ਮੁੱਖ ਮੰਤਰੀ ਨੇ ਪਲਾਜ਼ਮਾ ਖ੍ਰੀਦਣ – ਵੇਚਣ ਤੇ ਰੋਕ ਲਗਾਕੇ ਕਰੋਨਾ ਮਰੀਜ਼ਾ ਨੂੰ ਦਿੱਤੀ ਵੱਢੀ ਰਾਹਤ – ਕਿਰਨ ਢਿਲੋ

Advertisement

ਚੰਡੀਗੜ੍ਹ 1 ਅਗਸਤ( ਵਿਸ਼ਵ ਵਾਰਤਾ )- ਹੁਣ ਪ੍ਰਾਈਵੇਟ ਹਸਪਤਾਲ ਵੀ ਨਹੀ ਲੈਣਗੇ ਕੋਈ ਚਾਰਜ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਰੋਨਾ ਮੌਤਾ ਦੀ ਦਰ ਵੱਧਣ ਤੇ ਐਕਸ਼ਨ ਲੈਂਦੇ ਹੋਏ ਤੁਰੰਤ ਪ੍ਰਭਾਵ ਤੋ ਪਲਾਜ਼ਮਾ ਖ੍ਰੀਦਣ – ਵੇਚਣ ਤੇ ਰੋਕ ਲਗਾ ਦਿੱਤੀ ਹੈ ਅਤੇ ਸਿਹਤ ਵਿਭਾਗ ਨੂੰ ਸਖਤ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ।ਇਸ ਮੌਕੇ ਮੁੱਖ ਮੰਤਰੀ ਦੇ ਜੱਦੀ ਹਲਕੇ ਪਟਿਆਲਾ ਜ਼ਿਲਾਂ ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨ ਢਿਲੋ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਪਲਾਜ਼ਮਾ ਖ੍ਰੀਦਣ – ਵੇਚਣ ਤੇ ਰੋਕ ਲਗਾਕੇ ਕਰੋਨਾ ਮਰੀਜ਼ਾ ਨੂੰ ਵੱਢੀ ਰਾਹਤ ਦਿੱਤੀ ਹੈ।ਕਿਉਂਕਿ ਕਰੋਨਾ ਮਹਾਮਾਰੀ ਕਰਕੇ ਲੋਕ ਪਹਿਲਾ ਹੀ ਆਰਥਿਕ ਤੰਗੀ ਦਾ ਸ਼ਿਕਾਰ ਹਨ ਅਤੇ ਮੁੱਖ ਮੰਤਰੀ ਦੇ ਇਸ ਫੈਸਲੇ ਨਾਲ ਕਰੋਨਾ ਮਰੀਜ਼ਾ ਨੂੰ ਮੁਫਤ ਵਿੱਚ ਪਲਾਜ਼ਮਾ ਮਿਲੇਗਾ ਅਤੇ ਪ੍ਰਾਈਵੇਟ ਹਸਪਤਾਲ ਵਾਲੇ ਕੋਈ ਵੀ ਚਾਰਜ ਨਹੀ ਲੈਣਗੇ।ਉਹਨਾ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਮੈਂਬਰ ਪਾਰਲੀਮੈਟ ਪ੍ਰਨੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮੁੱਚੇ ਜ਼ਿਲੇ ਵਿੱਚ ਘਰ-ਘਰ ਜਾ ਕੇ ਕਰੋਨਾ ਮਰੀਜ਼ਾ ਦੇ ਮੁਫਤ ਟੈਸਟ ਕੀਤੇ ਜਾ ਰਹੇ ਹਨ ਤਾਂਕਿ ਇਸ ਮਹਾਮਾਰੀ ਨੂੰ ਫੈਲਣ ਤੋ ਰੋਕਿਆ ਜਾ ਸਕੇ, ਨਾਲ ਹੀ ਉਹਨਾ ਕਰੋਨਾ ਮਰੀਜ਼ਾ ਦੀ ਸਿਹਤਯਾਬੀ ਲਈ ਦਿਲੋਂ ਕਾਮਨਾ ਵੀ ਕੀਤੀ।