ਮਾਨਸਾ, 28 ਸਤੰਬਰ (ਵਿਸ਼ਵ ਵਾਰਤਾ)- ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡੱਰਗਿਸਟ ਦੇ ਸੱਦੇ ‘ਤੇ ਅੱਜ ਮਾਨਸਾ ਵਿਚ ਕੈਮਿਸਟਾਂ ਵੱਲੋਂ ਮੁਕੰਮਲ ਹੜਤਾਲ ਕਰਦੇ ਹੋਏ ਦਵਾਈਆਂ ਦੀਆਂ ਸਮੂਹ ਦੁਕਾਨਾਂ ਬੰਦ ਰੱਖੀਆਂ ਗਈਆਂ।
ਕੈਮਿਸਟ ਐਸੋਸੀਏਸ਼ਨ ਦੀ ਬੁਢਲਾਡਾ ਇਕਾਈ ਦੇ ਪ੍ਰਧਾਨ ਅਸ਼ੋਕ ਰਸਵੰਤਾ ਨੇ ਦੱਸਿਆ ਕਿ ਸਰਕਾਰ ਰੋਜਾਨਾ ਕੋਈ ਨਾ ਕੋਈ ਨਵੇਂ ਬਹਾਨੇ ਅਤੇ ਪਾਬੰਦੀਆਂ ਲਗਾਕੇ ਕੈਮਿਸਟਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਆਨ ਲਾਈਨ ਵਿੱਕਰੀ *ਤੇ ਵਧਦੀ ਦਖਲ ਅੰਦਾਜੀ ਕਾਰਨ ਕਾਰੋਬਾਰ ਕਰਨਾ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਆਨ ਲਾਈਨ ਵਿੱਕਰੀ ਨਾਲ ਦਵਾਈਆਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੇ ਨਾਲ—ਨਾਲ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਕ੍ਰੇਤਾ ਡਾਕਟਰ ਦੀ ਪਰਚੀ ਬਿਨਾਂ ਦਵਾਈ ਨਹੀਂ ਦੇ ਸਕਦੇ, ਪ੍ਰੰਤੂ ਆਨਲਾਈਨ ਵਿਕਰੀ ਜਿਉਂ ਦੀ ਤਿਉਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਦਵਾਈਆਂ ਦੀ ਵਿਕਰੀ ਲਈ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਤੁਰੰਤ ਵਾਪਸ ਲਿਆ ਜਾਵੇ, ਨਹੀਂ ਤਾਂ ਸਮੂਹ ਕੈਮਿਸਟ ਵੱਡੇ ਪੱਧਰ *ਤੇ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਚਿਮਨ ਸਿੰਗਲਾ, ਅਸ਼ੋਕ ਗਰਗ, ਰਾਧੇ ਸ਼ਾਮ, ਰਮੇਸ਼ ਕੁਮਾਰ ਰਾਜੀ, ਰਾਜ ਕੁਮਾਰ ਬਾਂਸਲ, ਲੱਕੀ ਤਾਇਲ, ਸ਼ੁਰੇਸ਼ ਕੁਮਾਰ, ਮਨੋਜ਼ ਕੁਮਾਰ ਮੌਜੀ, ਡਾਕਟਰ ਗੁਰਿੰਦਰ ਮੋਹਨ, ਅਨਿਲ ਸਿੰਗਲਾ ਸਮੇਤ ਸਮੂਹ ਕੈਮਿਸਟ ਹਾਜਰ ਸਨ।
ਭਗਵੰਤ ਮਾਨ ਨੇ ਫਗਵਾੜਾ ‘ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ...