BCCI President: ਰੋਜਰ ਬਿੰਨੀ ਨੇ ਛੱਡਿਆ ਅਹੁਦਾ
ਪੜੋ ਕੌਣ ਬਣਿਆ ਕਾਰਜਕਾਰੀ ਪ੍ਰਧਾਨ
ਨਵੀ ਦਿੱਲੀ, 29 ਅਗਸਤ 2025 (ਵਿਸ਼ਵ ਵਾਰਤਾ): ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ (BCCI President) ਰੋਜਰ ਬਿੰਨੀ ਨੇ ਆਪਣੇ 70 ਸਾਲ ਪੂਰੇ ਹੋਣ ‘ਤੇ ਅਸਤੀਫਾ ਦੇ ਦਿੱਤਾ ਹੈ। ਬਿੰਨੀ ਨੇ 2022 ਵਿੱਚ ਸੌਰਵ ਗਾਂਗੁਲੀ ਦੀ ਥਾਂ ਬੋਰਡ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ। ਉਹ 19 ਜੁਲਾਈ ਨੂੰ 70 ਸਾਲ ਦੇ ਹੋ ਗਏ ਸਨ। ਬੀਸੀਸੀਆਈ ਦੇ ਨਿਯਮਾਂ ਅਨੁਸਾਰ, ਕਿਸੇ ਵੀ ਅਧਿਕਾਰੀ ਨੂੰ 70 ਸਾਲ ਦੀ ਉਮਰ ਤੋਂ ਬਾਅਦ ਆਪਣਾ ਅਹੁਦਾ ਛੱਡਣਾ ਪੈਂਦਾ ਹੈ।

ਹੁਣ ਬਿੰਨੀ ਦੀ ਥਾਂ ‘ਤੇ ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੂੰ ਅਗਲੀ ਚੋਣ ਤੱਕ ਕਾਰਜਕਾਰੀ ਪ੍ਰਧਾਨ (BCCI President) ਬਣਾਇਆ ਗਿਆ ਹੈ। ਰਿਪੋਰਟਾਂ ਅਨੁਸਾਰ ਬੋਰਡ ਦੇ ਅਗਲੇ ਪ੍ਰਧਾਨ ਲਈ ਚੋਣ ਸਤੰਬਰ ਵਿੱਚ ਹੋ ਸਕਦੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2015 ਵਿੱਚ ਰਾਜੀਵ ਸ਼ੁਕਲਾ ਨੂੰ ਸਰਬਸੰਮਤੀ ਨਾਲ ਆਈਪੀਐਲ ਦਾ ਪ੍ਰਧਾਨ ਚੁਣਿਆ ਗਿਆ ਸੀ। ਜਿਸ ਤੋਂ ਬਾਅਦ 18 ਦਸੰਬਰ 2020 ਨੂੰ, ਉਨ੍ਹਾਂ ਨੂੰ ਬੀਸੀਸੀਆਈ ਦਾ ਉਪ ਪ੍ਰਧਾਨ ਬਣਾਇਆ ਗਿਆ ਸੀ। ਹੁਣ ਉਨ੍ਹਾਂ ਨੂੰ ਬੋਰਡ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























