ਸੰਗਤਾਂ ਜੀ ਟੀ ਰੋਡ ਤੇ ਵੱਖ ਵੱਖ ਥਾਵਾਂ ਤੇ ਕਰਨਗੀਆਂ ਭਰਵਾਂ ਸੁਆਗਤ –
ਚੰਡੀਗੜ 4 ਅਪਰੈਲ 2023 (ਵਿਸ਼ਵ ਵਾਰਤਾ ਡੈਸਕ )-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ , ਜਨਰਲ ਸਕੱਤਰ ਸ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾਂ ਨੇ ਪ੍ਰੈਸ ਨੂੰ ਜਾਣਕਾਰੀ ਦੇਦਿਆਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਪੰਥ ਅਕਾਲੀ ਦਲ ਬੁੱਢਾ ਦਲ ਦੇ 6ਵੇਂ ਮੁੱਖੀ ਜਥੇਦਾਰ ਅਕਾਲੀ ਫੂਲਾ ਸਿੰਘ ਦੇ 200 ਸਾਲਾ ਸ਼ਹੀਦੀ ਦਿਹਾੜੇ , ਅਤੇ ਜੱਥੇਦਾਰ ਜੱਸਾ ਸਿੰਘ ਰਾਮਗੜੀਆ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਦਿੱਲੀ ਫਤਹਿ ਦਿਵਸ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਨਾਲ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਮਨਾਇਆ ਜਾ ਰਿਹਾ ਹੈ, ਇਸ ਸਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆ ਹਨ ਤੇ ਸੰਗਤਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ।
ਕਾਲਕਾ , ਕਾਹਲੋਂ , ਭੋਮਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਦਿੱਲੀ ਗੁਰਦਵਾਰਾ ਮਜਨੂੰ ਟਿੱਲਾ ਤੱਕ ਨਗਰ ਕੀਰਤਨ ਜੀ ਟੀ ਰੋਡ ਤੇ ਹੀ ਰਹੇਗਾ । ਸੰਗਤਾਂ ਖਾਸ ਕਰਕੇ ਵਿਸ਼ੇਸ਼ ਤੌਰ ਤੇ ਇਹ ਗੱਲ ਦਾ ਧਿਆਨ ਰੱਖਣ ਕਿ ਲੰਗਰ ਤੇ ਸਵਾਗਤ ਉਸ ਜਗਾਂ ਤੇ ਕੀਤਾ ਜਾਵੇ, ਜਿਥੇ ਯਾਤਰੂਆਂ ਤੇ ਆਵਾਜਾਈ ਨੂੰ ਕਿਸੇ ਕਿਸਮ ਦੀ ਰੁਕਾਵਟ ਪੇਸ਼ ਨਾ ਆਵੇ। ਭੋਮਾ ਨੇ ਦੱਸਿਆ ਕਿ ਇਸ ਸੰਬੰਧੀ ਸਾਰੇ ਦਿੱਲੀ ਤੋਂ ਲੇ ਕੇ ਜਿਲ੍ਹਾ ਅੰਮ੍ਰਿਤਸਰ ਤੱਕ ਪੁਲੀਸ ਪ੍ਰਸ਼ਾਸਨ ਨਾਲ ਪੱਤਰ ਵਿਹਾਰ ਤੇ ਨਿੱਜੀ ਤੌਰ ਤੇ ਸੰਪਰਕ ਸਾਧਿਆ ਹੋਇਆ ਹੈ । ਪ੍ਰਸਾਸ਼ਨ ਵਲੋਂ ਵੀ ਹ, ਤਰ੍ਹਾਂ ਪੂਰਾ ਸਹਿਯੋਗ ਮਿਲ ਰਿਹਾ ਹੈ। ਨਗਰ ਕੀਰਤਨ ਸਬੰਧੀ ਸੰਤਾਂ-ਮਹਾਂਪੁਰਸ਼,ਸਿੱਖ ਜਥੇਬੰਦੀਆ,ਸਿੱਖ ਸਖਸ਼ੀਅਤਾਂ , ਰਾਜਨੀਤਕ ਆਗੂਆਂ , ਵੱਖ ਵੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਆਦਿ ਨੂੰ ਸੱਦਾ ਪੱਤਰ ਭੇਜ ਦਿੱਤੇ ਗਿਆ ਹਨ ।
