ਮਾਲਵਾ ਖੇਤਰ ਦੇ 64 ਕਾਲਜਾਂ ਵਿਚਲੇ 2500 ਕਲਾਕਾਰਾਂ ਨੇ ਲਿਆ ਜੋਸ਼—ਖਰੋਸ਼ ਨਾਲ ਹਿਸਾ
ਬੁਢਲਾਡਾ (ਮਾਨਸਾ), 10 ਅਕਤੂਬਰ (ਵਿਸ਼ਵ ਵਾਰਤਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵ¤ਲੋਂ ਖੇਤਰੀ ਯੁਵਕ ਮੇਲੇ ਦੀ ਰੌਇਲ ਕਾਲਜ਼ ਬੋੜਾਵਾਲ ਵਿਖੇ ਸ਼ੁਰੂਆਤ ਕੀਤੀ ਗਈ, ਜਿਸ ਦੇ ਪਹਿਲੇ ਦਿਨ ਉਦਘਾਟਨ ਮੁੱਖ ਮਹਿਮਾਨ ਡਿਪਟੀ ਇੰਸਪੈਕਟਰ ਜਰਨਲ ਆਫ ਪੁਲੀਸ (ਲੁਧਿਆਣਾ ਰੇਂਜ) ਰਣਬੀਰ ਸਿੰਘ ਖੱਟੜਾ ਅਤੇ ਵਿਸ਼ੇਸ਼ ਮਹਿਮਾਨ ਵੱਜੋ ਵਰਿੰਦਰ ਸਿੰਘ ਵਾਲੀਆ ਅਤੇ ਡਾ. ਗੁਰਸੇਵਕ ਸਿੰਘ ਲੰਬੀ ਇੰਚਾਰਜ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਸ਼ਾਮਲ ਹੋਏ। ਇਸ ਯੁਵਕ ਮੇਲੇ ਵਿਚ ਮਾਲਵਾ ਖੇਤਰ ਦੇ 64 ਕਾਲਜਾਂ ਦੀਆਂ ਟੀਮਾਂ ਦੇ ਤਕਰੀਬਨ 2500 ਮੁੰਡੇ—ਕੁੜੀਆਂ ਨੇ ਭਾਗ ਲਿਆ।
ਉਦਘਾਟਨੀ ਤਕਰੀਰ ਦੌਰਾਨ ਸ੍ਰੀ ਖੱਟੜਾ ਨੇ ਮੁਖ਼ਾਤਿਬ ਹੁੰਦਿਆ ਕਿਹਾ ਕਿ ਪੰਜਾਬੀ ਸਭਿਆਚਾਰ ਨੂੰ ਸੰਭਾਲਣ ਲਈ ਯੁਵਕ ਮੇਲਿਆਂ ਦੀ ਜ਼ਰੂਰਤ ਹੈ ਤਾਂ ਜੋ ਅ¤ਜ ਨੌਜਵਾਨ ਪੀੜ੍ਹੀ ਪੰਜਾਬੀ ਸਭਿਆਚਾਰ ਅਤੇ ਪੁਰਾਤਨ ਵਿਰਸੇ ਨਾਲ ਜੁੜੀ ਰਹਿ ਸਕੇ।
ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ, ਜੋ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਵੀ ਹਨ, ਨੇ ਸਵਾਗਤੀ ਭਾਸ਼ਣ ਦੌਰਾਨ ਇਹ ਵੀ ਫਖਰ ਮਹਿਸੂਸ ਕੀਤਾ ਕਿ ਯੂਨੀਵਰਸਿਟੀ ਵੱਲੋਂ ਲਗਾਤਾਰ ਦੂਜੀ ਵਾਰ ਇਹ ਯੁਵਕ ਮੇਲਾ ਇਸ ਕਾਲਜ ਵਿਚ ਕਰਵਾਇਆ ਜਾ ਰਿਹਾ ਹੈ। ਡਾ. ਗੁਰਸੇਵਕ ਸਿੰਘ ਲੰਬੀ ਨੇ ਕਿਹਾ ਕਿ ਇਸ ਯੁਵਕ ਤੇ ਖੇਤਰੀ ਮੇਲੇ ਵਿਚ ਪਹਿਲੀ ਵਾਰ ਯੁਵਕ ਮੇਲੇ ਦੇ ਨਾਲ ਖੇਤਰੀ ਮੇਲੇ ਦਾ ਆਨੰਦ ਮਾਨਣ ਨੂੰ ਮਿਲ ਰਿਹਾ ਹੈ। ਵਰਿੰਦਰ ਸਿੰਘ ਵਾਲੀਆ ਅਤੇ ਰਾਜਿੰਦਰ ਸਿੰਘ ਸੋਹਲ ਐਸ.ਪੀ. ਮੋਹਾਲੀ ਨੇ ਕਿਹਾ ਕਿ ਅੱਜ ਦੇ ਦੌਰ ਵਿਚ, ਜੋ ਵੀ ਪੰਜਾਬ ਦੀਆਂ ਨਾਮੀ ਸ਼ਖਸ਼ੀਅਤਾਂ ਹਨ, ਉਹ ਸਭ ਇਨ੍ਹਾਂ ਯੁਵਕ ਮੇਲਿਆਂ ਦੀ ਪੈਦਾਇਸ਼ ਹਨ।
