ਟੀਮ ਇੰਡੀਆ 250 ਦੌੜਾਂ ‘ਤੇ ਆਲ ਆਊਟ

30
Advertisement

ਨਾਗਪੁਰ, 5 ਮਾਰਚ – ਨਾਗਪੁਰ ਵਨਡੇ ਮੈਚ ਵਿਚ ਭਾਰਤੀ ਟੀਮ 250 ਦੌੜਾਂ ਉਤੇ ਆਲ ਆਊਟ ਹੋ ਗਈ। ਵਿਰਾਟ ਕੋਹਲੀ ਨੇ ਸਭ ਤੋਂ ਵੱਧ 116 ਦੌੜਾਂ ਬਣਾਈਆਂ। ਇਸ ਮੈਚ ਨੂੰ ਜਿਤਣ ਲਈ ਆਸਟ੍ਰੇਲੀਆ ਨੂੰ 251 ਦੌੜਾਂ ਦੀ ਲੋੜ ਹੈ।

ਇਸ ਮੈਚ ਵਿਚ ਸਲਾਮੀ ਜੋੜੀ ਜਿਥੇ ਫਲੌਪ ਰਹੀ, ਉਥੇ ਰਾਇਡੂ 18, ਕੇਦਾਰ ਜਾਧਵ 11, ਧੋਨੀ ਬਿਨਾਂ ਖਾਤਾ ਖੋਲਿਆਂ ਹੀ ਆਊਟ ਹੋ ਗਏ। ਜਡੇਜਾ ਨੇ 21 ਦੌੜਾਂ ਬਣਾਈਆਂ।

ਵਿਰਾਟ ਕੋਹਲੀ ਨੇ ਜੜਿਆ 40ਵਾਂ ਸੈਂਕੜਾ

ਨਾਗਪੁਰ, 5 ਮਾਰਚ – ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅੱਜ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਬੱਲੇਬਾਜੀ ਕਰਦਿਆਂ ਆਪਣੇ ਵਨਡੇ ਕੈਰੀਅਰ ਦਾ 40ਵਾਂ ਸੈਂਕੜਾ ਜੜਿਆ।