• Latest
  • Trending
ਭਗਵੰਤ ਸਿੰਘ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਨਕਦ-ਰਹਿਤ ਇਲਾਜ, ਨਿਊਰੋਲੋਜੀਕਲ ਐਮਰਜੈਂਸੀ ਦੌਰਾਨ ਤੁਰੰਤ ਸਿਹਤ ਸਹੂਲਤਾਂ ਬਣਾ ਰਿਹੈ ਯਕੀਨੀ; ਜਿੱਥੇ ਜੀਵਨ ਬਚਾਉਣ ਲਈ ਮਿੰਟ-ਮਿੰਟ ਹੁੰਦੈ ਸਹਾਈ

ਭਗਵੰਤ ਸਿੰਘ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਨਕਦ-ਰਹਿਤ ਇਲਾਜ, ਨਿਊਰੋਲੋਜੀਕਲ ਐਮਰਜੈਂਸੀ ਦੌਰਾਨ ਤੁਰੰਤ ਸਿਹਤ ਸਹੂਲਤਾਂ ਬਣਾ ਰਿਹੈ ਯਕੀਨੀ; ਜਿੱਥੇ ਜੀਵਨ ਬਚਾਉਣ ਲਈ ਮਿੰਟ-ਮਿੰਟ ਹੁੰਦੈ ਸਹਾਈ

2 months ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

4 hours ago
ਭਾਜਪਾ ਨੇ ਕਿਸਾਨ ਵਿਰੋਧੀ ਕਾਨੂੰਨ ਥੋਪੇ, ਅਕਾਲੀਆਂ ਨੇ ਧਰਮ ਦੀ ਦੁਰਵਰਤੋਂ ਕੀਤੀ, ਕਾਂਗਰਸ ਪੰਜਾਬ ਵਿੱਚ ਨਾਕਾਮ ਸਿੱਧ ਹੋਈ, ਪੰਜਾਬੀਆਂ ਨੇ ਇਮਾਨਦਾਰ ਸਰਕਾਰ ਚੁਣੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਭਾਜਪਾ ਨੇ ਕਿਸਾਨ ਵਿਰੋਧੀ ਕਾਨੂੰਨ ਥੋਪੇ, ਅਕਾਲੀਆਂ ਨੇ ਧਰਮ ਦੀ ਦੁਰਵਰਤੋਂ ਕੀਤੀ, ਕਾਂਗਰਸ ਪੰਜਾਬ ਵਿੱਚ ਨਾਕਾਮ ਸਿੱਧ ਹੋਈ, ਪੰਜਾਬੀਆਂ ਨੇ ਇਮਾਨਦਾਰ ਸਰਕਾਰ ਚੁਣੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

4 hours ago
ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡਾ ਝਟਕਾ! ਸਰਕਾਰ ਨੇ ਘਟਾਈ ਸਬਸਿਡੀ ਵਾਲੇ LPG ਸਿਲੰਡਰਾਂ ਦੀ ਗਿਣਤੀ

ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡਾ ਝਟਕਾ! ਸਰਕਾਰ ਨੇ ਘਟਾਈ ਸਬਸਿਡੀ ਵਾਲੇ LPG ਸਿਲੰਡਰਾਂ ਦੀ ਗਿਣਤੀ