ਕਾਲਜ ਪ੍ਰਿੰਸੀਪਲ ਪ੍ਰੋ. ਕੇ.ਕੇ. ਸ਼ਰਮਾਂ ਦੀ ਅਗਵਾਈ ਵਿਚ ਹੋ ਰਹੇ ਇਸ ਯੁਵਕ ਮੇਲੇ ਦੇ ਪਹਿਲੇ ਦਿਨ ਦੇ ਪ੍ਰੋਗਰਾਮ ਵਿਚ ਗਿੱਧਾ, ਕਾਲਸੀਕਲ ਡਾਂਸ, ਲੋਕ ਸਾਜਾਂ *ਤੇ ਆਧਾਰਿਤ ਆਰਕੈਸਟਰਾ, ਗਰੁੱਪ ਸ਼ਬਦ, ਕਲਾਸੀਕਲ ਵੋਕਲ, ਗੀਤ—ਗਜ਼ਲ, ਸਮੂਹ ਗਾਇਨ, ਲੋਕ ਗੀਤ, ਲੋਕ ਸਾਜ਼, ਸੱਭਿਆਚਾਰ ਕੁਇਜ, ਕਲੇਅ ਮਾਡਲਿੰਗ, ਰੰਗੋਲੀ, ਮੌਕੇ *ਤੇ ਚਿੱਤਰਕਾਰੀ, ਇੰਸਟਾਲੇਸ਼ਨ, ਕਾਰਟੂਨਿੰਗ, ਕੋਲਾਜ ਬਣਾਉਣਾ, ਪੋਸਟਰ ਬਣਾਉਣ ਅਤੇ ਫੋਟੋਗ੍ਰਾਫੀ ਦੇ ਮੁਕਾਬਲੇ ਕਰਵਾਏ ਗਏ।
ਦੇਰ ਸ਼ਾਮ ਮੁਕਾਬਲਿਆਂ ਦੇ ਮਿਲੇ ਨਤੀਜਿਆਂ ਵਿਚ ਗਿੱਧੇ *ਚ ਐਸ.ਡੀ. ਕਾਲਜ ਮਾਨਸਾ ਨੇ ਪਹਿਲਾਂ ਅਤੇ ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ ਮਾਨਸਾ ਦੀਆਂ ਮੁਟਿਆਰਾਂ ਨੇ ਦੂਜਾ ਸਥਾਨ ਹਾਸਲ ਕੀਤਾ। ਫੋਕ ਆਰਕੈਸਟਰਾ ਵਿਚ ਗੁਰੂ ਕਾਲਜ ਬੁਢਲਾਡਾ ਨੇ ਪਹਿਲਾ, ਐਸ.ਡੀ. ਕਾਲਜ ਬਰਨਾਲਾ ਨੇ ਦੂਜਾ। ਗਰੁੱਪ ਸ਼ਬਦ ਵਿਚ ਗੁਰੂ ਕਾਲਜ ਬੁਢਲਾਡਾ ਨੇ ਪਹਿਲਾ, ਐਸ.ਡੀ. ਕਾਲਜ ਬਰਨਾਲਾ ਨੇ ਦੂਜਾ। ਰੰਗੋਲੀ ਵਿਚ ਰੋਇਲ ਕਾਲਜ ਬੋੜਾਵਾਲ ਨੇ ਪਹਿਲਾਂ, ਗੁਰੂ ਨਾਨਕ ਕਾਲਜ ਬੁਢਲਾਡਾ ਨੇ ਦੂਜਾ। ਕਾਰਟੂਨਿੰਗ ਵਿਚ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਪਹਿਲਾਂ, ਐਸ.ਡੀ. ਕਾਲਜ ਬਰਨਾਲਾ ਨੇ ਦੂਜਾ। ਗੀਤ ਗਜ਼ਲ ਵਿਚ ਐਸ.ਡੀ. ਕਾਲਜ ਬਰਨਾਲਾ ਨੇ ਪਹਿਲਾਂ, ਐਸ.ਡੀ. ਕਾਲਜ ਮਾਨਸਾ ਨੇ ਦੂਜਾ, ਰੋਇਲ ਕਾਲਜ ਬੋੜਾਵਾਲ ਨੇ ਤੀਸਰਾ। ਲੋਕ ਸਾਜ ਵਿਚ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਪਹਿਲਾ, ਐਸ.ਡੀ. ਕਾਲਜ ਬਰਨਾਲਾ ਨੇ ਦੂਜਾ ਅਤੇ ਰੋਇਲ ਕਾਲਜ ਬੋੜਾਵਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਫੋਟੋ ਕੈਪਸ਼ਨ: ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਯੁਵਕ ਮੇਲੇ ਦੇ ਪਹਿਲੇ ਦਿਨ ਬੋੜਾਵਾਲ ਕਾਲਜ ਵਿਖੇ ਗਿੱਧਾ ਪਾ ਰਹੀਆਂ ਮੁਟਿਆਰਾਂ।