– ਪੰਜਾਬ ਦੇ ਕਿਸਾਨਾਂ ਸਿਰ 122.5 ਕਰੋੜ ਰੁਪਏ ਦਾ ਨਵਾਂ ਬੋਝ ਪੈਣ ਦਾ ਡਰ
ਮਾਨਸਾ, 10 ਅਕਤੂਬਰ (ਵਿਸ਼ਵ ਵਾਰਤਾ)- ਪੰਜਾਬ ਵਿਚ ਕਣਕ ਦੀ ਬਿਜਾਈ ਤੋਂ ਐਨ ਪਹਿਲਾਂ ਡੀਏਪੀ ਖਾਦ ਦੇ ਰੇਟ ਅਚਨਚੇਤ ਵਧਾ ਦਿੱਤੇ ਗਏ ਹਨ। ਚੁੱਪ—ਚਪੀਤੇ ਵਧਾਏ ਗਏ ਇਹਨਾਂ ਰੇਟਾਂ ਨੇ ਕਿਸਾਨਾਂ ‘ਤੇ ਕਰੋੜਾਂ ਰੁਪਏ ਦਾ ਬੋਝ ਪਾ ਦਿੱਤਾ ਹੈ। ਬਜ਼ਾਰ ਵਿਚ ਇਸ ਵਧੇ ਹੋਏ ਰੇਟ ਵਾਲੀਆਂ ਖਾਦਾਂ ਡੀਲਰਾਂ ਦੀਆਂ ਦੁਕਾਨਾਂ ‘ਤੇ ਪਹੁµਚ ਗਈਆਂ ਹਨ ਅਤੇ ਬਿਜਾਈ ਦਾ ਸੀਜਨ ਸ਼ੁਰੂ ਹੋਣ ਵੇਲੇ ਕਿਸਾਨਾਂ ਦੇ ਇਨ੍ਹਾਂ ਵਧੀਆਂ ਹੋਈਆਂ ਕੀਮਤਾਂ ਨੂੰ ਲੈਕੇ ਭੰਬਲ—ਭੂਸੇ ਵਿਚ ਪੈਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਵੱਲੋਂ ਪੰਜਾਬ ਦੇ ਸਮੂਹ ਮੁੱਖ ਖੇਤੀਬਾੜੀ ਅਫਸਰਾਂ ਨੂੰ ਕੱਢੇ ਗਏ ਪੱਤਰ (ਮੀਮੋ ਨੰ: 5140—61/ਏ.ਡੀ.ਓ, 2 (ਇਨਪੁਟਸ) ਮਿਤੀ 3—10—2018) ਦੇ ਮੁਤਾਬਕ ਦੱਸਿਆ ਗਿਆ ਹੈ ਕਿ ਕਣਕ ਦੀ ਬਿਜਾਈ ਲਈ ਡੀਏਪੀ ਖਾਦ ਦੇ ਰੇਟ 1250 ਰੁਪਏ ਪ੍ਰਤੀ ਥੈਲਾ (50 ਕਿਲੋ) 1390 ਰੁਪਏ ਪ੍ਰਤੀ ਥੈਲਾ ਹੋ ਗਏ ਹਨ। ਇਸ ਪੱਤਰ ਵਿਚ ਜ਼ਿਲ੍ਹਾ ਖੇਤੀਬਾੜੀ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਡੀਏਪੀ ਖਾਦ ਦੇ ਰੇਟਾਂ *ਤੇ ਪੂਰੀ ਤਰ੍ਹਾਂ ਨਜਰ ਰੱਖੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਡੀਲਰ ਡੀਏਪੀ ਖਾਦ ਦੇ ਥੈਲੇ ਉਪਰਲੇ ਪ੍ਰਿੰਟ ਰੇਟ ਤੋਂ ਵੱਧ ਖਾਦ ਨਾ ਵੇਚ ਸਕੇ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਕੀਤੇ ਹਨ ਕਿ ਉਹ ਕਿਸਾਨਾਂ ਨੂੰ ਖਾਦ ਥੈਲੇ ਦੇ ਪ੍ਰਿੰਟ ਰੇਟਾਂ *ਤੇ ਹੀ ਖਾਦ ਖਰੀਦਕੇ ਦੁਕਾਨਦਾਰਾਂ ਪਾਸੋਂ ਪੱਕਾ ਬਿੱਲ ਲੈਣ ਨੂੰ ਯਕੀਨੀ ਬਣਾਇਆ ਜਾਵੇ।
