ਮੋਹਾਲੀ ,2 ਮਾਰਚ 2020 (ਵਿਸ਼ਵ ਵਾਰਤਾ )- ਵਿਸ਼ਵ ਗੁਰਦਾ ਦਿਵਸ’ ਨੂੰ ਸਮਰਪਿਤ ਇੰਡੀਅਨ ਹੋਮਿਓਪੈਥਿਕ ਕਿਡਨੀ ਫੈਡਰੇਸ਼ਨ ਵੱਲੋ ਮੋਹਾਲੀ ਦੇ ਗੁਰਦਵਾਰਾ ਸਾਹਿਬ ਸਿੰਘ ਸ਼ਹੀਦ ਸੋਹਾਣਾ ਵਿਖੇ ਇਕ ਮੁਫ਼ਤ ਹੋਮਿਓਪੈਥੀ ਕੈੰਪ ਲਗਾਇਆ ਜਾ ਰਿਹਾ ਹੈ ਜਿਸ ਦੀ ਅਗਵਾਹੀ ਪੰਜਾਬ ਦੇ ਮਸ਼ਾਹੂਰ ਹੋਮਿਓਪੈਥੀਕ ਮਾਹਿਰ ਡਾ.ਪਰਮਜੀਤ ਸਿੰਘ ਰਾਣੂੰ ਸਾਬਕਾ ਚੇਅਰਮੈਨ ਪੰਜਾਬ ਹੋਮਿਓਪੈਥਿਕ ਮੈਡੀਕਲ ਕੌਂਸਲ ਡਾਕਟਰੀ ਸਿੱਖਿਆ ਅਤੇ ਖੋਜ ਮੰਤਰਾਲਾ ਪੰਜਾਬ ਕਰਨਗੇ।
ਇਸ ਕੈੰਪ ਵਿੱਚ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 26 ਦੀ ਰੈਜੀਡੈੰਟ ਮੈਡੀਕਲ ਅਫਸਰ ਡਾ ਸੁਨੈਨਾ ਸੇਠੀ ਆਪਣੀ ਟੀਮ ਨਾਲ ਮਰੀਜਾਂ ਦਾ ਮੁਆਇਨਾ ਕਰਨ ਲਈ ਉਚੇਚੇ ਤੋਰ ਤੇ ਪਹੁੰਚ ਰਹੇ ਹਨ। ਇਸ ਕੈੰਪ ਵਿੱਚ ਗੁਰਦਾ ਰੋਗੀਆ ਤੋਂ ਇਲਾਵਾ ਹਰ ਤਰਾ ਦੀਆਂ ਹੋਰ ਬਿਮਾਰੀਆ ਜਿਵੇ ਰੀੜ ਦੀ ਹੱਡੀ, ਗੱਠੀਆ, ਜਿਗਰ ਰੋਗ, ਕਾਲਾ ਪੀਲੀਆ,ਚਮੜੀ ਰੋਗ, ਸਾਹ ਦਮਾ,ਬੱਚਿਆਂ ਦੇ ਗਲੇ ਵਿੱਚ ਟੋੰਸਲ ਅਤੇ ਮਾਨਸਿਕ ਪਰੇਸ਼ਾਨੀ ਹਰ ਤਰਾ ਦੀਆਂ ਜਨਰਲ ਬਿਮਾਰੀਆਂ ਦਾ ਵੀ ਇਲਾਜ ਮੁਫਤ ਕੀਤਾ ਜਾਵੇਗਾ।
ਡਾ.ਰਾਣੂੰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੀਆ ਕਿਹਾ ਕੇ ਗੁਰਦੇ ਦਾ ਰੋਗ ਅੱਜ ਦੇ ਯੁੱਗ ਵਿੱਚ ਇਕ ਮਹਾਮਾਰੀ ਦੇ ਬਰਾਬਰ ਦਾ ਖਤਰਾ ਬਣਦਾ ਜਾ ਰਿਹਾ ਹੈ ਅਤੇ ਹਰ ਸਾਲ ਇਸ ਦੇ ਮਰੀਜਾ ਵਿੱਚ ਵਾਧਾ ਹੋ ਰਿਹਾ ਹੈ ਜਿਸ ਦਾ ਦੁਨੀਆਂ ਤੇ ਕਿਸੇ ਵੀ ਪ੍ਰਣਾਲੀ ਵਿੱਚ ਗੁਰਦਾ ਬਦਲੀ ਕਰਵਾਊਣ ਤੋ ਬਿਨਾ ਕੋਈ ਵੀ ਸਫਲ ਇਲਾਜ ਨਹੀ ਹੈ ਪਰ ਹੋਮਿਓਪੈਥੀ ਨਾਲ ਇਹੀ ਖਰਾਬ ਗੁਰਦੇ ਭਾਵੇ ਪੂਰੀ ਤਰਾ ਤੇ ਠੀਕ ਨਹੀ ਹੁੰਦੇ ਪਰ ਕੰਮ-ਚਲਾਊ ਕੀਤੇ ਜਾ ਸਕਦੇ ਹਨ ਅਤੇ ਮਰੀਜ਼ਾ ਨੂੰ ਡਾਇਲੈਸਿਸ ਵਰਗੇ ਵੱਡੇ ਖਰਚੇ ਅਤੇ ਪੀੜਾ ਤੋਂ ਵੀ ਬਚਾਇਆ ਜਾ ਸਕਦਾ ਹੈ। ਬਲੱਡ ਪ੍ਰੈਸ਼ਰ, ਸ਼ੂਗਰ, ਪੇਨ ਕਿਲਰ ਦਵਾਈਆਂ , ਪ੍ਰਦੂਸ਼ਿਤ ਖਾਨੇ , ਜਿਮਾਂ ਵਿੱਚ ਭਲਵਾਨੀ ਕਰਨ ਵੇਲੇ ਖਾਏ ਜਾਂਦੇ ਪ੍ਰੋਟੀਨ ਵਗੈਰਾ ਸਭ ਗੁਰਦਿਆਂ ਨੂੰ ਸਿੱਧੇ ਤੋਰ ਤੇ ਪ੍ਰਭਾਵਿਤ ਕਰਦੇ ਹਨ।
ਡਾ.ਰਾਣੂੰ ਨੇ ਦੱਸਿਆ ਕੇ ਇਸ ਕੈੰਪ ਦੀ ਵਿਸ਼ੇਸਤਾ ਇਹ ਹੈ ਕਿ ਜਦੋਂ ਤੱਕ ਬਿਮਾਰੀ ਠੀਕ ਨਹੀ ਹੁੰਦੀ ਉਦੋਂ ਤੱਕ ਰੋਗੀਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਇਸ ਮੋਕੇ ਮਰੀਜਾਂ ਨੂੰ ਮੁਫਤ ਦਵਾਈਆਂ ਦੀ ਸੇਵਾ ਰਾਣੂੰ ਹੋਮਿਓਪੈਥੀਕ ਹੈਲਥ ਸੈੰਟਰ ਐਸ.ਸੀ.ਉ : 30, ਫੇਜ 1, ਮੋਹਾਲੀ ਵੱਲੋ ਨਿਭਾਈ ਜਾਵੇਗੀ। ਲੋਕ ਸੇਵਾ ਲਈ ਸਮਰਪਿਤ ਸਮਾਜ ਸੇਵੀ ਨਵਕਿਰੋਨ ਸਿੰਘ ਦੀ ਸੰਸਥਾ ਐਟੀ.ਕਰੱਪਸ਼ਨ ਫਾਉੰਡੇਸ਼ਨ ਆਫ ਇੰਡੀਆ (ਰਜਿ.) ਵੱਲੋ ਵੀ ਕੈੰਪ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ।