Actor ਕਰਨਵੀਰ ਬੋਹਰਾ ‘ਤੇ ਟੁੱਟਿਆ ਦੁੱਖਾਂ ਦਾ ਪਹਾੜ! ਪਿਤਾ ਦਾ ਹੋਇਆ ਦਿਹਾਂਤ
ਮੁੰਬਈ, 5 ਮਾਰਚ (ਵਿਸ਼ਵ ਵਾਰਤਾ) : ਅਦਾਕਾਰ ਕਰਨਵੀਰ ਬੋਹਰਾ ਦੇ ਪਿਤਾ ਅਤੇ ਫ਼ਿਲਮ ਪ੍ਰੋਡਿਊਸਰ ਮਹਿੰਦਰ ਬੋਹਰਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਬੇਟੇ ਕਰਨਵੀਰ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪਿਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਇੱਕ ਭਾਵੁਕ ਪੋਸਟ ਸਾਂਝੀ ਕੀਤੀ। ਇਸ ‘ਤੇ ਪ੍ਰਸ਼ੰਸਕਾਂ ਦੇ ਵੀ ਕਾਫੀ ਕਮੈਂਟਸ ਆ ਰਹੇ ਹਨ ਅਤੇ ਉਹ ਅਦਾਕਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਦਿਲਾਸਾ ਦੇ ਰਹੇ ਹਨ।
ਕਰਨਵੀਰ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕਰਕੇ ਆਪਣੇ ਪਿਤਾ ਨੂੰ ਯਾਦ ਕੀਤਾ। ਉਨ੍ਹਾਂ ਨੇ ਲਿਖਿਆ, “ਲਵ ਯੂ ਡੈਡ। ਮੈਂਨੂੰ ਤੁਸੀਂ ਬਹੁਤ ਯਾਦ ਆਓਗੇ ਜਿਸ ਨੇ ਵੀ ਆਪਣੇ ਮਾਤਾ-ਪਿਤਾ ਨੂੰ ਖੋਇਆ ਹੈ, ਉਹ ਜਾਣਦਾ ਹੈ ਕਿ ਇਹ ਦਰਦ ਕਿਹੋ ਜਿਹਾ ਹੁੰਦਾ ਹੈ, ਪਰ ਇਸ ਦੁੱਖ ਦੇ ਵਿਚਕਾਰ ਮੈਨੂੰ ਸਕੂਨ ਹੈ ਕਿ ਤੁਸੀਂ ਇੱਕ ਚੰਗੀ ਅਤੇ ਭਰਪੂਰ ਜ਼ਿੰਦਗੀ ਜੀਅ ਹੈ।”
ਉਨ੍ਹਾਂ ਨੇ ਅੱਗੇ ਲਿਖਿਆ, “ਤੁਸੀਂ ਹਮੇਸ਼ਾ ਕਹਿੰਦੇ ਸੀ ਕਿ ਤੁਸੀਂ ਇਸ ਦੁਨੀਆ ਤੋਂ ਸ਼ਾਂਤੀ ਨਾਲ ਜਾਣਾ ਚਾਹੁੰਦੇ ਹੋ ਅਤੇ ਬਿਨਾਂ ਕਿਸੇ ਤਕਲੀਫ਼ ਦੇ। ਅਜਿਹਾ ਹੀ ਹੋਇਆ।” ਉਨ੍ਹਾਂ ਨੇ ਕਿਹਾ, “ਤੁਸੀਂ ਮੈਨੂੰ ਅਤੇ ਦੀਦੀ ਨੂੰ ਸਿਖਾਇਆ ਕਿ ਹਾਲਾਤ ਕਿੰਨੇ ਵੀ ਮੁਸ਼ਕਲ ਹੋਣ, ਉਮੀਦ ਨਹੀਂ ਛੱਡਣੀ ਚਾਹੀਦੀ। ਜੇਕਰ ਡਿੱਗੋ ਤਾਂ ਦੁਬਾਰਾ ਖੜ੍ਹੇ ਹੋਣਾ ਚਾਹੀਦਾ ਹੈ। ਜ਼ਿੰਦਗੀ ਨੂੰ ਜੋਸ਼ ਅਤੇ ਸਕਾਰਾਤਮਕਤਾ ਦੇ ਨਾਲ ਜੀਉਣਾ ਚਾਹੀਦਾ ਹੈ।”
ਕਰਨਵੀਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਸੁਪਨੇ ਦੇਖਣਾ ਅਤੇ ਮਿਹਨਤ ਕਰਨਾ ਸਿਖਾਇਆ। ਦੱਸ ਦਈਏ ਕਿ ਮਹਿੰਦਰ ਬੋਹਰਾ ਲੰਬੇ ਸਮੇਂ ਤੋਂ ਹਿੰਦੀ ਫ਼ਿਲਮ ਇੰਡਸਟਰੀ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਪ੍ਰੋਡਿਊਸਰ ਵਜੋਂ ‘ਤੇਜਾ’ ਅਤੇ ‘ਪਿਆਰ ਕਾ ਕਰਜ਼’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























