜੁਲਾਈ 2026 (ਵਿਸ਼ਵ ਵਾਰਤਾ ): ਪੇਪਰ ਲੀਕ ਨਾਲ ਸਬੰਧਤ ‘ਪ੍ਰੀਖਿਆ ਸੋਧ ਬਿੱਲ’ ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿੱਚ ਵੀ ਜ਼ਬਾਨੀ ਵੋਟ ਨਾਲ ਪਾਸ ਹੋ ਗਿਆ ਹੈ। ਮਾਨਸੂਨ ਸੈਸ਼ਨ ਵਿੱਚ ਲੰਬੀ ਚਰਚਾ ਤੋਂ ਬਾਅਦ ਲੋਕ ਸਭਾ ਵਿੱਚ ਵੀ ਇਹ ਬਿੱਲ ਜ਼ਬਾਨੀ ਵੋਟ ਨਾਲ ਪਾਸ ਹੋ ਗਿਆ ਸੀ। ਐਂਟੀ ਪੇਪਰ ਲੀਕ ਬਿੱਲ ਦੇ ਦੋਵਾਂ ਸਦਨਾਂ ਵਿੱਚ ਪਾਸ ਹੋਣ ਤੋਂ ਬਾਅਦ ਹੁਣ ਸੰਗਠਿਤ ਤਰੀਕੇ ਨਾਲ ਪੇਪਰ ਲੀਕ ਕਰਵਾਉਣ ਜਾਂ ਨਕਲ ਗਿਰੋਹ ਚਲਾਉਣ ਵਾਲਿਆਂ ਨੂੰ ਹੁਣ ਵੱਧ ਤੋਂ ਵੱਧ 10 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਬਿੱਲ ਵਿੱਚ ਜੁਰਮਾਨਾ ਵੀ ਵਧਾ ਦਿੱਤਾ ਗਿਆ ਹੈ। ਹੁਣ ਪੇਪਰ ਲੀਕ ਦੇ ਦੋਸ਼ੀਆਂ ‘ਤੇ ਵੱਧ ਤੋਂ ਵੱਧ 10 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕੇਗਾ। ਇਹੋ ਨਹੀਂ, ਜੇਕਰ ਪੇਪਰ ਲੀਕ ਹੋਣ ਕਰਕੇ ਦੁਬਾਰਾ ਪ੍ਰੀਖਿਆ (Re-Exam) ਕਰਵਾਉਣੀ ਪਈ ਤਾਂ ਉਸ ਦਾ ਪੂਰਾ ਖਰਚਾ ਵੀ ਦੋਸ਼ੀਆਂ ਤੋਂ ਵਸੂਲਿਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























