-ਤਰਨਤਾਰਨ ਅਤੇ ਖਡੂਰ ਸਾਹਿਬ ਹਲਕਿਆਂ ਦੇ ਪਿੰਡਾਂ ‘ਚ ਜ਼ਹਿਰੀਲੀ ਸ਼ਰਾਬ ਕਾਰਨ ਵਿਛੇ ਸੱਥਰਾਂ ‘ਤੇ ਪਰਿਵਾਰਾਂ ਨੂੰ ਧਰਵਾਸਾ ਦੇਣ ਪਹੁੰਚੇ ‘ਆਪ’ ਦੇ ਵਿਧਾਇਕ ਅਤੇ ਆਗੂ
ਤਰਨਤਾਰਨ/ ਅੰਮ੍ਰਿਤਸਰ, 1 ਅਗਸਤ 2020 (ਵਿਸ਼ਵ ਵਾਰਤਾ)-ਬੇਲਗ਼ਾਮ ਸ਼ਰਾਬ ਮਾਫ਼ੀਆ ਦੀ ਜ਼ਹਿਰੀਲੀ ਸ਼ਰਾਬ ਕਾਰਨ ਮੌਤ ਦਾ ਸ਼ਿਕਾਰ ਹੋਏ ਦਰਜਨ ਲੋਕਾਂ ਦੇ ਪੀੜਤ ਪਰਿਵਾਰਾਂ ਨੂੰ ਧਰਵਾਸਾ ਦੇਣ ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਮੁੱਖ ਬੁਲਾਰਾ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਇਸ ਭਿਆਨਕ ਤ੍ਰਾਸਦੀ ਲਈ ਸੱਤਾਧਾਰੀ ਕਾਂਗਰਸ ਸਰਕਾਰ ਨੂੰ ਹੀ ਮੁੱਖ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ।
ਪ੍ਰਿੰਸੀਪਲ ਬੁੱਧ ਰਾਮ ਅਤੇ ਪ੍ਰੋ. ਬਲਜਿੰਦਰ ਕੌਰ ਨੌਰੰਗਾਬਾਦ, ਜੋਧਪੁਰ, ਪੰਡੋਰੀ ਕਲਾਂ, ਕਲੇਰ, ਕੰਡਿਆਲਾ ਅਤੇ ਤਰਨਤਾਰਨ ਦੇ ਵੱਖ-ਵੱਖ ਵਾਰਡਾਂ ਵਿਚ ਜ਼ਹਿਰੀਲੀ ਸ਼ਰਾਬ ਕਾਰਨ ਵਿਛੇ ਸੱਥਰਾਂ ‘ਤੇ ਪੀੜਤ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਵੰਡਾਉਣ ਉਪਰੰਤ ਸਥਾਨਕ ਮੀਡੀਆ ਦੇ ਮੁਖ਼ਾਤਬ ਹੋਏ।
ਪ੍ਰੋ. ਬਲਜਿੰਦਰ ਕੌਰ ਅਤੇ ਪ੍ਰਿੰਸੀਪਲ ਬੁੱਧ ਰਾਮ ਨੇ ਇਸ ਦੁਖਦਾਇਕ ਤ੍ਰਾਸਦੀ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਜਦੋਂ ਸੱਤਾਧਾਰੀ ਧਿਰ ਦੇ ਆਗੂ ਆਪਣੀਆਂ ਨੈਤਿਕ ਜ਼ਿੰਮੇਵਾਰੀ ਭੁੱਲ ਕੇ ਸ਼ਰਮ-ਹਯਾ ਅਤੇ ਭ੍ਰਿਟਾਚਾਰ ਦੀਆਂ ਸਾਰੀਆਂ ਹੱਦਾਂ ਉਲੰਘ ਕੇ ਥਾਣਿਆਂ ਅਤੇ ਕਚਹਿਰੀਆਂ ਨੂੰ ਠੇਕੇ ‘ਤੇ ਚਾੜ੍ਹਨ ਲੱਗ ਪੈਣ ਤਾਂ ਅਜਿਹੀਆਂ ਅਣਹੋਣੀਆਂ-ਤ੍ਰਾਸਦੀਆਂ ਨੂੰ ਆਮ ਲੋਕ ਕਿਵੇਂ ਅਤੇ ਕਦੋਂ ਤੱਕ ਟਾਲ ਸਕਦੇ ਹਨ?
