ਸੁਲਤਾਨਪੁਰ ਲੋਧੀ, 23 ਜੁਲਾਈ (ਵਿਸ਼ਵ ਵਾਰਤਾ)-ਮੰਡ ਇਲਾਕੇ ਵਿੱਚ ਤਿੰਨ ਥਾਵਾਂ ‘ਤੇ ਬਿਆਸ ਦਰਿਆ ਵੱਲੋਂ ਐਡਵਾਂਸ ਬੰਨ੍ਹ ਨੂੰ ਢਾਹ ਮਾਰੀ ਜਾ ਰਹੀ ਹੈ। ਜਿਸ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਲਈ ਖਤਰਾ ਖੜਾ ਹੋ ਗਿਆ ਹੈ। ਬਿਆਸ ਦਰਿਆ ਦ ਢਾਹ ਲੱਗਣ ਨਾਲ ਕਮਜ਼ੋਰ ਹੋ ਰਹੇ ਐਡਵਾਂਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਦੇ ਕਿਸਾਨ ਦਿਨ ਰਾਤ ਮਿੱਟੀ ਦੇ ਬੋਰੇ ਭਰ-ਭਰ ਕੇ ਐਡਵਾਂਸ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਇਸ ਸਾਲ ਸਾਉਣ ਮਹੀਨੇ ਦੀ ਪਹਿਲੀ ਝੜ੍ਹੀ ਨੇ ਹੀ ਦਰਿਆਵਾਂ ਵਿੱਚ ਪਾਣੀ ਵਧਾ ਦਿੱਤਾ ਹੈ। ਤਿੰਨ੍ਹਾਂ ਥਾਵਾਂ ‘ਤੇ ਢਾਹ ਲੱਗਣ ਨਾਲ ਐਡਵਾਂਸ ਬੰਨ੍ਹ ਕਮਜ਼ੋਰ ਹੁੰਦਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਹਰ ਹੀਲਾ ਵਰਤ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਭਾਰੀ ਮੁਸ਼ੱਕਤ ਕੀਤੀ ਜਾ ਰਹੀ ਹੈ। ਇਸ ਕੰਮ ਲਈ ਜਿੱਥੇ ਮਿੱਟੀ ਦੇ ਬੋਰੇ ਲਗਾਏ ਜਾ ਰਹੇ ਹਨ ਉੱਥੇ ਦਰਿਆ ਵਿੱਚ ਉਗੀ ਕਾਹੀ ਵੱਢਕੇ ਤੇ ਦਰੱਖਤਾਂ ਦੇ ਛਾਪਿਆਂ ਤੇ ਬੱਲੀਆਂ ਨਾਲ ਢਾਹ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ।
ਕਿਸਾਨ ਕਸ਼ਮੀਰ ਸਿੰਘ ਅਤੇ ਸ਼ਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ 2008 ਵਿੱਚ ਪਹਿਲਵਾਰ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਵੀਂ ਮਸ਼ੀਨ ਭੇਜ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੇ 12 ਪਿੰਡਾਂ ਨੂੰ ਹੜ੍ਹਾਂ ਤੋਂ ਮੁਕਤੀ ਦਾ ਮੁੱਢ ਬੰਨਿਆ ਸੀ। ਉਸ ਸਮੇਂ 18 ਲੱਖ ਤੋਂ ਵੱਧ ਦਾ ਡੀਜ਼ਲ ਕਿਸਾਨਾਂ ਦੇ ਆਪਣੇ ਕੋਲੋ ਲਗਾ 11 