ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲਾ ਨਾਈਜੀਰੀਅਨ ਗਿਰੋਹ ਕਾਬੂ
ਚੰਡੀਗੜ੍ਹ,29 ਜਨਵਰੀ(ਵਿਸ਼ਵ ਵਾਰਤਾ)-ਚੰਡੀਗੜ੍ਹ ਦੀ ਇੱਕ ਨੌਜਵਾਨ ਡਾਕਟਰ ਨਾਲ ਇੱਕ ਨਾਈਜੀਰੀਅਨ ਗਿਰੋਹ ਨੇ ਲਗਭਗ 47,22,600 ਦੀ ਠੱਗੀ ਕੀਤੀ ਹੈ। ਚੰਡੀਗੜ੍ਹ ਪੁਲਿਸ ਨੇ ਦਿੱਲੀ ਅਤੇ ਗ੍ਰੇਟਰ ਨੋਇਡਾ ਵਿੱਚ ਛਾਪੇਮਾਰੀ ਕਰਕੇ 4 ਨਾਈਜੀਰੀਅਨ, ਇੱਕ ਗੁਨੀਆ ਅਤੇ ਇੱਕ ਭਾਰਤੀ ਔਰਤ ਨਾਲ ਸੰਬੰਧਿਤ ਗਿਰੋਹ ਨੂੰ ਗ੍ਰਿਫਤਾਰ ਕਰ ਲਿਆ ਹੈ।ਚੰਡੀਗੜ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਸ਼ੀਆਂ ਨੇ ਫਰਜ਼ੀ ਵਿਆਹ ਦੀਆਂ ਸਾਈਟਾਂ (ਮੈਟਰੋਮੋਨੀਅਲ ਸਾਈਟਸ)’ਤੇ ਆਪਣੇ ਫਰਜ਼ੀ ਪ੍ਰੋਫਾਈਲ ਪੋਸਟ ਕੀਤੇ ਸਨ। ਉਹ ਆਪਣੇ ਆਪ ਨੂੰ ਡਾਕਟਰ ਆਦਿ ਕਹਿੰਦੇ ਸਨ। ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਵਿਆਹ ਵਾਲੀ ਥਾਂ ‘ਤੇ ਆਉਣ ਵਾਲੇ ਭੋਲੇ ਭਾਲੇ ਲੋਕਾਂ ਨੂੰ ਫਸਾਉਂਦਾ ਸੀ। ਚੰਡੀਗੜ੍ਹ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 25 ਮੋਬਾਈਲ ਫੋਨ, 2 ਲੈਪਟਾਪ, 3 ਮੌਡਮ ਅਤੇ 1 ਲੈਂਡਲਾਈਨ ਫੋਨ ਬਰਾਮਦ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਗ੍ਰਹਿ ਮੰਤਰਾਲੇ ਨਾਲ ਵੀ ਸਾਂਝੀ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਅਪਰਾਧੀਆਂ ਨਾਲ ਸਬੰਧਤ ਹੋਰ ਮਾਮਲਿਆਂ ਦਾ ਪਤਾ ਲੱਗ ਸਕੇ। ਮੁਲਜ਼ਮਾਂ ਦੀ ਪਛਾਣ ਉਬੇਸੀਨੇਚੀ ਕੈਲੀ ਅਨਾਗੋ (39) ਗ੍ਰੇਟਰ ਨੋਇਡਾ ਦੇ ਰਹਿਣ ਵਾਲੇ ਨਾਈਜੀਰੀਅਨ ਅਤੇ ਕੱਪੜੇ ਦਾ ਕਾਰੋਬਾਰ ਕਰਨ ਵਾਲੇ ਜੋਸ਼ੂਆ ਚੀਮਾ ਕਾਲੋ (27), ਪ੍ਰਿੰਸ ਚਿਨਚੇਰਾਮ ਓਨਹੋ (35) ਦਿੱਲੀ ਦੇ ਦਵਾਰਕਾ ਵਿੱਚ ਰਹਿਣ ਵਾਲੇ ਨਾਈਜੀਰੀਅਨ ਰੈਸਟੋਰੈਂਟ ਦਾ ਕਾਰੋਬਾਰ ਕਰਨ ਵਾਲੇ ਗੁਨੀਆ , ਗ੍ਰੇਟਰ ਨੋਇਡਾ ਦੇ ਰਹਿਣ ਵਾਲੇ ਸੰਗੀਤਕਾਰ ਪਾਸਕਲ ਗੁਇਲਾਵੋਗੁਈ (28), ਗ੍ਰੇਟਰ ਨੋਇਡਾ ਦੇ ਰਹਿਣ ਵਾਲੇ ਨਾਈਜੀਰੀਅਨ ਸੰਗੀਤਕਾਰ ਕ੍ਰਿਸ਼ਚੀਅਨ ਐਂਟੋਨੀ ਉਰਫ ਕ੍ਰਿਸ (34) ਅਤੇ ਨਾਈਜੀਰੀਅਨ ਮੁਲਜ਼ਮ ਪ੍ਰਿੰਸ ਦੀ ਭਾਰਤੀ ਪਤਨੀ ਉੱਤਰੀ ਦਿੱਲੀ ਦੀ ਸ਼ਾਲਿਨੀ (32) ਸ਼ਾਮਲ ਹਨ। ਉਹ ਪ੍ਰਿੰਸ ਦੇ ਰੈਸਟੋਰੈਂਟ ਵਿੱਚ ਮਦਦ ਕਰਦੀ ਸੀ।























