ਨੇਪਾਲ ‘ਚ ਵੱਡਾ ਹਾਦਸਾ: ਐਵਰੈਸਟ ਖੇਤਰ ‘ਚ ਦੋ ਹੈਲੀਕਾਪਟਰ ਟਕਰਾਏ
– 1 ਭਾਰਤੀ ਦੀ ਮੌਤ, 1 ਗੰਭੀਰ ਜ਼ਖ਼ਮੀ
ਨਵੀ ਦਿੱਲੀ, 3 ਨਵੰਬਰ 2026 (ਵਿਸ਼ਵ ਵਾਰਤਾ): ਨੇਪਾਲ ‘ਚ ਹੋਏ ਇੱਕ ਹਾਦਸੇ ਵਿੱਚ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ ਇੱਕ ਭਾਰਤੀ ਮੂਲ ਦਾ ਨਾਗਰਿਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਨੇਪਾਲ ਪੁਲਿਸ ਦੇ ਅਧਿਕਾਰੀ ਮੌਸਮ ਤਮਾਂਗ ਨੇ ਦੱਸਿਆ ਕਿ ਇਹ ਹਾਦਸਾ ਐਵਰੈਸਟ ਬੇਸ ਕੈਂਪ ‘ਤੇ ਵਾਪਰਿਆ, ਜਿੱਥੇ ਫਿਸ਼ਟੇਲ ਏਅਰ ਅਤੇ ਏਅਰ ਡਾਇਨੈਸਟੀ ਕੰਪਨੀਆਂ ਦੇ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ। ਪੁਲਿਸ ਅਨੁਸਾਰ, ਨੇਪਾਲ ਦੇ ਐਵਰੈਸਟ ਖੇਤਰ ਵਿੱਚ ਮੰਗਲਵਾਰ ਨੂੰ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਕੇ ਹਾਦਸਾਗ੍ਰਸਤ ਹੋ ਗਏ।
ਪੁਲਿਸ ਦੇ ਬਿਆਨ ਮੁਤਾਬਕ, ਇਹ ਹਾਦਸਾ ਮੰਗਲਵਾਰ ਸਵੇਰੇ ਸੋਲੂਖੁੰਬੂ ਜ਼ਿਲ੍ਹੇ ਦੀ ਖੁੰਬੂ ਪਾਸਾਂਗ ਲਹਾਮੂ ਪੇਂਡੂ ਨਗਰਪਾਲਿਕਾ ਦੇ ਵਾਰਡ ਨੰਬਰ ਚਾਰ ਵਿੱਚ ਸਥਿਤ ਫੇਰੇਚੇ ਵਿੱਚ ਹੋਇਆ। ਜ਼ਿਲ੍ਹਾ ਪੁਲਿਸ ਦਫ਼ਤਰ ਅਨੁਸਾਰ, ਫਿਸ਼ਟੇਲ ਏਅਰ ਅਤੇ ਏਅਰ ਡਾਇਨੈਸਟੀ ਦੇ ਹੈਲੀਕਾਪਟਰ ਸਵੇਰੇ ਲਗਭਗ 8:11 ਵਜੇ ਲੈਂਡਿੰਗ ਦੌਰਾਨ ਆਪਸ ਵਿੱਚ ਟਕਰਾ ਗਏ।