4 hours ago
Haryana: ਪਟੜੀ ਤੋਂ ਉਤਰੇ ਮਾਲਗੱਡੀ ਦੇ ਤਿੰਨ ਡੱਬੇ

Haryana: ਪਟੜੀ ਤੋਂ ਉਤਰੇ ਮਾਲਗੱਡੀ ਦੇ ਤਿੰਨ ਡੱਬੇ

5 hours ago
ਤਿੰਨ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਦੀ ਬਦਲੀ

ਤਿੰਨ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਦੀ ਬਦਲੀ

5 hours ago
ਵਿਸ਼ਾਖਾਪਟਨਮ ਸਟੀਲ ਪਲਾਂਟ ਵਿੱਚ ਵੱਡਾ ਹਾਦਸਾ; ਅੱਠ ਮਜ਼ਦੂਰਾਂ ਦੀ ਮੌਤ

ਵਿਸ਼ਾਖਾਪਟਨਮ ਸਟੀਲ ਪਲਾਂਟ ਵਿੱਚ ਵੱਡਾ ਹਾਦਸਾ; ਅੱਠ ਮਜ਼ਦੂਰਾਂ ਦੀ ਮੌਤ

6 hours ago
ਗੈਂਗਸਟਰਾਂ ‘ਤੇ ਵਾਰ ਦਾ 139ਵਾਂ ਦਿਨ: ਪੰਜਾਬ ਪੁਲਿਸ ਵੱਲੋਂ 469 ਥਾਈਂ ਛਾਪੇਮਾਰੀ; 263 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 139ਵਾਂ ਦਿਨ: ਪੰਜਾਬ ਪੁਲਿਸ ਵੱਲੋਂ 469 ਥਾਈਂ ਛਾਪੇਮਾਰੀ; 263 ਗ੍ਰਿਫ਼ਤਾਰ

6 hours ago
ਭਗਵੰਤ ਮਾਨ ਸਰਕਾਰ ਗੱਲਬਾਤ ਅਤੇ ਸਹਿਮਤੀ ਰਾਹੀਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ; ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿੱਖਿਆ ਵਿਭਾਗ ਦੀਆਂ 5 ਯੂਨੀਅਨਾਂ ਨਾਲ ਮੀਟਿੰਗਾਂ

ਭਗਵੰਤ ਮਾਨ ਸਰਕਾਰ ਗੱਲਬਾਤ ਅਤੇ ਸਹਿਮਤੀ ਰਾਹੀਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ; ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿੱਖਿਆ ਵਿਭਾਗ ਦੀਆਂ 5 ਯੂਨੀਅਨਾਂ ਨਾਲ ਮੀਟਿੰਗਾਂ

6 hours ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

6 hours ago
ਸ਼੍ਰੋਮਣੀ ਕਮੇਟੀ ਵੱਲੋਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ 541 ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ

ਸ਼੍ਰੋਮਣੀ ਕਮੇਟੀ ਵੱਲੋਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ 541 ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ

7 hours ago
ਸੀ.ਈ.ਓ. ਪੰਜਾਬ ਨੇ ਐਸ.ਆਈ.ਆਰ. ਲਈ ਤਾਇਨਾਤ ਅਧਿਕਾਰੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ

ਸੀ.ਈ.ਓ. ਪੰਜਾਬ ਨੇ ਐਸ.ਆਈ.ਆਰ. ਲਈ ਤਾਇਨਾਤ ਅਧਿਕਾਰੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ

7 hours ago
ਬਰਨਾਲਾ ਦੇ ਸੈਂਕੜੇ ਵਿਦਿਆਰਥੀਆਂ ਨੇ ਭਾਰਤ-ਅਫਗਾਨਿਸਤਾਨ ਟੈਸਟ ਮੈਚ ਦਾ ਆਨੰਦ ਮਾਣਿਆ

ਬਰਨਾਲਾ ਦੇ ਸੈਂਕੜੇ ਵਿਦਿਆਰਥੀਆਂ ਨੇ ਭਾਰਤ-ਅਫਗਾਨਿਸਤਾਨ ਟੈਸਟ ਮੈਚ ਦਾ ਆਨੰਦ ਮਾਣਿਆ

7 hours ago
Hindi News
English News
Tuesday, June 9, 2026
No Result
View All Result
32 °c
Chandigarh
38 ° Tue
39 ° Wed
33 ° Thu
33 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਭਗਵੰਤ ਸਿੰਘ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਨਕਦ-ਰਹਿਤ ਇਲਾਜ, ਨਿਊਰੋਲੋਜੀਕਲ ਐਮਰਜੈਂਸੀ ਦੌਰਾਨ ਤੁਰੰਤ ਸਿਹਤ ਸਹੂਲਤਾਂ ਬਣਾ ਰਿਹੈ ਯਕੀਨੀ; ਜਿੱਥੇ ਜੀਵਨ ਬਚਾਉਣ ਲਈ ਮਿੰਟ-ਮਿੰਟ ਹੁੰਦੈ ਸਹਾਈ

‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ 40 ਲੱਖ ਤੋਂ ਵੱਧ ਲਾਭਪਾਤਰੀ ਕਵਰ, ਭਗਵੰਤ ਮਾਨ ਸਰਕਾਰ ਨੇ ਜੀਵਨ-ਰੱਖਿਅਕ ਇਲਾਜ ਲਈ ਆਰਥਿਕ ਰੁਕਾਵਟਾਂ ਦੂਰ ਕੀਤੀਆਂ: ਡਾ. ਬਲਬੀਰ ਸਿੰਘ

April 24, 2026
in ਖਬਰਾਂ, ਪੰਜਾਬ
ਭਗਵੰਤ ਸਿੰਘ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਨਕਦ-ਰਹਿਤ ਇਲਾਜ, ਨਿਊਰੋਲੋਜੀਕਲ ਐਮਰਜੈਂਸੀ ਦੌਰਾਨ ਤੁਰੰਤ ਸਿਹਤ ਸਹੂਲਤਾਂ ਬਣਾ ਰਿਹੈ ਯਕੀਨੀ; ਜਿੱਥੇ ਜੀਵਨ ਬਚਾਉਣ ਲਈ ਮਿੰਟ-ਮਿੰਟ ਹੁੰਦੈ ਸਹਾਈ

Dr Balbir Singh

ਭਗਵੰਤ ਸਿੰਘ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਨਕਦ-ਰਹਿਤ ਇਲਾਜ, ਨਿਊਰੋਲੋਜੀਕਲ ਐਮਰਜੈਂਸੀ ਦੌਰਾਨ ਤੁਰੰਤ ਸਿਹਤ ਸਹੂਲਤਾਂ ਬਣਾ ਰਿਹੈ ਯਕੀਨੀ; ਜਿੱਥੇ ਜੀਵਨ ਬਚਾਉਣ ਲਈ ਮਿੰਟ-ਮਿੰਟ ਹੁੰਦੈ ਸਹਾਈ

‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ 40 ਲੱਖ ਤੋਂ ਵੱਧ ਲਾਭਪਾਤਰੀ ਕਵਰ, ਭਗਵੰਤ ਮਾਨ ਸਰਕਾਰ ਨੇ ਜੀਵਨ-ਰੱਖਿਅਕ ਇਲਾਜ ਲਈ ਆਰਥਿਕ ਰੁਕਾਵਟਾਂ ਦੂਰ ਕੀਤੀਆਂ: ਡਾ. ਬਲਬੀਰ ਸਿੰਘ

ਚੰਡੀਗੜ੍ਹ, 24 ਅਪ੍ਰੈਲ (ਵਿਸ਼ਵ ਵਾਰਤਾ);- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਸਿਹਤ ਪ੍ਰਣਾਲੀ ਦੇ ਜ਼ਮੀਨੀ ਪੱਧਰ ‘ਤੇ ਸਾਕਾਰਾਤਮਕ ਅਤੇ ਜੀਵਨ-ਰੱਖਿਅਕ ਨਤੀਜੇ ਸਾਹਮਣੇ ਆ ਰਹੇ ਹਨ। ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਫੈਸਲਾਕੁੰਨ ਕਦਮ ਸਾਬਿਤ ਹੋ ਰਹੀ ਹੈ। ਜਿਸ ਤਹਿਤ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹੁਣ ਆਰਥਿਕ ਤੰਗੀ ਕਿਸੇ ਵੀ ਮਰੀਜ਼ ਦੇ ਇਲਾਜ ਦਰਮਿਆਨ ਰੁਕਾਵਟ ਨਾ ਬਣੇ।

