Rising Stars Asia Cup: ਅੱਜ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮਹਾਮੁਕਾਬਲਾ
ਚੰਡੀਗੜ੍ਹ, 22 ਨਵੰਬਰ (ਵਿਸ਼ਵ ਵਾਰਤਾ): ਅੱਜ ਇੱਕ ਵਾਰ ਫੇਰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਮੈਦਾਨ ‘ਤੇ ਇੱਕ-ਦੂਜੇ ਦੇ ਸਾਹਮਣੇ ਹੋਣਗੀਆਂ। ਅੱਜ ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ ਵਿੱਚ ਅੱਜ ਭਾਰਤ ਏ ਦਾ ਸਾਹਮਣਾ ਪਾਕਿਸਤਾਨ ਏ ਨਾਲ ਹੋਵੇਗਾ। ਇਹ ਮੈਚ ਦੋਹਾ ਵਿੱਚ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਇਹ ਇਸ ਮਹੀਨੇ ਇਹ ਤੀਜਾ ਮੌਕਾ ਹੋਵੇਗਾ ਜਦੋਂ ਦੋਵੇਂ ਟੀਮਾਂ ਕ੍ਰਿਕਟ ਵਿੱਚ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ, ਦੋਵੇਂ ਟੀਮਾਂ ਅੰਡਰ-19 ਏਸ਼ੀਆ ਕੱਪ ਵਿੱਚ ਦੋ ਵਾਰ ਖੇਡੀਆਂ ਸਨ। ਪਾਕਿਸਤਾਨ ਨੇ ਲੀਗ ਪੜਾਅ ਜਿੱਤਿਆ ਸੀ। ਜਦ ਕਿ ਭਾਰਤ ਨੇ ਫਾਈਨਲ ਵਿੱਚ ਇਸ ਹਾਰ ਦਾ ਬਦਲਾ ਲੈਂਦਿਆਂ, ਇੱਕ ਰੋਮਾਂਚਕ ਮੈਚ ਵਿੱਚ ਪਾਕਿਸਤਾਨ ਨੂੰ ਇੱਕ ਵਿਕਟ ਨਾਲ ਹਰਾ ਕੇ ਨੌਵੀਂ ਵਾਰ ਟਰਾਫੀ ਜਿੱਤੀ ਸੀ।
ਭਾਰਤ ਏ ਅਤੇ ਪਾਕਿਸਤਾਨ ਏ ਵਿਚਾਲੇ ਪਿਛਲੇ ਪੰਜ ਮੁਕਾਬਲਿਆਂ ਵਿੱਚ ਭਾਰਤ ਨੇ ਤਿੰਨ ਵਾਰ ਜਿੱਤ ਦਰਜ ਕੀਤੀ ਹੈ। ਪਾਕਿਸਤਾਨ ਦੋ ਵਾਰ ਜਿੱਤ ਚੁੱਕਾ ਹੈ। ਇਸੇ ਟੂਰਨਾਮੈਂਟ ਵਿੱਚ ਦੋਵੇਂ ਟੀਮਾਂ 2023 ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਹੋਈਆਂ ਸਨ। ਪਾਕਿਸਤਾਨ-ਏ ਨੇ ਭਾਰਤ-ਏ ਨੂੰ 128 ਦੌੜਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ਸੀ।
ਦੋਵਾਂ ਟੀਮਾਂ ਲਈ ਸੰਭਾਵਿਤ ਪਲੇਇੰਗ ਇਲੈਵਨ
ਭਾਰਤ ਏ: ਤਿਲਕ ਵਰਮਾ (ਕਪਤਾਨ), ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਆਯੂਸ਼ ਬਡੋਨੀ, ਰਿੰਕੂ ਸਿੰਘ, ਕੁਮਾਰ ਕੁਸ਼ਾਗਰਾ, ਸੂਰਯਾਂਸ਼ ਸ਼ੈਡਗੇ, ਸ਼ਾਹਬਾਜ਼ ਅਹਿਮਦ, ਵਿਪਰਾਜ ਨਿਗਮ, ਹਰਸ਼ਿਤ ਰਾਣਾ, ਪ੍ਰਿੰਸ ਯਾਦਵ।
ਪਾਕਿਸਤਾਨ ਏ: ਅਬਦੁਲ ਸਮਦ (ਕਪਤਾਨ), ਸ਼ਮੀਲ ਹੁਸੈਨ, ਮਾਜ਼ ਸਦਾਕਤ, ਸੂਫਯਾਨ ਮੁਕੀਮ, ਅਲੀ ਰਜ਼ਾ, ਮੁਹੰਮਦ ਹਸਨੈਨ, ਹੈਦਰ ਅਲੀ, ਰੋਹੇਲ ਨਜ਼ੀਰ, ਦਾਨਿਸ਼ ਅਜ਼ੀਜ਼, ਸ਼ਾਹਜ਼ੇਬ ਖਾਨ, ਅਹਿਮਦ ਦਾਨਿਆਲ।























