ਰਾਜਪੁਰਾ ਹਲਕੇ ਚ ਅਕਾਲੀ ਬਸਪਾ ਉਮੀਦਵਾਰ ਨੂੰ ਚੋਣ ਪਰਚਾਰ ਚ ਵੱਡਾ ਹੁਲਾਰਾ
ਪਿੰਡ ਚੱਕ ਖੁਰਦ ਦੇ ਨਿਵਾਸੀਆਂ ਵੱਲੋਂ ਬਰਾੜ ਨੂੰ ਲੱਡੂਆਂ ਨਾਲ ਗਿਆ ਤੋਲਿਆ

ਚੰਡੀਗੜ੍ਹ, 14ਨਵੰਬਰ(ਵਿਸ਼ਵ ਵਾਰਤਾ)-ਪੰਜਾਬ ਚ 2022 ਦੇ ਸ਼ੁਰੂਆਤ ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਦੂਜੀਆਂ ਪਾਰਟੀਆਂ ਅਜੇ ਆਪਣੇ ਉਮੀਦਵਾਰਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ, ਉੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋ ਇਹਨਾਂ ਚੋਣਾਂ ਵਿੱਚ ਵੱਡੀ ਬਾਜੀ ਮਾਰਦਿਆਂ ਸਾਰੀਆਂ ਸਿਆਸੀ ਧਿਰਾਂ ਨੂੰ ਪਿਛਾੜਦਿਆਂ 117 ਵਿੱਚੋ 20 ਸੀਟਾਂ ਬਸਪਾ ਨੂੰ ਅਤੇ 83 ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ, ਇਹਨਾਂ ਉਮੀਦਵਾਰਾਂ ਵੱਲੋਂ ਆਪੋ ਆਪਣੇ ਹਲਕਿਆਂ ਵਿੱਚ ਚੋਣ ਮੁਹਿੰਮ ਨੂੰ ਵੱਡੀ ਪੱਧਰ ਤੇ ਤੇਜ ਕਰ ਦਿੱਤਾ ਗਿਆ ਹੈ, ਇਸ ਤਰਾਂ ਹੀ ਹਲਕਾ ਰਾਜਪੁਰਾ ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਆਪਣੇ ਚੋਣ ਪਰਚਾਰ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਗਿਆ ਹੈ, ਬਰਾੜ ਵੱਲੋ ਸ਼ੁਰੂਆਤ ਵਿੱਚ ਹੀ ਹਲਕੇ ਦੇ ਲੋਕਾਂ ਵਿੱਚ ਅਮਿੱਟ ਛਾਪ ਛੱਡਦੇ ਹੋਏ ਆਪਣਾ ਅਧਾਰ ਮਜਬੂਤ ਕਰਦਿਆਂ ਇੱਕ ਵੱਖਰੀ ਲਹਿਰ ਨੂੰ ਨਿਵੇਕਲਾ ਰੂਪ ਦਿੱਤਾ ਹੈ, ਜਿਸ ਤਹਿਤ ਉਹ ਸਾਰੇ ਹਲਕੇ ਚ ਆਮ ਲੋਕਾਂ ਚ ਆਪਣੀ ਪਹਿਚਾਣ ਬਣਾਉਣ ਚ ਕਾਮਯਾਬ ਹੋਏ , ਉੱਥੇ ਹਲਕੇ ਦੇ ਸੀਨੀਅਰ ਲੀਡਰਸ਼ਿਪ ਨੂੰ ਵੀ ਆਪਣੀ ਚੋਣ ਮੁਹਿੰਮ ਚ ਤੋਰਨ ਲਈ ਕਾਮਯਾਬ ਹੋ ਗਏ ਹਨ,ਜ਼ਿਕਰਯੋਗ ਹੈ ਕਿ ਇਸ ਹਲਕੇ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਵੀ ਵਿਸ਼ੇਸ਼ ਤੱਵਜੋ ਦੇ ਰਹੇ ਹਨ ਜੋ ਕਿ ਥੋੜੇ ਦਿਨਾਂ ਵਿੱਚ ਹੀ ਹਲਕੇ ਦੇ ਲੋਕਾਂ ਦੇ ਰੂ ਬ ਰੂ ਹੋ ਕੇ ਗਏ ਹਨ, ਇਹ ਵੀ ਵੇਖਣ ਯੋਗ ਹੈ ਕਿ ਜੋ ਹਰ ਹਲਕੇ ਚ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਚੋਣਾਂ ਦੇ ਐਲਾਨ ਤੋਂ ਬਾਅਦ ਲੋਕਾਂ ਵੱਲੋ ਸਤਿਕਾਰ ਦਿੱਤਾ ਜਾਂਦਾ ਹੈ ਉਹ ਲਹਿਰ ਇਸ ਹਲਕੇ ਵਿੱਚ ਹੁਣ ਤੋ ਹੀ ਸ਼ੁਰੂ ਹੋ ਚੁੱਕੀ ਹੈ, ਹਲਕੇ ਦੇ ਪਿੰਡ ਚੱਕ ਖੁਰਦ ਦੇ ਨਿਵਾਸੀਆਂ ਵੱਲੋ ਅੱਜ ਚਰਨਜੀਤ ਸਿੰਘ ਬਰਾੜ ਨੂੰ ਲੱਡੂਆਂ ਨਾਲ ਤੋਲਿਆ ਗਿਆ, ਇਸ ਤੇ ਖੁਸ਼ੀ ਦਾ ਪਰਗਟਾਵਾ ਕਰਦਿਆਂ ਅਕਾਲੀ ਬਸਪਾ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਦਿਲ ਦੀ ਗਹਿਰਾਈਆਂ ਤੋਂ ਪਿੰਡ ਵਾਸੀਆਂ ਤੇ ਹਲਕਾ ਨਿਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਜਦ ਉਹ ਇਸ ਹਲਕੇ ਵਿੱਚ ਆਏ ਸਨ ਤਾ ਬਿਲਕੁਲ ਅਣਜਾਣ ਸਨ , ਪਰ ਸੰਗਤਾਂ ਦੇ ਪਿਆਰ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੇ ਅਸ਼ੀਰਵਾਦ ਸਦਕਾ ਉਹ ਏਥੇ ਅੱਜ ਆਪਣੇ ਪਰਿਵਾਰ ਤੋ ਵੱਧ ਮਾਣ ਮਹਿਸੂਸ ਕਰ ਰਹੇ ਹਨ, ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਲਕਾ ਨਿਵਾਸੀਆਂ ਦੀ ਹਿੰਮਤ ,ਸੀਨੀਅਰ ਆਗੂ ਸਾਹਿਬਾਨ ਅਤੇ ਵਰਕਰਾਂ ਦੀ ਮਿਹਨਤ ਸਦਕਾ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣ ਗੇ ਅਤੇ ਵਿਕਾਸ ਪੁਰਸ਼ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਪੰਜਾਬੀਅਤ ਦੇ ਵਿਕਾਸ ਅਤੇ ਖੁਸ਼ਹਾਲੀ ਲ਼ਈ ਮੁੱਖ ਮੰਤਰੀ ਬਣਾਉਣ ਚ ਯੋਗਦਾਨ ਪਾਉਣ ਗੇ ਇਸ ਮੌਕੇ ਤੇ ਉਹਨਾਂ ਨਾਲ ਹਲਕੇ ਦੇ ਸੀਨੀਅਰ ਆਗੂ ਦੇ ਸੀਨੀਅਰ ਆਗੂ ਸਾਹਿਬਾਨ ਵੀ ਹਾਜਰ ਸਨ






