ਹੁਸ਼ਿਆਰਪੁਰ ਦਾ ਇੱਕ ਹਾਲੀਆ ਮਾਮਲਾ ਇਸ ਬਦਲਾਅ ਨੂੰ ਦੀ ਪ੍ਰਤੱਖ ਸਬੂਤ ਹੈ। ਸੰਦੀਪ ਸਿੰਘ, ਜਿਸਨੂੰ ਤੀਵਰ ਇਸਕੀਮਿਕ ਸਟਰੋਕ ਹੋਇਆ ਸੀ, ਨੂੰ ਏਮਸ ਬਠਿੰਡਾ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦਾ 32,300 ਰੁਪਏ ਦਾ ਇਲਾਜ ਪੂਰੀ ਤਰ੍ਹਾਂ ਯੋਜਨਾ ਹੇਠ ਕਵਰ ਕੀਤਾ ਗਿਆ। ਉਸਦੇ ਪਿਤਾ ਜਗਜੀਤ ਸਿੰਘ ਨੇ ਕਿਹਾ, “ਖੁਸ਼ਕਿਸਮਤੀ ਨਾਲ ਅਸੀਂ ਪਹਿਲਾਂ ਹੀ ਸਿਹਤ ਕਾਰਡ ਬਣਵਾ ਲਿਆ ਸੀ। ਇਸ ਨਾਲ ਇਲਾਜ ਦਾ ਸਾਰਾ ਖਰਚਾ ਕਵਰ ਹੋ ਗਿਆ।”ਇਹ ਮਾਮਲਾ ਦਰਸਾਉਂਦਾ ਹੈ ਕਿ ਭਗਵੰਤ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਕਿਸ ਤਰ੍ਹਾਂ ਮੈਡੀਕਲ ਐਮਰਜੈਂਸੀ ਦੌਰਾਨ ਪਰਿਵਾਰਾਂ ਨੂੰ ਅਣ-ਕਿਆਸੇ ਆਰਥਿਕ ਬੋਝ ਤੋਂ ਬਚਾ ਰਹੀਆਂ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਜ਼ਬੂਤ ਸਿਹਤ ਪ੍ਰਣਾਲੀ ਦੇ ਸੁਪਨੇ ਤੋਂ ਪ੍ਰੇਰਿਤ ਹੋ ਕੇ, ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਹੁਣ ਤੱਕ 40 ਲੱਖ ਤੋਂ ਵੱਧ ਲੋਕਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇਹ ਯੋਜਨਾ ਸਰਕਾਰੀ ਅਤੇ ਨਿੱਜੀ ਸੂਚੀਬੱਧ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦਾ ਨਕਦ-ਰਹਿਤ ਇਲਾਜ ਪ੍ਰਦਾਨ ਕਰਦੀ ਹੈ, ਜਿਸ ਵਿੱਚ ਸਟ੍ਰੋਕ, ਸਿਰ ਦੀ ਸੱਟ, ਦੌਰੇ ਅਤੇ ਰੀੜ੍ਹ ਦੀ ਹੱਡੀ ਦੀ ਚੋਟ ਵਰਗੀਆਂ ਗੰਭੀਰ ਨਿਊਰੋਲੋਜੀਕਲ ਸਥਿਤੀਆਂ ਸ਼ਾਮਲ ਹਨ। ਉੱਚ ਪੱਧਰੀ ਮੈਡੀਕਲ ਸੇਵਾਵਾਂ ਤੱਕ ਪਹੁੰਚ ਵਧਾ ਕੇ, ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਮਿਆਰੀ ਸਿਹਤ ਸੇਵਾ ਕਿਸੇ ਰਸੂਖ਼ਦਾਰ ਦਾ ਕੋਈ ਵਿਸ਼ੇਸ਼ ਅਧਿਕਾਰ ਨਹੀਂ ਸਗੋਂ ਪੰਜਾਬ ਦੇ ਹਰੇਕ ਨਾਗਰਿਕ ਦਾ ਹੱਕ ਬਣੇ।