ਪ੍ਰਾਪਤ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਵਿਚ ਇਸ ਵਾਰ ਲਗਭਗ 35 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਜਾਣੀ ਹੈ, ਜਦੋਂ ਕਿ ਨਵੀਆਂ ਕੀਮਤਾਂ ਦੇ ਮੁਤਾਬਕ ਪ੍ਰਤੀ ਕਿਸਾਨ 350 ਰੁਪਏ ਪ੍ਰਤੀ ਹੈਕਟੇਅਰ ਦਾ ਨਵਾਂ ਬੋਝ ਪੈ ਜਾਣਾ ਹੈ, ਜਿਸ ਹਿਸਾਬ ਨਾਲ ਪੱਤਰ ਵਿਚਲੇ ਵਧੇ ਰੇਟਾਂ ਅਨੁਸਾਰ ਕਿਸਾਨ ਸਿਰ 122.5 ਕਰੋੜ ਰੁਪਏ ਦਾ ਭਾਰ ਕਣਕ ਦੀ ਬਿਜਾਈ ਵੇਲੇ ਹੀ ਪੈ ਜਾਣਾ ਹੈ।
ਦਿਲਚਸਪ ਗੱਲ ਇਹ ਹੈ ਕਿ ਡੀਏਪੀ ਖਾਦ ਦੇ ਇਹ ਰੇਟ ਸਰਕਾਰ ਨੇ ਅµਦਰ—ਖਾਤੇ ਇਸ ਤਰੀਕੇ ਨਾਲ ਵਧਾਏ ਹਨ ਕਿ ਇਸ ਦੀ ਬਾਹਰ ਅੱਜ ਤੱਕ ਭਾਫ਼ ਨਹੀਂ ਨਿਕਲਣ ਦਿੱਤੀ ਹੈ, ਇਥੋਂ ਤੱਕ ਕਿ ਖੇਤੀ ਲਈ ਜੁੜੇ ਸਭ ਤੋਂ ਅਹਿਮ ਮਹਿਕਮੇ ਖੇਤੀਬਾੜੀ ਵਿਭਾਗ ਨੂµ ਵੀ ਇਹਨਾਂ ਨਵੇਂ ਰੇਟਾਂ ਦੀ ਫ਼ਿਲਹਾਲ ਕੋਈ ਜਾਣਕਾਰੀ ਨਹੀਂ ਸੀ।
ਜਾਣਕਾਰੀ ਅਨੁਸਾਰ ਡੀਏਪੀ ਖਾਦ ਦੀ ਇੱਕ ਬੋਰੀ ਨਵੇਂ ਸਰਕਾਰੀ ਰੇਟਾਂ ਮੁਤਾਬਿਕ 1390 ਰੁਪਏ ਦੀ ਵੇਚੀ ਜਾਣੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਬਾਜਾਰ ਵਿਚ 1250 ਰੁਪਏ (ਪ੍ਰਿੰਟ ਰੇਟ) ਵਿਚ ਵਿਕ ਰਹੀ ਹੈ। ਮਾਲਵਾ ਖੇਤਰ ਦੇ ਡੀਲਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਬਾਜਾਰ ਵਿਚ 1250 ਰੁਪਏ ਪ੍ਰਿੰਟ ਵਾਲੀ ਖਾਦ ਅਜੇ ਵੀ ਬਾਜਾਰ ਵਿਚ ਬਹੁਤ ਪਈ ਹੈ, ਜਦੋਂ ਕਿ ਇਕ ਹੋਰ ਰੇਟ 