ਮਣੀਪੁਰ ‘ਚ ਮੁੜ ਭੜਕੀ ਹਿੰਸਾ
ਹਿੰਸਕ ਲੋਕਾਂ ਨੇ 100 ਘਰਾਂ ਨੂੰ ਲਗਾਈ ਅੱਗ
ਚੰਡੀਗੜ੍ਹ,5ਜੂਨ(ਵਿਸ਼ਵ ਵਾਰਤਾ)- ਮਨੀਪੁਰ ‘ਚ ਐਤਵਾਰ ਨੂੰ ਫਿਰ ਤੋਂ ਹਿੰਸਾ ਭੜਕ ਗਈ। ਕਾਕਚਿੰਗ ਜ਼ਿਲ੍ਹੇ ਦੇ ਸੇਰੋ ਪਿੰਡ ਵਿੱਚ ਕੁਝ ਲੋਕਾਂ ਨੇ 100 ਘਰਾਂ ਨੂੰ ਅੱਗ ਲਾ ਦਿੱਤੀ। ਇਸ ਵਿੱਚ ਕਾਂਗਰਸੀ ਵਿਧਾਇਕ ਦਾ ਘਰ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਸੂਬੇ ‘ਚ 3 ਮਈ ਤੋਂ ਮੇਤੇਈ ਅਤੇ ਕੁਕੀ ਭਾਈਚਾਰੇ ਦੇ ਲੋਕਾਂ ਵਿਚਾਲੇ ਝੜਪਾਂ ਚੱਲ ਰਹੀਆਂ ਹਨ। ਇਸ ਅੱਗ ਵਾਲੀ ਘਟਨਾ ਨੂੰ ਕਿਸ ਭਾਈਚਾਰੇ ਦੇ ਲੋਕਾਂ ਨੇ ਅੰਜਾਮ ਦਿੱਤਾ ਹੈ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।