ਪੰਜਾਬ ਭਰ ਦੇ ਮੈਡੀਕਲ ਮਾਹਿਰ ਮੰਨਦੇ ਹਨ ਕਿ ਉੱਚ ਰਕਤਚਾਪ (ਹਾਈਪਰਟੈਂਸ਼ਨ), ਡਾਇਬੀਟੀਜ਼ ਵਰਗੀਆਂ ਜੀਵਨਸ਼ੈਲੀ ਨਾਲ ਸਬੰਧਿਤ ਬੀਮਾਰੀਆਂ ਦੇ ਨਾਲ-ਨਾਲ ਸੜਕ ਹਾਦਸਿਆਂ ਅਤੇ ਵਧਦੀ ਉਮਰ ਵਾਲੀ ਆਬਾਦੀ ਕਾਰਨ ਨਿਊਰੋਲੋਜੀਕਲ ਐਮਰਜੈਂਸੀਆਂ ਦੇ ਮਾਮਲੇ ਵਧ ਰਹੇ ਹਨ। ਅਜਿਹੇ ਹਾਲਾਤਾਂ ਵਿੱਚ, ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਹੇਠ ਮਿਲ ਰਹੀ ਤੁਰੰਤ ਮੈਡੀਕਲ ਸਹਾਇਤਾ ਬਹੁਤ ਮਹੱਤਵਪੂਰਨ ਸਾਬਤ ਹੋ ਰਹੀ ਹੈ, ਖ਼ਾਸ ਕਰਕੇ ਸਟ੍ਰੋਕ ਦੇ ਮਾਮਲਿਆਂ ਵਿੱਚ, ਜਿੱਥੇ ਇੱਕ-ਇੱਕ ਮਿੰਟ ਜਿੰਦਗੀ ਅਤੇ ਮੌਤ ਤੈਅ ਕਰਦਾ ਹੈ।

ਰਾਜਿੰਦਰਾ ਹਸਪਤਾਲ ਵਿੱਚ ਡਾ. ਹਰੀਸ਼ ਕੁਮਾਰ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਦਾ ਨਕਦ-ਰਹਿਤ ਸਿਹਤ ਮਾਡਲ ਐਮਰਜੈਂਸੀ ਵਿੱਚ ਕੀਮਤੀ ਸਮਾਂ ਬਚਾ ਰਿਹਾ ਹੈ। ਉਨ੍ਹਾਂ ਕਿਹਾ, “ਕਈ ਮਾਮਲਿਆਂ ਵਿੱਚ ਸਰਜਰੀ ਤੁਰੰਤ ਸ਼ੁਰੂ ਕਰ ਦਿੱਤੀ ਜਾਂਦੀ ਹੈ, ਜਦਕਿ ਕਾਗਜ਼ੀ ਕਾਰਵਾਈ ਬਾਅਦ ਵਿੱਚ ਪੂਰੀ ਕੀਤੀ ਜਾਂਦੀ ਹੈ। ਇਹ ਯਕੀਨੀ ਬਣਇਆ ਜਾਂਦਾ ਹੈ ਕਿ ਪੈਸਿਆਂ ਦੀ ਵਿਵਸਥਾ ਕਰਨ ਵਿੱਚ ਸਮਾਂ ਖ਼ਰਾਬ ਨਾ ਹੋਵੇ।”ਇਹ ਬਦਲਾਅ ਇੱਕ ਅਜਿਹੇ ਪ੍ਰਸ਼ਾਸਨ ਮਾਡਲ ਨੂੰ ਦਰਸਾਉਂਦਾ ਹੈ ਜੋ ਪ੍ਰਕਿਰਿਆਤਮਕ ਦੇਰੀ ਦੀ ਬਜਾਏ ਮਨੁੱਖੀ ਜੀਵਨ ਨੂੰ ਤਰਜੀਹ ਦਿੰਦਾ ਹੈ।