ਕਿਲੋਮੀਟਰ ਬਿਆਸ ਦਰਿਆ ਕੰਢੇ ਐਡਵਾਂਸ ਬੰਨ੍ਹ ਬਾਉਪੁਰ ਤੋਂ ਗੁਦੇ ਮੰਡ ਤੱਕ ਮਜ਼ਬੂਤ ਕੀਤਾ ਸੀ। ਇਲਾਕੇ ਦੇ ਕਿਸਾਨਾਂ ਦੇ ਮਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਪਿੱਛਲੇ 50 ਸਾਲਾਂ ਤੋਂ ਸੱਤਧਾਰੀ ਧਿਰਾਂ ਕਿਸਾਨਾਂ ਦੀਆਂ ਵੋਟਾਂ ਨਾਲ ਰਾਜ ਤਾਂ ਹਾਸਲ ਕਰ ਲੈਂਦੀਆਂ ਹਨ ਪਰ ਔਖੀ ਵੇਲੇ ਕਿਸਾਨਾਂ ਦੀ ਬਾਂਹ ਨਹੀਂ ਫੜਦੀਆ।
ਇਸ ਬੰਨ੍ਹ ਨੂੰ ਹਰ ਸਾਲ ਕਿਸਾਨ 5-7 ਲੱਖ ਰੁਪਏ ਖਰਚ ਕਰ ਮਜ਼ਬੂਤ ਰੱਖਣ ਦਾ ਯਤਨ ਕਰਦੇ ਆ ਰਹੇ ਹਨ। ਪਿੰਡ ਆਹਲੀ ਕਲਾਂ, ਆਹਲੀ ਖੁਰਦ, ਬੂਲੇ, ਹਜ਼ਾਰਾ, ਚੱਕ, ਕਰਮੂਵਾਲ, ਧੁੰਨ, ਗੁੱਦੇ, ਫਤਿਹਵਾਲ, ਗਾਮੇ-ਜਾਮੇਵਾਲ, ਸਰੂਪਵਾਲ, ਸ਼ੇਖਮਾਂਗਾ, ਭਰੋਆਣਾ, ਤਕੀਆ, ਫਤਿਹਵਾਲ ਆਦਿ ਪਿੰਡ ਪਵਿੱਤਰ ਵੇਈਂ ਅਤੇ ਦਰਿਆ ਬਿਆਸ ਦੇ ਬੰਨ੍ਹ ਕਮਜ਼ੋਰ ਹੋਣ ਕਰਕੇ ਦਹਾਕਿਆ ਤੋਂ ਹੜ੍ਹਾਂ ਦੀ ਮਾਰ ਚੱਲਦੇ ਆ ਰਹੇ ਹਨ। ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਬਿਆਸ ਦਰਿਆ ਅਤੇ ਪਵਿੱਤਰ ਕਾਲੀ ਵੇਈਂ ਦੇ ਸੰਗਮ ਵਿਚਕਾਰ ਪੈਂਦੇ 12 ਪਿੰਡਾਂ ਦੀ ਲਗਭੱਗ 15000 ਏਕੜ ਵਿੱਚ ਲੱਗੀ ਝੋਨੇ ਦੀ ਫਸਲ ਨੂੰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਲੱਗੇ ਐਡਵਾਂਸ ਬੰਨ ਲਾ ਕੇ ਬਚਾਇਆ ਸੀ। ਪਿਛਲੇ 20 ਸਾਲਾਂ ਦੌਰਾਨ ਪਵਿੱਤਰ ਕਾਲੀ ਵੇਈਂ ਦੀ ਹੋਈ ਇਤਿਹਾਸਕ ਕਾਰ ਸੇਵਾ ਨੇ ਇਲਾਕੇ ਦੀ ਤਸਵੀਰ, ਤਕਦੀਰ ਬਦਲ ਕੇ ਰੱਖ ਦਿੱਤੀ ਹੈ।
Punjab Weather: ਸੂਬੇ ‘ਚ ਵਧਣ ਲੱਗੀ ਠੰਢ, ਤਾਪਮਾਨ ‘ਚ ਹੋਣ ਲੱਗੀ ਗਿਰਾਵਟ
Punjab Weather: ਸੂਬੇ 'ਚ ਵਧਣ ਲੱਗੀ ਠੰਢ, ਤਾਪਮਾਨ 'ਚ ਹੋਣ ਲੱਗੀ ਗਿਰਾਵਟ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਪੰਜਾਬ ਅਤੇ ਚੰਡੀਗੜ੍ਹ...























