Ajnala : ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ‘ਚ 6.53 ਕਰੋੜ ਰੁਪਏ ਦੀ ਲਾਗਤ ਨਾਲ ਸ਼ੁੱਧ ਪੀਣ ਵਾਲੇ ਪਾਣੀ ਦੇ ਨਵ ਨਿਰਮਾਣ ਅਧੀਨ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ
ਨਵੇਂ ਪ੍ਰੋਜੈਕਟਾਂ ਤੇ ਲੋਕਾਂ ਦੇ ਘਰਾਂ ਤੱਕ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਚਾਲੂ ਵਿੱਤੀ ਵਰ੍ਹੇ ‘ਚ ਪੰਜਾਬ ਸਰਕਾਰ ਖਰਚ ਕਰੇਗੀ 723 ਕਰੋੜ ਰੁਪਏ – ਧਾਲੀਵਾਲ
ਅਜਨਾਲਾ/ਅੰਮ੍ਰਿਤਸਰ, 30 ਅਪ੍ਰੈਲ (ਵਿਸ਼ਵ ਵਾਰਤਾ) Ajnala : – ਅੱਜ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰਾਂ ਸੁਹਿਰਦ ਹੈ ਅਤੇ ਸੂਬੇ ਦੇ ਲੋਕਾਂ ਦੇ ਘਰਾਂ ਤੱਕ ਪੀਣ ਲਈ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਚੁੱਕੇ ਗਏ ਢੁਕਵੇਂ ਕਦਮਾਂ ਤਹਿਤ ਚਾਲੂ ਵਿੱਤੀ ਵਰੇ੍ਹ ‘ਚ ਜ਼ਲ ਸਰੋਤਾਂ ਦੇ ਨਵੇਂ ਪ੍ਰੋਜੈਕਟਾਂ ਦਾ ਪੁਨਰ ਨਿਰਮਾਣ ਅਤੇ ਜ਼ਮੀਨਦੋਜ਼ ਪਾਈਪ ਲਾਈਨਾਂ ਵਿਛਾਉਣ ਲਈ 723 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਦੋਂਕਿ ਪਿਛਲ਼ੇ ਚੱਲ ਰਹੇ ਪ੍ਰੋਜੈਕਟਾਂ ਨੂੰ ਨੇਪੜੇ ਚਾੜਣ ਲਈ 1343 ਕਰੋੜ ਰੁਪਏ ਦੀ ਰਾਸ਼ੀ ਵੱਖਰੇ ਤੌਰ ਤੇ ਰਾਖਵੀਂ ਰੱਖੀ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ. ਧਾਲੀਵਾਲ ਨੇ ਅੱਜ ਸਥਾਨਕ ਸ਼ਹਿਰ ‘ਚ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੀ ਅਮੂਰਤ -2.0 ਸਕੀਮ ਤਹਿਤ 6.53 ਕਰੋੜ ਰੁਪਏ ਦੀ ਲਾਗਤ ਨਾਲ ਨਵ ਨਿਰਮਾਣ ਅਧੀਨ ਸ਼ੁੱਧ ਪੀਣ ਵਾਲੇ ਪਾਣੀ ਦੀਆਂ 20.85 ਕਿਲੋਮੀਟਰ ਲੰਮੀ ਅਜਨਾਲਾ ਸ਼ਹਿਰ ‘ਚ ਵਾਟਰ ਪਾਈਪ ਵਿਛਾਉਣ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦੀ ਰਸਮ ਅਦਾਇਗੀ ਮੌਕੇ ਸ਼ਹਿਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਨੇ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਸ਼ੁੱਧ ਪੀਣ ਵਾਲੇ ਪਾਣੀ ਦੇ ਇਸ ਪ੍ਰੋਜੈਕਟ ਨੂੰ ਨੇਪੜੇ ਚਾੜਣ ‘ਚ ਪੂਰੀ ਪਾਰਦਰਸ਼ਤਾ ਰੱਖੀ ਜਾਵੇ ਅਤੇ 12 ਮਹੀਨਿਆਂ ਵਿੱਚ ਇਹ ਪ੍ਰੋਜੈਕਟ ਮੁਕੰਮਲ ਕੀਤਾ ਜਾਵੇ ਤਾਂ ਜੋ ਨਿਰਧਾਰਿਤ ਸਮੇਂ ‘ਚ ਸ਼ਹਿਰੀਆਂ ਨੂੰ ਸਮਰਪਿਤ ਕੀਤਾ ਜਾ ਸਕੇ । ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੰਤਰੀ ਸ: ਧਾਲੀਵਾਲ ਨੇ ਇਹ ਵੀ ਕਿਹਾ ਕਿ ਸੂਬਾ ਮਾਨ ਸਰਕਾਰ ਵਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਤੇ ਸ਼ਹਿਰੀ ਕਸਬਿਆਂ ਨੂੰ ਪੀਣ ਵਾਲੇ ਸ਼ੁੱਧ ਪਾਣੀ ਸਪਲਾਈ ਦੇ ਕੀਤੇ ਜਾ ਰਹੇ ਉਚੇਚੇ ਪ੍ਰਬੰਧਾਂ ਤੋਂ ਇਲਾਵਾ ਪੇਂਡੂ ਵੱਸੋਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਅਤੇ ਬਿਹਤਰ ਸੈਨੀਟੇਸ਼ਨ ਸਹੂਲਤਾਂ ਲਈ ਵੱਖਰੇ ਤੌਰ ਤੇ ਚਾਲੂ ਵਿੱਤੀ ਵਰੇ੍ਹ ‘ਚ 1614 ਕਰੋੜ ਰੁਪਏ ਦੀ ਰਾਸ਼ੀ ਖਰਚ ਕਰਨ ਲਈ ਬਜਟ ‘ਚ ਵਿਵਸਥਾ ਕੀਤੀ ਗਈ ਹੈ। ਜਿਸ ਨਾਲ ਪਿੰਡਾਂ ‘ਚ ਨਹਿਰੀ ਪਾਣੀ ਅਧਾਰਿਤ ਯੋਜਨਾਵਾਂ ਨੂੰ ਤੇਜ਼ੀ ਨਾਲ ਲਾਗੂ ਕਰਨਾ ਪੁਰਾਣੇ ਬੁਨਿਆਦੀ ਢਾਂਚੇ ਦਾ ਪੁਨਰਨਿਵਾਸ ਕਰਨਾ ਅਤੇ ਸੈਨੀਟੇਸ਼ਨ /ਸਾਫ ਸਫਾਈ ਦੀ ਮਜ਼ਬੂਤ ਸਥਿਤੀ ਸਥਾਪਿਤ ਹੋਵੇਗੀ।ਮੰਤਰੀ ਧਾਲੀਵਾਲ ਨੇ ਪਿਛਲੀਆਂ ਸਰਕਾਰਾਂ ਨੂੰ ਆੜੇ ਹੱਥੀ ਲਿਆ ਅਤੇ ਕਿਹਾ ਕਿ ਸਾਬਕਾ ਸਰਕਾਰਾਂ ਨੇ ਲੋਕਾਂ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨ ‘ਚ ਜ਼ਰਾ ਵੀ ਰੁਚੀ ਨਹੀਂ ਵਿਖਾਈ, ਜਿਸਦੇ ਮੱਦੇਨਜ਼ਰ ਸੂਬਾ ਮਾਨ ਸਰਕਾਰ ਰੰਗਲੇ ਪੰਜਾਬ ਤਹਿਤ ਲੋਕ ਹਿੱਤੂ ਸੇਵਾਵਾਂ ਲਈ ਤਨਦੇਹੀ ਨਾਲ ਸਮਰਪਿਤ ਹੈ।ਇਸ ਮੌਕੇ ਤੇ ਚੇਅਰਮੈਨ ਪਨਗਰੇਨ ਬਲਦੇਵ ਸਿੰਘ ਮਿਆਦੀਆਂ, ਪਾਰਟੀ ਜ਼ਿਲਾ੍ਹ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਥਾਂਦੇ, ਖੁਸ਼ਪਾਲ ਸਿੰਘ ਧਾਲੀਵਾਲ, ਓ.ਐਸ.ਡੀ. ਚਰਨਜੀਤ ਸਿੰਘ ਸਿੱਧੂ, ਗੁਰਜੰਟ ਸਿੰਘ ਸੋਹੀ, ਨਗਰ ਪੰਚਾਇਤ ਅਜਨਾਲਾ ਪ੍ਰਧਾਨ ਭੱਟੀ ਜਸਪਾਲ ਸਿੰਘ ਢਿਲੋਂ, ਸ਼ਹਿਰੀ ਪ੍ਰਧਾਨ ਅਮਿਤ ਔਲ, ਆਈ ਪੀ ਸ਼ਾਹ, ਡਾ: ਹਰਮੀਤ ਸਿੰਘ ਲਾਡੀ ਸੰਧੂ, ਸ਼ਿਵਦੀਪ ਸਿੰਘ ਚਾਹਲ, ਕੌਂਸਲਰ ਰਾਜਬੀਰ ਕੌਰ ਚਾਹਲ, ਕੌਂਸਲਰ ਅਵਿਨਾਸ਼, ਬੱਬੂ ਮਹਾਜਨ, ਪੰਡਤ ਮੁਕੇਸ਼ ਸ਼ਾਸ਼ਤਰੀ ਤੋਂ ਇਲਾਵਾ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਿਭਾਗ ਦੇ ਅਧਿਕਾਰੀ ਮੌਜੂਦ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