1340 ਰੁਪਏ ਪ੍ਰਿੰਟ ਵਾਲੀ ਖਾਦ ਦਾ ਸਟਾਕ ਵੀ ਵੱਡੀ ਪੱਧਰ *ਤੇ ਡੀਲਰਾਂ ਕੋਲ ਉਪਲੱਬਧ ਪਿਆ ਹੈ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ®ਧਾਨ ਰਾਮ ਸਿµਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਸਰਕਾਰ ਨਵੀਆਂ ਆਰਥਿਕ ਨੀਤੀਆਂ ਦੇ ਤਹਿਤ ਕਿਸਾਨਾਂ ਨੂµ ਖਾਦਾਂ ‘ਤੇ ਮਿਲਦੀਆਂ ਸਬਸਿਡੀਆਂ ਬµਦ ਕਰਨ ਵੱਲ ਤੁਰ ਪਈ ਹੈ, ਇਸੇ ਨੀਤੀ ਦੇ ਤਹਿਤ ਹੀ ਬਿਨਾਂ ਵਜ੍ਹਾ ਵੱਡੀ ਪੱਧਰ *ਤੇ ਡੀਏਪੀ ਖਾਦ ਦਾ ਗੱਟਾ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਵਿਚ ਦੱਬੇ ਪµਜਾਬ ਦੇ ਕਿਸਾਨਾਂ ਨੂµ ਕੋਈ ਰਾਹਤ ਦੇਣ ਦੀ ਬਜਾਏ, ਕੇਂਦਰ ਸਰਕਾਰ ਖਾਦਾਂ ਦੇ ਰੇਟਾਂ ਵਿਚ ਵਾਧਾ ਕਰਕੇ ਕਿਸਾਨੀ ਜਮਾਤ ਦਾ ਖਾਤਮਾ ਕਰਨਾ ਚਾਹੁµਦੀ ਹੈ। ਉਨ੍ਹਾਂ ਕਿਹਾ ਕਿ ਇਹਨਾਂ ਕੀਮਤਾਂ ਦਾ ਸਭ ਤੋਂ ਵੱਧ ਅਸਰ ਪµਜਾਬ ਦੀ ਕਿਸਾਨੀ ਸਿਰ ਪਵੇਗਾ, ਕਿਉਂਕਿ ਖਾਦਾਂ ਦੀ ਸਭ ਤੋਂ ਜਿਆਦੇ ਵਰਤੋਂ ਪµਜਾਬ ਵਿਚ ਕੀਤੀ ਜਾਂਦੀ ਹੈ ਅਤੇ ਪµਜਾਬ ਹੀ ਕੇਂਦਰੀ ਪੂਲ ਵਿਚ ਸਭ ਤੋਂ ਜਿਆਦਾ ਆਪਣਾ ਯੋਗਦਾਨ ਪਾਉਂਦਾ ਹੈ।
ਇਸੇ ਦੌਰਾਨ ਜਦੋਂ ਖੇਤੀਬਾੜੀ ਵਿਭਾਗ ਜੁਆਇੰਟ ਡਾਇਰੈਕਟਰ (ਇਨਪੁਟਸ) ਜਗਤਾਰ ਸਿੰਘ ਬਰਾੜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਨਵੇਂ ਖਾਦ ਦੇ ਥੈਲੇ ਉਤੇ ਬਕਾਇਦਾ ਪ੍ਰਿੰਟ ਰੇਟ ਲਿਖਿਆ ਹੋਵੇਗਾ ਅਤੇ ਕੋਈ ਵੀ ਦੁਕਾਨਦਾਰ ਪ੍ਰਿੰਟ ਰੇਟ ਤੋਂ ਵੱਧਕੇ ਡੀਏਪੀ ਖਾਦ ਨੂੰ ਨਹੀਂ ਵੇਚ ਸਕੇਗਾ। ਉਨ੍ਹਾਂ ਵਧੀਆਂ ਕੀਮਤਾਂ ਦੀ ਗੱਲ ਨੂੰ ਸਵੀਕਾਰਿਆ ਹੈ।