ਵੱਡੀ ਖ਼ਬਰ
ਕੋਟਕਪੁਰਾ ਗੋਲ਼ੀਕਾਂਡ ਮਾਮਲਾ
ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿਛ ਲਈ ਐਸ.ਆਈ.ਟੀ ਨੇ ਤੈਅ ਕੀਤੀ ਨਵੀਂ ਤਰੀਕ
ਚੰਡੀਗੜ੍ਹ, 16 ਜੂਨ(ਵਿਸ਼ਵ ਵਾਰਤਾ) ਕੋਟਕਪੁਰਾ ਗੋਲ਼ੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ ਹੁਣ 22 ਜੂਨ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ-ਗਿੱਛ ਕਰੇਗੀ।ਐਸ ਆਈ ਟੀ ਨੇ ਬਾਦਲ ਨੂੰ ਲਿਖਿਆ ਹੈ ਕਿ ਉਹ 22 ਜੂਨ ਨੁੰ ਸਵੇਰੇ10.30 ਵਜੇ ਸੈਕਟਰ 4 ਵਿਚਲੇ ਐਮ.ਐਲ.ਏ ਫਲੈਟ ’ਤੇ ਉਪਲੱਬਧ ਰਹਿਣ ਤੇ ਜੇਕਰ ਕੋਈ ਸਬੂਤ ਹੈ ਤਾਂ ਉਹ ਵੀ ਕੋਲ ਰੱਖਣ।ਐਸ.ਆਈ .ਨੇ ਲਿਖਿਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਤੇ ਸਿਹਤ ਨੂੰ ਵੇਖਦਿਆਂ ਹੁਣ ਐਸ ਆਈ ਟੀ ਆਪ ਉਹਨਾਂ ਕੋਲ ਪਹੁੰਚ ਕਰ ਕੇ ਪੁੱਛ-ਗਿੱਛ ਕਰੇਗੀ।























