ਕੇਂਦਰੀ ਕੈਬਨਿਟ ਕਮੇਟੀ ਦੀ ਅਹਿਮ ਮੀਟਿੰਗ ਅੱਜ

ਦਿੱਲੀ,16 ਜੂਨ(ਵਿਸ਼ਵ ਵਾਰਤਾ) ਤਬਦੀਲੀ ਦੀਆਂ ਕਿਆਸਅਰਾਈਆਂ ਦੇ ਵਿਚਕਾਰ, ਕੇਂਦਰੀ ਕੈਬਨਿਟ ਅਤੇ ਆਰਥਿਕ ਮਾਮਲਿਆਂ ਤੇ ਬਣੀ ਕੈਬਨਿਟ ਕਮੇਟੀ ਦੀ ਅਹਿਮ ਬੈਠਕ ਅੱਜ ਹੋਵੇਗੀ। ਦਰਅਸਲ, ਇਨ੍ਹਾਂ ਅਟਕਲਾਂ ਨੂੰ ਉਦੋਂ ਹਵਾ ਮਿਲੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ.ਪੀ ਨੱਡਾ ਵਿਚਕਾਰ ਕਈ ਮੁਲਾਕਾਤਾਂ ਹੋਈਆਂ।



















