– ਅਨਪੜ੍ਹ ਵਸੋਂ ਨੇ ਰਾਜਸੀ ਚੇਤਨਤਾ ਦਾ ਵੱਡਾ ਸਬੂਤ ਦਿੱਤਾ
ਮਾਨਸਾ, 19 ਸਤੰਬਰ (ਵਿਸ਼ਵ ਵਾਰਤਾ)- ਅਨੇਕਾਂ ਲੋਕ ਲਹਿਰਾਂ ਨਾਲ ਜੁੜੇ ਮਾਨਸਾ ਜ਼ਿਲ੍ਹੇ ਵਿਚ ਅੱਜ ਸਾਰਾ ਦਿਨ ਇੱਕੋ ਰਫ਼ਤਾਰ ਵਿਚ ਵੋਟਾਂ ਭੁਗਤਦੀਆਂ ਰਹੀਆਂ। ਪੰਜਾਬ ‘ਚੋਂ ਸਭ ਤੋਂ ਅਨਪੜ੍ਹ ਜ਼ਿਲ੍ਹਾ ਮੰਨੇ ਜਾਣ ਦੇ ਬਾਵਜੂਦ, ਇਥੋਂ ਲੋਕ ਘਰੋਂ ਤਿਆਰ ਹੋਕੇ ਵੋਟਾਂ ਪਾਉਣ ਲਈ ਆ ਰਹੇ ਸਨ, ਜਿਸ ਰੂਪ ‘ਚ ਵੋਟਾਂ ਲਈ ਸਾਰਾ ਦਿਨ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ, ਉਸ ਰੂਪ ‘ਚ ਇਥੋਂ ਦੀ ਜ਼ਿਆਦਾਤਰ ਅਨਪੜ੍ਹ ਵਸੋਂ ਨੇ ਰਾਜਸੀ ਚੇਤਨਤਾ ਦਾ ਵੱਡਾ ਸਬੂਤ ਦਿੱਤਾ ਹੈ।
ਦੇਰ ਸ਼ਾਮ ਸਰਕਾਰੀ ਤੌਰ ‘ਤੇ ਮਿਲੇ ਅµਕੜਿਆਂ ਅਨੁਸਾਰ ਪੂਰੇ ਜ਼ਿਲ੍ਹੇ ਵਿੱਚ ਵੋਟਾਂ ਪਾਉਣ ਦੀ ਪ®ਤੀਸ਼ਤਤਾ 71.66 ਪ੍ਰਤੀਸ਼ਤ ਰਹੀ ਹੈ। ਝੁਨੀਰ ਬਲਾਕ ਵਿਚ ਡਿਊਟੀ ਦੇ ਰਹੇ ਇਕ ਸੀਨੀਅਰ ਅਧਿਕਾਰੀ ਦਿਆ ਸਿੰਘ ਸਿੱਧੂ ਨੇ ਦੱਸਿਆ ਕਿ ਉਸ ਸੰਮਤੀ ਵਿਚ 70.54 ਪ੍ਰਤੀਸ਼ਤ ਵੋਟਾਂ ਭੁਗਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਜੋਨ ਵਿਚ ਕੁੱਲ 68565 ਵੋਟਰ ਹਨ, ਜਿੰਨ੍ਹਾਂ ਵਿਚੋਂ 26099 ਮਰਦ ਅਤੇ 22488 ਔਰਤਾਂ ਨੇ ਆਪਣੀਆਂ ਵੋਟਾਂ ਦਾ ਇਸਤੇਮਾਲ ਕੀਤਾ ਹੈ, ਜਦੋਂ ਕਿ ਇਕ ਵੋਟ ਹੀਜੜੇ ਵੱਲੋਂ ਪਾਈ ਗਈ ਦੱਸੀ ਜਾਂਦੀ ਹੈ।
ਉਧਰ ਪੂਰੇ ਜ਼ਿਲ੍ਹੇ ਦੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਭੀਖੀ ਬਲਾਕ ਸੰਮਤੀ ਵਿਚ 73.70, ਬੁਢਲਾਡਾ ਵਿਚ 73.49, ਮਾਨਸਾ ਵਿਚ 68.55 ਅਤੇ ਸਰਦੂਲਗੜ੍ਹ ਵਿਚ 72.03 ਪ੍ਰਤੀਸ਼ਤ ਵੋਟਾਂ ਭੁਗਤੀਆਂ ਹਨ।
ਮਾਨਸਾ ਦੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਵਿੱਚ ਵੋਟਾਂ ਪਾਉਣ ਸੰਬµਧੀ ਲੋਕਾਂ ’ਚ ਵੋਟਾਂ ਪਾਉਣ ਦਾ ਰੁਝਾਨ ਕਾਫ਼ੀ ਵਧੀਆ ਰਿਹਾ। ਉਨ੍ਹਾਂ ਕਿਹਾ ਕਿ ਪਹਿਲੇ ਦੋ ਘµਟਿਆਂ ਦੌਰਾਨ ਵੋਟਾਂ ਪੈਣ ਦੀ ਪ®ਤੀਸ਼ਤਤਾ 20 ਫ਼ੀਸਦੀ ਰਹੀ, ਜਦੋਂ ਕਿ 12 ਵਜੇ ਜ਼ਿਲ੍ਹੇ ’ਚ 34 ਫ਼ੀਸਦੀ ਪੋਲਿµਗ ਹੋਈ।
ਅੱਜ ਪਈਆਂ ਵੋਟਾਂ ਨਾਲ ਜ਼ਿਲ੍ਹਾ ਮਾਨਸਾ ਤੋਂ ਜ਼ਿਲ੍ਹਾ ਪਰਿਸ਼ਦ ਦੇ 11 ਚੋਣ ਹਲਕਿਆਂ ਲਈ 43 ਅਤੇ ਪੰਚਾਇਤ ਸੰਮਤੀਆਂ ਦੇ 89 ਚੋਣ ਹਲਕਿਆਂ ਲਈ 245 ਵੱਖ—ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਡੱਬਿਆਂ ਵਿੱਚ ਬੰਦ ਹੋ ਗਈ ਹੈ। ਇਨ੍ਹਾਂ ਉਮੀਦਵਾਰਾਂ ਨੂੰ ਪਈਆਂ ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਵੇਗੀ।
ਫੋਟੋ ਕੈਪਸ਼ਨ: ਜ਼ਿਲ੍ਹੇ ਦੇ ਇਕ ਪਿੰਡ ਵਿਚ ਵੋਟ ਪਵਾਉਣ ਲਈ ਸੌ ਸਾਲਾ ਬਜੁਰਗ ਮਾਤਾ ਨੂੰ ਉਸ ਦੇ ਪੋਤੇ ਪੋਲਿੰਗ ਬੁੂਥ ਤੱਕ ਲਿਜਾਂਦੇ ਹੋਏ। (ਫੋਟੋ ਵਿਸ਼ਵ ਵਾਰਤਾ)