‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਤਾਲਮੇਲ ਕਮੇਟੀ ਦਾ ਐਲਾਨ
ਸੁਖਵਿੰਦਰ ਸਿੰਘ ਅਗਵਾਨ ਬਣੇ ਕੋਆਰਡੀਨੇਟਰ; ਦੇਖੋ ਪੂਰੀ ਸੂਚੀ
ਚੰਡੀਗੜ੍ਹ, 5 ਅਕਤੂਬਰ (ਵਿਸ਼ਵ ਵਾਰਤਾ) – ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਜਾਰੀ ਕੀਤੇ ਪੱਤਰ ‘ਚ ਕਿਹਾ ਗਿਆ ਹੈ ਕਿ ਕੌਮੀ ਏਕਤਾ ਨੂੰ ਮੱਦੇਨਜ਼ਰ ਰੱਖਦੇ ਹੋਏ, ਪੰਜਾਬ ਦੀਆਂ ਸੁਹਿਰਦ ਹਮਖ਼ਿਆਲੀ ਜਥੇਬੰਦੀਆਂ, ਹੋਰ ਰਾਜਨੀਤਿਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਨਾਲ ਤਾਲਮੇਲ ਕਰਨ ਲਈ ‘ਤਾਲਮੇਲ ਕਮੇਟੀ’ ਦਾ ਗਠਨ ਕੀਤਾ ਗਿਆ ਹੈ ।ਇਹ ਤਾਲਮੇਲ ਕਮੇਟੀ ਹੋਰਨਾਂ ਧਿਰਾਂ ਤੋਂ ਆਉਣ ਵਾਲੇ ਅਹੁਦੇਦਾਰ/ਅਹੁਦੇਦਾਰਾਂ ਨੂੰ ਹਰ ਪੱਖ ਤੋਂ ਵਿਚਾਰ ਕੇ ਪਾਰਟੀ ਵਿੱਚ ਸ਼ਾਮਿਲ ਕਰਨਗੇ।
ਤਾਲਮੇਲ ਕਮੇਟੀ
1. ਸੁਖਵਿੰਦਰ ਸਿੰਘ ਅਗਵਾਨ — ਕੋਆਰਡੀਨੇਟਰ ਇੰਚਾਰਜ
2. ਪ੍ਰਗਟ ਸਿੰਘ ਰਈਆ — ਮੈਂਬਰ
3. ਰਣਜੀਤ ਸਿੰਘ ਧਨੋਆ — ਮੈਂਬਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























