ਆਸਟਰੇਲੀਆ 2 August ( ਗੁਰਪੁਨੀਤ ਸਿੰਘ ਸਿੱਧੂ )- ਅੱਜ ਰਾਤ ਤੋ ਮੈਲਬੌਰਨ ਵਿੱਚ ਕਰਫਿਊ ਲਾਗੂ ਹੋਵੇਗਾ । ਕਰਫਿਊ ਦਾ ਸਮਾਂ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ । ਪਿਛਲੇ 24 ਘੰਟਿਆਂ 671 ਨਵੇਂ ਕੇਸ ਸਾਹਮਣੇ ਆਏ ਹਨ । ਜ਼ਰੂਰੀ ਲੋੜਾਂ ਲਈ ਪੰਜ ਕਿਲੋਮੀਟਰ ਦੇ ਘੇਰੇ ਤੋਂ ਬਾਹਰ ਜਾਣ ਦੀ ਮਨਾਹੀ ਕੀਤੀ ਗਈ ਹੈ। ਜਿਹੜਾ ਇਸ ਦੀ ਉਲੰਘਣਾ ਕਰੇਗਾ ਉਸ ਨੂੰ 1652 ਡਾਲਰ ਜੁਰਮਾਨਾ ਕੀਤਾ ਜਾਵੇਗਾ ।
ਖਰੀਦਾਰੀ ਲਈ ਇਕ ਘਰ ਦੇ ਸਿਰਫ ਇੱਕ ਮੈਂਬਰ ਨੂੰ ਹੀ ਆਗਿਆ ਦਿੱਤੀ ਗਈ ਹੈ ਅਤੇ ਸੈਰ ਅਤੇ ਕਸਰਤ ਕਰਨ ਲਈ ਆਪਣੇ ਨੇੜਲੇ ਇਲਾਕੇ ਵਿੱਚ ਸਿਰਫ ਇਕ ਘੰਟੇ ਦੀ ਛੋਟ ਦਿੱਤੀ ਗਈ ਹੈ। ਜ਼ਰੂਰੀ ਲੋੜਾਂ ਵਾਲੇ ਕਾਰੋਬਾਰ ਖੁੱਲੇ ਰਹਿਣਗੇ ਬਾਕੀ ਕਾਰੋਬਾਰਾਂ ਬਾਰੇ ਸੋਮਵਾਰ ਨੂੰ ਦਿੱਤੀ ਜਾਵੇਗੀ ਹੋਰ ਜਾਣਕਾਰੀ । ਇਹ ਪਾਬੰਦੀਆਂ ਦੀਆਂ 6 ਹਫਤੇ ਤੱਕ ਜਾਰੀ ਰਹਿਣਗੀਆਂ।
ਪੰਜਾਬ ਵਿੱਚ ਪਰਾਲੀ ਸਾੜਨ ਦੇ 6,516 ਮਾਮਲੇ ਦਰਜ; 2,001 ਐਫ.ਆਈ.ਆਰ.ਦਰਜ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ) - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਦੀ ਤਾਜ਼ਾ ਰਿਪੋਰਟ ਅਨੁਸਾਰ, ਝੋਨੇ ਦੀ ਵਾਢੀ ਦੇ ਚੱਲ...






















