
ਜਲੰਧਰ 1 ਅਗਸਤ ( ਵਿਸ਼ਵ ਵਾਰਤਾ )- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆ ਮੌਤਾਂ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਜੁੰਮੇਵਾਰ ਠਹਿਰਾਉਂਦੇ ਹੋਇਆ ਦਸਿਆ ਕਿ ਸੂਬੇ ਅੰਦਰ ਨਜਾਇਜ ਸ਼ਰਾਬ ਅਤੇ ਨਸ਼ਿਆ ਦਾ ਗੋਰਖਧੰਦਾ ਸ਼ਰੇਆਮ ਪੰਜਾਬ ਵਿੱਚ ਚੱਲ ਰਿਹਾ ਹੈ ਤੇ ਕੈਪਟਨ ਸਰਕਾਰ ਇਸ ਨਜਾਇਜ ਕਾਰੋਬਾਰ ਨੂੰ ਰੋਕਣ ਵਿੱਚ ਪੂਰੀ ਤਰਾ ਨਾਕਾਮ ਸਾਬਿਤ ਹੋਈ ਹੈ ਜਿਸ ਕਾਰਨ ਚਾਲੀ ਤੋਂ ਜਿਆਦਾ ਮੌਤਾਂ ਗੈਰ ਕਾਨੂੰਨੀ ਜਹਿਰੀਲੀ ਸ਼ਰਾਬ ਪੀਣ ਨਾਲ ਅੰਮ੍ਰਿਤਸਰ, ਤਰਨਤਾਰਨ ਤੇ ਬਟਾਲਾ ਸਰਹੱਦੀ ਜਿਲਿਆ ਵਿੱਚ ਗਰੀਬ ਅਤੇ ਦਲਿਤ ਪੰਜਾਬੀਆ ਦੀਆ ਹੋਈਆਂ ਹਨ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾ ਗੁਟਕਾ ਸਾਹਿਬ ਦੀ ਝੂਠੀ ਸੋਹ ਖਾਣ ਵਾਲਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਨਸ਼ਿਆਂ ਨੂੰ ਚਾਰ ਹਫ਼ਤਿਆਂ ਵਿੱਚ ਖਤਮ ਕਰਨ ਦੇ ਵਾਅਦੇ ਕਰਕੇ ਸੱਤਾ ਵਿੱਚ ਆਇਆ ਸੀ ਪਰ ਅੱਜ ਪੰਜਾਬ ਦੇ ਲੋਕ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲ ਇਨ੍ਹਾਂ ਨਸ਼ੇ ਦੇ ਸੁਦਾਗਰਾਂ ਨੂੰ ਸ਼ਰੇਆਮ ਪੰਜਾਬ ਵਿੱਚ ਚਿੱਟਾ ,ਸਮੈਕ ਤੇ ਜਹਿਰੀਲੀਆਂ ਸ਼ਰਾਬਾ ਵੇਚਦਿਆਂ ਦੇਖ ਸਰਕਾਰ ਨੂੰ ਹਰ ਰੋਜ ਲਾਹਨਤਾ ਪਾ ਰਹੇ ਹਨ ਪਰ ਸਰਕਾਰ ਸਭ ਕੁੱਝ ਮੂਕ ਦਰਸ਼ਕ ਬਣ ਦੇਖ ਰਹੀ ਹੈ। ਪਿਛਲੀ ਅਕਾਲੀ ਭਾਜਪਾ ਸਰਕਾਰ ਵਾਂਗ ਮੌਜੂਦਾ ਸਰਕਾਰ ਵੇਲੇ ਵੀ ਨਸ਼ਾ ਪਿੰਡਾਂ ਤੇ ਸ਼ਹਿਰਾਂ ਵਿੱਚ ਸ਼ਰੇਆਮ ਵਿਕ ਰਿਹਾ ਹੈ ਜਿਸ ਨਾਲ ਪੰਜਾਬ ਦੀ ਜਵਾਨੀ ਗਰਕ ਹੋ ਰਿਹੀ ਹੈ ਤੇ ਗੁਰੂਆਂ ਦੀ ਧਰਤੀ ਤੇ ਅੱਜ ਮਾਵਾਂ ਆਪਣੇ ਪੁੱਤਰਾਂ ਨੂੰ ਭਰ ਜਵਾਨੀ ਵਿਚ ਹੀ ਮਰਦਿਆਂ ਦੇਖ ਹਾਕਮਾਂ ਨੂੰ ਕੋਸ ਰਹੀਆ ਹਨ ਪਰ ਸਰਕਾਰਾਂ ਆਪਣੇ ਫਰਜਾਂ ਨੂੰ ਇਮਾਨਦਾਰੀ ਨਾਲ ਨਹੀਂ ਨਿਭਾਅ ਰਹੀਆਂ। ਮੁੱਖ ਮੰਤਰੀ ਦੇ ਆਪਣੇ ਜਿਲ੍ਹੇ ਪਟਿਆਲਾ, ਖੰਨਾ ਅਤੇ ਮੋਹਾਲੀ ਅੰਦਰ ਪਿਛਲੇ ਦਿਨਾਂ ਵਿੱਚ ਗੈਰ ਕਾਨੂੰਨੀ ਚਲ ਰਹੀਆਂ ਸ਼ਰਾਬ ਫੈਕਟਰੀ ਦੇ ਦੋਸ਼ੀਆ ਦਾ ਹਾਲੇ ਤਕ ਥਾਂ ਪਤਾ ਨਾ ਲਭਣਾ ਕਾਂਗਰਸ ਦਾ ਨਸਿਆ ਦੇ ਵਪਾਰ ਵਿੱਚ ਸ਼ਾਮਿਲ ਹੋਣਾ ਹੈ। ਸਰਕਾਰ ਤੇ ਪ੍ਰਸ਼ਾਸਨ ਦੀ ਨਸ਼ਿਆਂ ਖਿਲਾਫ ਮੁਹਿੰਮ ਦੀ ਡਰਾਮੇਬਾਜੀ ਪੰਜਾਬ ਦੇ ਲੋਕ ਪਹਿਲਾ ਦੀ ਦੇਖ ਚੁੱਕੇ ਹਨ ਇਹੀ ਕਾਰਨ ਹੈ ਕਿ ਨਸ਼ਾ ਤਸਕਰਾਂ ਦੇ ਹੌਸਲੇ ਪੂਰੇ ਪੰਜਾਬ ਵਿੱਚ ਖੁੱਲ੍ਹੇ ਪਏ ਹਨ ਤੇ ਸਰਕਾਰ ਇਨਾ ਮਾਫੀਆ ਅੱਗੇ ਹਿਸੇਪੱਤੀ ਲਈ ਗੋਡੇ ਟੇਕ ਚੁੱਕੀ ਹੈ।
ਬਸਪਾ ਸੂਬਾ ਪ੍ਰਧਾਨ ਜਸਵੀਰ ਗੜੀ ਨੇ ਕਾਂਗਰਸ ਸਰਕਾਰ ਤੋਂ ਅਸਤੀਫੇ ਦੀ ਮੰਗ ਕੀਤੀ ਤੇ ਕਿਹਾ ਕਿ ਪੰਥ, ਗੁਟਕਾ ਸਾਹਿਬ, ਗੁਰੂਬਾਣੀ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਨਾਲ ਝੂਠੀ ਕਸਮਾ ਦੀ ਸਜਾ ਵਜੋਂ ਅਤੇ ਨੈਤਿਕਤਾ ਦੇ ਆਧਾਰ ਉਪਰ ਅਸਤੀਫਾ ਦੇਣ। ਗੜ੍ਹੀ ਜੀ ਨੇ ਦਸਿਆ ਕਿ ਸ਼ਰਾਬ ਮਾਫੀਆ ਨਾ ਸਿਰਫ ਪੰਜਾਬ ਦੇ ਖਜ਼ਾਨੇ ਅਤੇ ਲੋਕਾਂ ਦੀਆ ਜੇਬਾ ਨੂੰ ਲੁੱਟ ਰਿਹਾ ਹੈ , ਸਗੋ ਜਨਤਾ ਦੀਆਂ ਜਿੰਦਗੀਆਂ ਨਾਲ ਖਿਲਵਾੜ ਵੀ ਕਰ ਰਿਹਾ ਹੈ ਤੇ ਉਨ੍ਹਾਂ ਇਸ ਮਸਲੇ ਦੀ ਸਮਾਂਬੱਧ ਤੇ ਨਿਰਪੱਖ ਜਾਂਚ ਹਾਈਕੋਰਟ ਦੇ ਮੌਜ਼ੂਦਾ ਜੱਜ ਕੋਲੋ ਕਰਵਾਉਣ ਸਮੇਤ ਪੀੜਤ ਪਰਿਵਾਰਾਂ ਨੂੰ ਘੱਟੋ ਘੱਟ 25 ਲੱਖ ਰੁਪਏ ਦਾ ਮੁਆਵਜ਼ਾ , ਇਕ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਮੁਲਜ਼ਮਾਂ ਖਿਲਾਫ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ।
Punjab: ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਅਤੇ ਬਾਘਾਪੁਰਾਣਾ ਮਿਉਂਸਿਪਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
Punjab: ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਅਤੇ ਬਾਘਾਪੁਰਾਣਾ ਮਿਉਂਸਿਪਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਚੰਡੀਗੜ੍ਹ, 18 ਨਵੰਬਰ 2026 (ਵਿਸ਼ਵ ਵਾਰਤਾ):...






