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪਹਿਲਾਂ ਬਾਦਲ ਐਂਡ ਪਾਰਟੀ ਦੇ ਅਖੌਤੀ ‘ਜਥੇਦਾਰ’ ਥਾਣੇ, ਪਟਵਾਰਖ਼ਾਨੇ ਅਤੇ ਕਚਹਿਰੀਆਂ ਠੇਕਿਆਂ ‘ਤੇ ਚਾੜ ਕੇ ਮਹੀਨਾ (ਰੰਗਦਾਰੀ) ਵਸੂਲਦੇ ਸਨ, ਹੁਣ ਕਾਂਗਰਸੀ ਵੀ ਉਸੇ ਰਾਹ ‘ਤੇ ਤੁਰੇ ਹੋਏ ਹਨ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸਰਕਾਰੀ ਦਹਿਸ਼ਤ ਅਤੇ ਮਾਫ਼ੀਆ ਦੀ ਗੁੰਡਾਗਰਦੀ ਕਰਕੇ ਆਮ ਲੋਕ ਬੋਲਣੋਂ ਪਰਹੇਜ਼ ਕਰਦੇ ਹਨ, ਪਰੰਤੂ ਇਸ ਇਲਾਕੇ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਮੌਤ ਦੇ ਇਸ ਧੰਦੇ ਪਿੱਛੇ ਸੱਤਾਧਾਰੀਆਂ ਦਾ ਸਿੱਧਾ ਹੱਥ ਹੈ ਅਤੇ ਪਾਪਾਂ ਦੀ ਇਸ ਕਮਾਈ ਦਾ ਹਿੱਸਾ ਮੁੱਖ ਮੰਤਰੀ ਦਫ਼ਤਰ ਤੱਕ ਕਿੰਜ ਪਹੁੰਚਦਾ ਹੈ?
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸਿਰਫ਼ ਐਸਐਚਓ ਨੂੰ ਮੁਅੱਤਲ ਕਰਕੇ ਅਤੇ ਇੱਕ ਮੈਜਿਸਟ੍ਰੇਟ ਜਾਂਚ ਦੇ ਐਲਾਨ ਨਾਲ ਇਸ ਸਮੁੱਚੇ ਕਾਲੇ ਧੰਦੇ ‘ਤੇ ਪਰਦਾ ਨਹੀਂ ਪਾਇਆ ਜਾ ਸਕਦਾ। ਇਸ ਮਾਮਲੇ ਦੀ ਮਾਨਯੋਗ ਹਾਈਕੋਰਟ ਦੇ ਸਿਟਿੰਗ (ਮੌਜੂਦਾ) ਜੱਜ ਦੀ ਨਿਗਰਾਨੀ ਹੇਠ ਉੱਚ ਪੱਧਰੀ ਅਤੇ ਸਮਾਂਬੱਧ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸ਼ਰਾਬ ਮਾਫ਼ੀਆ ‘ਚ ਗ਼ਲਤਾਨ ਪੁਲਸ ਅਤੇ ਸਿਆਸੀ ਤੰਤਰ ਦੀਆਂ ਸਾਰੀਆਂ ਛੋਟੀਆਂ-ਵੱਡੀਆਂ ਮੱਛੀਆਂ ਨੂੰ ਜਨਤਕ ਤੌਰ ‘ਤੇ ਨੰਗਾ ਕੀਤਾ ਜਾ ਸਕੇ।
ਦੋਵੇਂ ‘ਆਪ’ ਵਿਧਾਇਕਾਂ ਨੇ ਇਨ੍ਹਾਂ ਸਾਰੀਆਂ ਮੌਤਾਂ ਲਈ ਕਤਲ ਦੇ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ-ਇੱਕ ਸਰਕਾਰੀ ਨੌਕਰੀ ਤੁਰੰਤ ਦਿੱਤੀ ਜਾਵੇ।
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ, ਜਵਾਈ ਦਾ ਦਿਹਾਂਤ
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ, ਜਵਾਈ ਦਾ ਦਿਹਾਂਤ ਚੰਡੀਗੜ੍ਹ, 26ਅਪ੍ਰੈਲ(ਵਿਸ਼ਵ ਵਾਰਤਾ)- ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ...