ਪੰਜਾਬ ਦੀਆਂ ਜੇਲ੍ਹਾਂ ਦੇ ਬਾਹਰੀ ਗੇਟਾਂ ਉਤੇ 3 ਅਗਸਤ ਨੂੰ ਸਵੇਰੇ 8.30 ਤੋਂ ਸ਼ਾਮ 5 ਵਜੇ ਤੱਕ ਰੱਖੜੀਆਂ ਪ੍ਰਾਪਤ ਕੀਤੀਆਂ ਜਾਣਗੀਆਂ: ਏ.ਡੀ.ਜੀ.ਪੀ ਜੇਲ੍ਹਾਂ

Advertisement

 

• ਰੱਖੜੀ ਵਾਲੇ ਦਿਨ ਕੋਈ ਫਿਜ਼ੀਕਲ ਮੁਲਾਕਾਤ ਦੀ ਆਗਿਆ ਨਹੀਂ ਦਿੱਤੀ ਜਾਵੇਗੀ
• ਮਿਸ਼ਰੀ ਨੂੰ ਛੱਡ ਕੇ ਕੋਈ ਮਠਿਆਈ ਨਹੀਂ ਕੈਦੀਆਂ ਨੂੰ ਭੇਜੀ ਜਾ ਸਕੇਗੀ
• ਜੇਲ•ਾਂ ਦੇ ਬਾਹਰੀ ਗੇਟ ‘ਤੇ ਰੱਖੜੀਆਂ ਦੇ ਪੈਕੇਟ ਕੈਦੀਆਂ ਦੇ ਨਾਂ ਦੀ ਸਲਿੱਪ ਲਗਾ ਕੇ ਲਿਆਂਦੀਆਂ ਜਾਣ
• ਰੱਖੜੀ ਦੇ ਪੈਕੇਟ ਚੰਗੀ ਤਰ•ਾਂ ਬੰਦ ਕਰਕੇ ਸੈਨੇਟਾਈਜ਼ ਕਰਕੇ ਹੀ ਗੇਟ ਉਤੇ ਰੱਖੇ ਜਾਣ
ਚੰਡੀਗੜ•, 1 ਅਗਸਤ( ਵਿਸ਼ਵ ਵਾਰਤਾ )-ਕੋਵਿਡ-19 ਦੇ ਚੱਲਦਿਆਂ ਰੱਖੜੀ ਦੇ ਤਿਉਹਾਰ ਮੌਕੇ ਜੇਲ•ਾਂ ਵਿੱਚ ਬੰਦ ਕੈਦੀਆਂ ਨੂੰ ਰੱਖੜੀਆਂ ਪਹੁੰਚਾਣ ਲਈ ਪਰਿਵਾਰਕ ਮੈਂਬਰਾਂ ਦੀ ਸਹੂਲਤ ਲਈ ਜੇਲ• ਵਿਭਾਗ ਵੱਲੋਂ ਵਿਸਥਾਰ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਤਹਿਤ 3 ਅਗਸਤ ਨੂੰ ਪੰਜਾਬ ਦੀਆਂ ਜੇਲ•ਾਂ ਦੇ ਬਾਹਰੀ ਗੇਟਾਂ ਉਤੇ ਰੱਖੜੀਆਂ ਸਵੇਰੇ 8.30 ਤੋਂ ਸ਼ਾਮ 5 ਵਜੇ ਤੱਕ ਪ੍ਰਾਪਤ ਕੀਤੀਆਂ ਜਾ ਸਕਣਗੀਆਂ।
ਏ.ਡੀ.ਜੀ.ਪੀ. ਜੇਲ•ਾਂ ਸ੍ਰੀ ਪ੍ਰਵੀਨ ਕੁਮਾਰ ਸਿਨਹਾ ਨੇ ਸਾਰੇ ਜੇਲ• ਸੁਪਰਡੈਂਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰੱਖੜੀ ਦੇ ਤਿਉਹਾਰ ਮੌਕੇ 3 ਅਗਸਤ ਨੂੰ ਕੋਈ ਫਿਜ਼ੀਕਲ ਮੁਲਾਕਾਤ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ•ਾਂ ਕਿਹਾ ਕਿ ਰੱਖੜੀਆਂ ਹਾਸਲ ਕਰਨ ਲਈ ਬਾਹਰੀ ਗੇਟਾਂ ਉਤੇ ਪੂਰਾ ਪ੍ਰਬੰਧ ਕੀਤਾ ਜਾਵੇ। ਉਨ•ਾਂ ਕਿਹਾ ਕਿ ਜਿਹੜਾ ਵੀ ਪੈਕੇਟ ਰੱਖੜੀ ਦਾ ਗੇਟ ਉਤੇ ਰੱਖਿਆ ਜਾਵੇ ਉਹ ਪੂਰੀ ਤਰ•ਾਂ ਬੰਦ ਹੋਵੇ ਅਤੇ ਸੈਨੇਟਾਈਜ਼ ਕਰਨ ਤੋਂ ਬਾਅਦ ਹੀ ਜੇਲ• ਅੰਦਰ ਭੇਜਿਆ ਜਾਵੇ।
ਏ.ਡੀ.ਜੀ.ਪੀ. ਨੇ ਕਿਹਾ ਕਿ ਸਮਾਜਿਕ ਵਿੱਥ ਦਾ ਪੂਰੀ ਤਰ•ਾਂ ਪਾਲਣ ਕਰਨ ਲਈ ਗੇਟ ਦੇ ਬਾਹਰ ਆਉਣ ਵਾਲੇ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਲਈ ਤੈਅ ਦੂਰੀ ‘ਤੇ ਗੋਲ ਚੱਕਰ ਬਣਾ ਦਿੱਤੇ ਜਾਣ। ਰੱਖੜੀ ਦੇ ਪੈਕੇਟ ਉਪਰ ਸਬੰਧਤ ਕੈਦੀ ਦੇ ਨਾਂ ਦੀ ਸਲਿੱਪ ਲਗਾਈ ਹੋਵੇ ਅਤੇ ਇਕ ਘੰਟੇ ਦੇ ਅੰਦਰ ਉਸ ਕੈਦੀ ਨੂੰ ਰੱਖੜੀ ਪਹੁੰਚ ਜਾਣੀ ਚਾਹੀਦੀ ਹੈ।
ਉਨ•ਾਂ ਅੱਗੇ ਦੱਸਿਆ ਕਿ ਸੁਰੱਖਿਆ ਅਮਲੇ ਦੇ ਨਾਲ ਇਕ ਅਧਿਕਾਰੀ ਵੀ ਜੇਲ• ਦੇ ਬਾਹਰੀ ਗੇਟ ਉਤੇ ਤਾਇਨਾਤ ਕੀਤਾ ਜਾਵੇ ਜੋ ਰੱਖੜੀ ਦੇ ਪੈਕੇਟ ਦੀ ਚੈਕਿੰਗ ਅਤੇ ਸੈਨੇਟਾਈਜ਼ ਆਦਿ ਦਾ ਪੂਰਾ ਖਿਆਲ ਰੱਖੇ। ਕੋਵਿਡ-19 ਨੇਮਾਂ ਦੀ ਪਾਲਣਾ ਕਰਦੇ ਹੋਏ ਜੇਲ• ਕਰਮੀ ਮਾਸਕ ਅਤੇ ਦਸਤਾਨੇ ਪਹਿਨ ਕੇ ਹੀ ਇਹ ਪੈਕੇਟ ਹਾਸਲ ਕਰਨ।
ਏ.ਡੀ.ਜੀ.ਪੀ. ਜੇਲ•ਾਂ ਨੇ ਕਿਹਾ ਕਿ ਰੱਖੜੀ ਦੇ ਨਾਲ ਮਠਿਆਈ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਹਰੇਕ ਪੈਕੇਟ ਦੇ ਨਾਲ ਸਿਰਫ ਮਿਸ਼ਰੀ ਦਾ ਛੋਟਾ ਪੈਕੇਟ ਭੇਜਿਆ ਜਾ ਸਕਦਾ ਹੈ ਜਿਸ ਦਾ ਪ੍ਰਬੰਧ ਜੇਲ• ਵਿਭਾਗ ਵੱਲੋਂ ਬਾਹਰੀ ਗੇਟ ਉਤੇ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਖੁੱਲ•ੀਆਂ ਰੱਖੜੀਆਂ ਲਈ ਵਿਭਾਗ ਵੱਲੋਂ ਜੇਲ• ਦੇ ਬਾਹਰ ਛੋਟੇ ਪੈਕੇਟਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
——-