ਉਨਾਂ ਅੱਗੇ ਦੱਸਿਆ ਕਿ 6 ਅਪਰੈਲ ਨੂੰ ਨਗਰ ਕੀਰਤਨ ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ, ਅਰਦਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰੰਭ ਹੋ ਬੁਰਜ ਅਕਾਲੀ ਫੂਲਾ ਸਿੰਘ , ਗੋਲਡਨ ਗੇਟ , ਜੰਡਿਆਲਾ , ਗੁਰਦਵਾਰਾ ਮੱਲੀਆਂ , ਖਲਚੀਆਂ , ਮੁੱਛਲ , ਰਈਆਂ , ਬਿਆਸ ਸੁਭਾਨਪੁਰ , ਕਰਤਾਰਪੁਰ ਸਾਹਿਬ, ਫੇਅਰ ਫਾਰਮ ਬਾਈਪਾਸ ਜਲੰਧਰ , ਬਾਈਪਾਸ ਫਗਵਾੜਾ, ਲੁਧਿਆਂਣਾਂ ਬਾਈਪਾਸ , ਸਾਹਨੇਵਾਲ , ਖੰਨਾ , ਮੰਡੀ ਗੋਬਿੰਦਗੜ , ਸਰਹੰਦ , ਰਾਜਪੁਰਾ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦਵਾਰਾ ਮੰਜੀ ਸਹਿਬ ਅੰਬਾਲਾ ਵਿਖੇ ਵਿਸ਼ਰਾਮ ਕਰੇਗਾ । ਅਗਲੇ ਦਿਨ 7 ਅਪ੍ਰੈਲ ਨੂੰ ਪਿੱਪਲੀ ਸਾਹਿਬ ,ਕਰਨਾਲ,ਪਾਣੀਪਤ ,ਸਿੰਘੂ ਬਾਰਡਰ,,ਗੁਰਦਵਾਰਾ ਮਜਨੂੰ ਕਾ ਟਿੱਲਾ ਪੁੱਜ ਕੇ 7 ਅਪਰੈਲ ਨੂੰ ਸਮਾਪਤ ਹੋਵੇਗਾ।ਇਸ ਮਹਾਨ ਦਿਵਸ ਤੇ ਸ ਜੱਸਾ ਸਿੰਘ ਰਾਮਗੜ੍ਹੀਆਂ ਜੱਥੇਦਾਰ ਬਾਬਾ ਬਘੇਲ ਸਿੰਘ ,ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਜਥੇਦਾਰ ਅਕਾਲੀ ਫੂਲਾ ਸਿੰਘ , ਜੱਥੇਦਾਰ ਤਾਰਾ ਸਿੰਘ ਘੇਬਾ,ਜੱਥੇਦਾਰ ਮਹਾਂ ਸਿੰਘ ਸ਼ੁਕਰਚੱਕੀਆ ਦੀ ਯਾਦ ਸੱਜ਼ਰੀ ਕੀਤੀ ਜਾਵੇਗੀ ਜਿੰਨਾ ਨੇ ਦਿੱਲੀ ਦੇ ਲਾਲ ਕਿਲੇ ਤੇ ਕਬਜਾ ਕਰਕੇ ਕੇਸਰੀ ਪਰਚਮ ਲਹਿਰਾ ਕੇ ਦਿੱਲੀ ਤੇ ਹਕੂਮਤ ਕੀਤੀ ਤੇ ਗੁਰੂ ਸਾਹਿਬਾਨਾ ਦੇ ਇਤਿਹਾਸਕ ਥਾਵਾਂ ਦੀ ਨਿਸ਼ਾਨਦੇਹੀ ਕਲਕੇ ਉਹਨਾਂ ਥਾਵਾਂ ਤੇ ਗੁਰਧਵਾਰਿਆਂ ਦੀ ਉਸਾਰੀ ਕੀਤੀ ਅਤੇ ਸਿੱਖ ਕੌਮ ਦਾ ਦੁਨੀਆ ਦੇ ਇਤਿਹਾਸ ਚ ਨਾਮ ਰੋਸ਼ਨ ਕੀਤਾ । ਕਾਲਕਾ , ਕਾਹਲੋਂ , ਭੋਮਾ ਨੇ ਸਮੂਹ ਨਾਨਕ ਲੇਵਾ ਸਾਧ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਕੀਰਤਨ ਚ ਵੱਡੀ ਗਿਣਤੀ ਚ ਹਾਜ਼ਰੀਆਂ ਭਰਕੇ ਨਗਰ ਕੀਰਤਨ ਦਾ ਭਰਵਾਂ ਸੁਆਗਤ ਕਰਕੇ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਤੇ ਗੁਰੂ ਘਰ ਦੀਆਂ ਖੁਸ਼ੀਆ ਪਾਪਤ ਕਰਨ ।