ਲੁਧਿਆਣਾ ਦੇ ਡਾਕਟਰਾਂ ਨੇ ਵੀ ਮਰੀਜ਼ਾਂ ਦੇ ਵਿਵਹਾਰ ਵਿੱਚ ਬਦਲਾਅ ਦੀ ਪੁਸ਼ਟੀ ਕੀਤੀ ਹੈ, ਜਿਸਨੂੰ ਉਹ ਸਰਕਾਰੀ ਸਿਹਤ ਗਾਰੰਟੀ ਤੋਂ ਪੈਦਾ ਹੋਏ ਭਰੋਸੇ ਦਾ ਨਤੀਜਾ ਮੰਨਦੇ ਹਨ। ਡਾ. ਹਰਮਨ ਸੋਬਤੀ, ਸੀਨੀਅਰ ਕਨਸਲਟੈਂਟ ਨਿਊਰੋਸਰਜਨ ਅਤੇ ਸਪਾਈਨ ਸਰਜਨ, ਨੇ ਕਿਹਾ, “ਅਚਾਨਕ ਕਮਜ਼ੋਰੀ, ਚਿਹਰੇ ਦਾ ਢਿੱਲਾ ਪੈ ਜਾਣਾ ਜਾਂ ਬੋਲਣ ਵਿੱਚ ਦਿੱਕਤ ਵਰਗੇ ਸ਼ੁਰੂਆਤੀ ਲੱਛਣਾਂ ‘ਤੇ ਤੁਰੰਤ ਧਿਆਨ ਦੇਣਾ ਲਾਜ਼ਮੀ ਹੈ। ਜਲਦੀ ਹਸਪਤਾਲ ਪਹੁੰਚਣ ਨਾਲ ਇਲਾਜ ਦੇ ਸਾਕਾਰਾਤਮਕ ਨਤੀਜੇ ਮਿਲਦੇ ਹਨ।” ਇਲਾਜ ਤੇ ਪੈਸਾ ਖਰਚਣ ਦੀ ਝਿਜਕ ਵਿੱਚ ਕਮੀ ਆਉਣ ਕਾਰਨ ਮਰੀਜ਼ ਸਮੇਂ ‘ਤੇ ਇਲਾਜ ਲਈ ਅੱਗੇ ਆ ਰਹੇ ਹਨ, ਜੋ ਭਗਵੰਤ ਮਾਨ ਸਰਕਾਰ ਦੀ ਨੀਤੀ ਦਾ ਸਿੱਧਾ ਪ੍ਰਭਾਵ ਹੈ।

ਹਸਪਤਾਲਾਂ ਦੇ ਅੰਕੜੇ ਨਕਦ-ਰਹਿਤ ਨਿਊਰੋਸਰਜੀਕਲ ਦਾਖ਼ਲਿਆਂ ਵਿੱਚ ਲਗਾਤਾਰ ਵਾਧਾ ਦਰਸਾਉਂਦਾ ਹੈ, ਜੋ ਇਸ ਯੋਜਨਾ ‘ਤੇ ਵਧਦੇ ਭਰੋਸੇ ਅਤੇ ਪੰਜਾਬ ਸਰਕਾਰ ਵੱਲੋਂ ਇਸਦੇ ਪ੍ਰਭਾਵੀ ਲਾਗੂਕਰਨ ਨੂੰ ਦਰਸਾਉਂਦਾ ਹੈ। ਹਾਲਾਂਕਿ ਵਿਸਥਾਰਤ ਡਾਟਾ ਹਾਲੇ ਜਨਤਕ ਤੌਰ ‘ਤੇ ਉਪਲੱਬਧ ਨਹੀਂ ਹੈ, ਪਰ ਇਹ ਰੁਝਾਨ ਇਸਦੀ ਵਧਦੀ ਵਰਤੋਂ ਅਤੇ ਪ੍ਰਭਾਵ ਨੂੰ ਸਪੱਸ਼ਟ ਕਰਦਾ ਹੈ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕ-ਕੇਂਦ੍ਰਿਤ ਸਿਹਤ ਸੇਵਾਵਾਂ ਪ੍ਰਤੀ ਸਰਕਾਰ ਦੀ ਅਟੱਲ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ, “ਹੁਣ ਪੈਸਿਆਂ ਦੀ ਕਮੀ ਕਾਰਨ ਕਿਸੇ ਵੀ ਮਰੀਜ਼ ਨੂੰ ਆਪਣੀ ਜਾਨ ਜਾਂ ਕੀਮਤੀ ਸਮਾਂ ਗੁਆਉਣ ਦੀ ਲੋੜ ਨਹੀਂ।”ਇਸ ਨਾਲ ਭਗਵੰਤ ਮਾਨ ਸਰਕਾਰ ਵੱਲੋਂ ਸਭ ਲਈ ਆਸਾਨ ਅਤੇ ਸਮੇਂ-ਸਿਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਸੰਕਲਪ ਨੂੰ ਹੋਰ ਮਜ਼ਬੂਤੀ ਮਿਲਦੀ ਹੈ।

