
ਮਾਨਸਾ ਵਿਚ ਐਡਵਿਨ ਬੈਟਰੀ ਦੇ ਡਿਸਟਰੀਬਿਊਟਰ ਦੇ ਜ਼ਿਲ੍ਹਾ ਪੱਧਰੀ ਸ਼ੋਅ—ਰੂਮ ਦਾ ਉਦਘਾਟਨ ਕੰਪਨੀ ਦੇ ਐਮ.ਡੀ ਸੰਜੇ ਗੁਪਤਾ ਵੱਲੋਂ ਅੱਜ ਇਥੇ ਕਰਦਿਆਂ ਕਿਹਾ ਕਿ ਹੁਣ ਮਾਲਵਾ ਖੇਤਰ ਵਿਚ ਇਸ ਬੈਟਰੀ ਨੂੰ ਬਜਾਰ ਵਿਚ ਉਤਾਰਕੇ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਦਾ ਇਕ ਠੋਸ ਉਪਰਾਲਾ ਕੀਤਾ ਗਿਆ ਹੈ। ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਡਵਿਨ ਵੱਲੋਂ ਇਨਵਾਈਟਰ, ਆਟੋ ਮੋਟਰ, ਈ—ਰਿਕਸ਼ਾ ਅਤੇ ਸੋਲਰ ਸਮੇਤ ਹੋਰ ਹਰ ਕਿਸਮ ਦੀਆਂ ਬੈਟਰੀਆਂ ਨੂੰ ਲੋਕਾਂ ਦੀ ਸਹੂਲਤ ਲਈ ਉਪਲੱਬਧ ਕਰਵਾਇਆ ਗਿਆ ਹੈ ਤਾਂ ਜੋ ਇਨ੍ਹਾਂ ਦੀ ਹਰ ਘਰ ਵਿਚ ਜਰੂਰਤ ਨੂੰ ਪੂਰਾ ਕੀਤਾ ਜਾ ਸਕੇ।
ਉਦਘਾਟਨ ਤੋਂ ਬਾਅਦ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਐਡਵਿਨ ਪੰਜਾਬ ਵਿਚ ਪਿਛਲੇ 6 ਸਾਲਾਂ ਤੋਂ ਵੱਖ—ਵੱਖ ਖੇਤਰ ਦੇ ਗਾਹਕਾਂ ਨੂੰ ਬੈਟਰੀਆਂ ਦੇ ਰਹੀ ਹੈ ਅਤੇ ਇਨ੍ਹਾਂ ਦੇ ਬੜੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਮਾਲਵਾ ਖੇਤਰ ਵਾਲੇ ਪਾਸੇ ਕੰਪਨੀ ਵੱਲੋਂ ਡਿਸਟਰੀਬਿਊਟਰ ਬਣਾਉਣੇ ਆਰੰਭ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਐਡਵਿਨ ਬੈਟਰੀਜ਼ ਨੂੰ ਬਣਾਉਣ ਦਾ ਵੱਡਾ ਯੂਨਿਟ ਹਰਿਆਣਾ ਦੇ ਸ਼ਹਿਰ ਯਮੁਨਾ ਨਗਰ ਵਿਖੇ ਲਗਾਇਆ ਹੋਇਆ ਹੈ ਅਤੇ ਮਾਲਵਾ ਖੇਤਰ ਦੇ ਗਾਹਕਾਂ ਅਤੇ ਇਲੈਕਟ੍ਰੀਸ਼ਨ ਲੋਕਾਂ ਨੂੰ ਸਮੇਂ—ਸਮੇਂ *ਤੇ ਬਕਾਇਦਾ ਉਥੇ ਲਿਜਾਕੇ ਆਧੁਨਿਕ ਯੂਨਿਟ ਬਾਰੇ ਹਰ ਕਿਸਮ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਇਆ ਕਰੇਗੀ।
ਕੰਪਨੀ ਦੇ ਪ੍ਰਬੰਧਕਾਂ ਰੋਹਿਤ ਕੁਮਾਰ, ਕਰਨ ਕੁਮਾਰ ਨੇ ਦੱਸਿਆ ਕਿ ਐਡਵਿਨ ਵੱਲੋਂ ਬੱਸ, ਟਰੱਕ, ਕਾਰ, ਜੀਪ, ਟਰੈਕਟਰ, ਮੋਟਰ ਸਾਈਕਲ, ਇਨਵਾਈਟਰ, ਈ—ਰਿਕਸ਼ਾ, ਸੋਲਰ ਸਮੇਤ ਹੋਰ ਲੋੜੀਂਦੀਆਂ ਬੈਟਰੀਆਂ ਨੂੰ ਹੁਣ ਮਾਨਸਾ ਵਰਗੇ ਸ਼ਹਿਰ ਵਿਚ ਦੇਣ ਨਾਲ ਲੋਕਾਂ ਦੀ ਚਿਰਾਂ ਤੋਂ ਚਲੀ ਆ ਰਹੀ ਮੰਗ ਪੂਰੀ ਹੋ ਜਾਵੇਗੀ, ਜਦੋਂ ਕਿ ਇਸ ਤੋਂ ਪਹਿਲਾਂ ਇਹ ਪੰਜਾਬ ਦੇ ਹੋਰਨਾਂ ਹਿੱਸਿਆ ਸਮੇਤ ਹਰਿਆਣਾ, ਚੰਡੀਗੜ੍ਹ, ਹਿਮਾਚਲ, ਜੰਮ—ਕਸ਼ਮੀਰ, ਰਾਜਸਥਾਨ ਅਤੇ ਦਿੱਲੀ ਵਿਚ ਬਕਾਇਦਾ ਚੱਲ ਰਹੀ ਹੈ।
ਇਸ ਮੌਕੇ ਕੰਪਨੀ ਦੇ ਸਥਾਨਕ ਜ਼ਿਲ੍ਹਾ ਡਿਸਟਰੀਬਿਊਟਰ ਰਾਜ ਕੁਮਾਰ ਜਿੰਦਲ, ਨਰਿੰਦਰ ਕੁਮਾਰ ਅਤੇ ਮੁਨੀਸ਼ ਕੁਮਾਰ ਨੇ ਵੀ ਗਾਹਕਾਂ ਨੂੰ ਸੰਬੋਧਨ ਕਰਦਿਆਂ ਕਈ ਕਿਸਮ ਦੇ ਸਵਾਲਾਂ ਦਾ ਜਵਾਬ ਦਿੱਤਾ।
ਫੋਟੋ ਕੈਪਸ਼ਨ: ਐਡਵਿਨ ਕੰਪਨੀ ਦਾ ਮਾਨਸਾ ਵਿਖੇ ਖੁੱਲਿ੍ਹਆ ਸ਼ੋਅ—ਰੂਮ






