ਜਿੱਥੇ ਸਿਹਤ ਮਾਹਿਰ ਨਿਊਰੋਲੋਜੀਕਲ ਬੀਮਾਰੀਆਂ ਦੇ ਲੰਮੇ ਸਮੇਂ ਦੇ ਬੋਝ ਨੂੰ ਘਟਾਉਣ ਲਈ ਮਜ਼ਬੂਤ ਰੋਕਥਾਮੀ ਸੇਵਾਵਾਂ ਅਤੇ ਸਮੇਂ-ਸਿਰ ਪਛਾਣ ਦੀ ਲੋੜ ‘ਤੇ ਜ਼ੋਰ ਦਿੰਦੇ ਹਨ, ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ‘ਮੁੱਖ ਮੰਤਰੀ ਸਿਹਤ ਯੋਜਨਾ’ ਰਾਹੀਂ ਰੱਖੀ ਗਈ ਨੀਂਹ , ਤੰਦਰੁਸਤ ਅਤੇ ਸੁਰੱਖਿਅਤ ਪੰਜਾਬ ਵੱਲ ਇੱਕ ਫੈਸਲਾਕੁੰਨ ਕਦਮ ਹੈ; ਜਿੱਥੇ ਪ੍ਰਸ਼ਾਸਨ ਹਰ ਘਰ ਲਈ ਅਸਲ ਸੁਰੱਖਿਆ ਪ੍ਰਦਾਨ ਕਰਦਾ ਹੈ।

Tags: BREAKING NEWSBreaking news in PunjabiLatest Punjab news in Punjabitop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
June 8, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 8 ਜੂਨ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

ਭਾਜਪਾ ਨੇ ਕਿਸਾਨ ਵਿਰੋਧੀ ਕਾਨੂੰਨ ਥੋਪੇ, ਅਕਾਲੀਆਂ ਨੇ ਧਰਮ ਦੀ ਦੁਰਵਰਤੋਂ ਕੀਤੀ, ਕਾਂਗਰਸ ਪੰਜਾਬ ਵਿੱਚ ਨਾਕਾਮ ਸਿੱਧ ਹੋਈ, ਪੰਜਾਬੀਆਂ ਨੇ ਇਮਾਨਦਾਰ ਸਰਕਾਰ ਚੁਣੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਭਾਜਪਾ ਨੇ ਕਿਸਾਨ ਵਿਰੋਧੀ ਕਾਨੂੰਨ ਥੋਪੇ, ਅਕਾਲੀਆਂ ਨੇ ਧਰਮ ਦੀ ਦੁਰਵਰਤੋਂ ਕੀਤੀ, ਕਾਂਗਰਸ ਪੰਜਾਬ ਵਿੱਚ ਨਾਕਾਮ ਸਿੱਧ ਹੋਈ, ਪੰਜਾਬੀਆਂ ਨੇ ਇਮਾਨਦਾਰ ਸਰਕਾਰ ਚੁਣੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

by Ankit
June 8, 2026
0

ਭਾਜਪਾ ਨੇ ਕਿਸਾਨ ਵਿਰੋਧੀ ਕਾਨੂੰਨ ਥੋਪੇ, ਅਕਾਲੀਆਂ ਨੇ ਧਰਮ ਦੀ ਦੁਰਵਰਤੋਂ ਕੀਤੀ, ਕਾਂਗਰਸ ਪੰਜਾਬ ਵਿੱਚ ਨਾਕਾਮ ਸਿੱਧ ਹੋਈ, ਪੰਜਾਬੀਆਂ ਨੇ...

ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡਾ ਝਟਕਾ! ਸਰਕਾਰ ਨੇ ਘਟਾਈ ਸਬਸਿਡੀ ਵਾਲੇ LPG ਸਿਲੰਡਰਾਂ ਦੀ ਗਿਣਤੀ

ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡਾ ਝਟਕਾ! ਸਰਕਾਰ ਨੇ ਘਟਾਈ ਸਬਸਿਡੀ ਵਾਲੇ LPG ਸਿਲੰਡਰਾਂ ਦੀ ਗਿਣਤੀ

by Jaspreet Kaur
June 8, 2026
0

ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡਾ ਝਟਕਾ! ਸਰਕਾਰ ਨੇ ਘਟਾਈ ਸਬਸਿਡੀ ਵਾਲੇ LPG ਸਿਲੰਡਰਾਂ ਦੀ ਗਿਣਤੀ ਨਵੀ ਦਿੱਲੀ, 8 ਜੂਨ...

Haryana: ਪਟੜੀ ਤੋਂ ਉਤਰੇ ਮਾਲਗੱਡੀ ਦੇ ਤਿੰਨ ਡੱਬੇ

Haryana: ਪਟੜੀ ਤੋਂ ਉਤਰੇ ਮਾਲਗੱਡੀ ਦੇ ਤਿੰਨ ਡੱਬੇ

by Jaspreet Kaur
June 8, 2026
0

Haryana: ਪਟੜੀ ਤੋਂ ਉਤਰੇ ਮਾਲਗੱਡੀ ਦੇ ਤਿੰਨ ਡੱਬੇ - CM ਸੈਣੀ ਦੇ ਪ੍ਰੋਗਰਾਮ ਵਾਲੀ ਥਾਂ ਤੋਂ ਕਰੀਬ 500 ਮੀਟਰ ਦੂਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
June 8, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 8 ਜੂਨ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

Most Popular

ਰਾਹੁਲ ਗਾਂਧੀ ਵੱਲੋਂ ਵਰਤੀ ਗਈ ਭਾਸ਼ਾ ਨਿੰਦਣਯੋਗ, ਕਾਂਗਰਸ ਪਹਿਲਾਂ ਆਪਣਾ ਇਤਿਹਾਸ ਵੇਖੇ : ਅਮਨਜੋਤ ਕੌਰ ਰਾਮੂਵਾਲੀਆ

ਰਾਹੁਲ ਗਾਂਧੀ ਵੱਲੋਂ ਵਰਤੀ ਗਈ ਭਾਸ਼ਾ ਨਿੰਦਣਯੋਗ, ਕਾਂਗਰਸ ਪਹਿਲਾਂ ਆਪਣਾ ਇਤਿਹਾਸ ਵੇਖੇ : ਅਮਨਜੋਤ ਕੌਰ ਰਾਮੂਵਾਲੀਆ

by Navjot
3 weeks ago
0

ਰਾਹੁਲ ਗਾਂਧੀ ਵੱਲੋਂ ਵਰਤੀ ਗਈ ਭਾਸ਼ਾ ਨਿੰਦਣਯੋਗ, ਕਾਂਗਰਸ ਪਹਿਲਾਂ ਆਪਣਾ ਇਤਿਹਾਸ ਵੇਖੇ : ਅਮਨਜੋਤ ਕੌਰ ਰਾਮੂਵਾਲੀਆ   ਚੰਡੀਗੜ੍ਹ, 20 ਮਈ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 