• Latest
  • Trending
ਸ਼ੇਲਿੰਦਰਜੀਤ ਸਿੰਘ ਰਾਜਨ ਦਾ ਕਾਵਿ ਸੰਗ੍ਰਹਿ ‘ਸਾਰੀ ਧਰਤੀ ਮੇਰੀ’ ਪ੍ਰੋ, ਗੁਰਭਜਨ ਸਿੰਘ ਗਿੱਲ ,ਦਰਸ਼ਨ ਬੁੱਟਰ, ਡਾ. ਸ਼ਿੰਦਰਪਾਲ ਸਿੰਘ ਤੇ ਸੁਸ਼ੀਲ ਦੋਸਾਂਝ ਵੱਲੋਂ ਲੋਕ ਅਰਪਿਤ

ਸ਼ੇਲਿੰਦਰਜੀਤ ਸਿੰਘ ਰਾਜਨ ਦਾ ਕਾਵਿ ਸੰਗ੍ਰਹਿ ‘ਸਾਰੀ ਧਰਤੀ ਮੇਰੀ’ ਪ੍ਰੋ, ਗੁਰਭਜਨ ਸਿੰਘ ਗਿੱਲ ,ਦਰਸ਼ਨ ਬੁੱਟਰ, ਡਾ. ਸ਼ਿੰਦਰਪਾਲ ਸਿੰਘ ਤੇ ਸੁਸ਼ੀਲ ਦੋਸਾਂਝ ਵੱਲੋਂ ਲੋਕ ਅਰਪਿਤ

2 months ago
Punjab: ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲੇ ਤਿੰਨ ਸ਼ੱਕੀ ਗ੍ਰਿਫ਼ਤਾਰ !

Punjab: ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲੇ ਤਿੰਨ ਸ਼ੱਕੀ ਗ੍ਰਿਫ਼ਤਾਰ !

55 seconds ago
Punjab: ਪਰਾਲੀ ਸਾੜਨ ‘ਤੇ ਕਿਸਾਨਾਂ ਨੂੰ ਸਜ਼ਾ ਦੇਣ ਵਾਲੇ ਕੇਂਦਰੀ ਪ੍ਰਸਤਾਵ ਦੀ ਵੜਿੰਗ ਵਲੋਂ ਨਿਖੇਧੀ

Punjab: ਪਰਾਲੀ ਸਾੜਨ ‘ਤੇ ਕਿਸਾਨਾਂ ਨੂੰ ਸਜ਼ਾ ਦੇਣ ਵਾਲੇ ਕੇਂਦਰੀ ਪ੍ਰਸਤਾਵ ਦੀ ਵੜਿੰਗ ਵਲੋਂ ਨਿਖੇਧੀ

34 minutes ago
Punjab: ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ

Punjab: ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ

1 hour ago
Chandigarh ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਅੱਜ

Chandigarh ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਅੱਜ

2 hours ago
Amritsar ’ਚ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ, ਡੀਜ਼ਲ ਤੇ CNG

Amritsar ’ਚ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ, ਡੀਜ਼ਲ ਤੇ CNG

2 hours ago
Punjab Weather: ਪੰਜਾਬ ਅਤੇ ਚੰਡੀਗੜ੍ਹ ‘ਚੋਂ ਮਾਨਸੂਨ ਦੀ ਹੋਣ ਲੱਗੀ ਵਿਦਾਈ

Punjab Weather: ਪੰਜਾਬ ਅਤੇ ਚੰਡੀਗੜ੍ਹ ‘ਚੋਂ ਮਾਨਸੂਨ ਦੀ ਹੋਣ ਲੱਗੀ ਵਿਦਾਈ

3 hours ago
International: ਟੀਵੀ ਨੈੱਟਵਰਕਾਂ ਵੱਲੋਂ ਲਾਈਵ ਰਾਸ਼ਟਰਪਤੀ ਕਵਰੇਜ ਬੰਦ ਕਰਨ ਤੋਂ ਬਾਅਦ ਵ੍ਹਾਈਟ ਹਾਊਸ ਨੇ ਟਰੰਪ ਟੀਵੀ ਲਾਂਚ ਕੀਤਾ

International: ਟੀਵੀ ਨੈੱਟਵਰਕਾਂ ਵੱਲੋਂ ਲਾਈਵ ਰਾਸ਼ਟਰਪਤੀ ਕਵਰੇਜ ਬੰਦ ਕਰਨ ਤੋਂ ਬਾਅਦ ਵ੍ਹਾਈਟ ਹਾਊਸ ਨੇ ਟਰੰਪ ਟੀਵੀ ਲਾਂਚ ਕੀਤਾ

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

4 hours ago
Cricket: ਅੱਜ ਭਾਰਤ ਅਤੇ ਜਾਪਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

Cricket: ਅੱਜ ਭਾਰਤ ਅਤੇ ਜਾਪਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

4 hours ago
Women Cricket: ਏਸ਼ੀਆਈ ਖੇਡਾਂ ਦੇ ਫਾਈਨਲ ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਵੇਗਾ ਮੁਕਾਬਲਾ

Women Cricket: ਏਸ਼ੀਆਈ ਖੇਡਾਂ ਦੇ ਫਾਈਨਲ ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਵੇਗਾ ਮੁਕਾਬਲਾ

4 hours ago
Punjab: ਅਮਰੀਕਾ ਅਤੇ ਯੂਕੇ ਵਿੱਚ ਸਿੱਖ ਡਰਾਈਵਰਾਂ ‘ਤੇ ਹੋਏ ਨਸਲੀ ਹਮਲਿਆਂ ਨੂੰ ਲੈ ਕੇ ਵੜਿੰਗ ਨੇ ਜੈਸ਼ੰਕਰ ਨੂੰ ਲਿਖਿਆ ਪੱਤਰ

Punjab: ਅਮਰੀਕਾ ਅਤੇ ਯੂਕੇ ਵਿੱਚ ਸਿੱਖ ਡਰਾਈਵਰਾਂ ‘ਤੇ ਹੋਏ ਨਸਲੀ ਹਮਲਿਆਂ ਨੂੰ ਲੈ ਕੇ ਵੜਿੰਗ ਨੇ ਜੈਸ਼ੰਕਰ ਨੂੰ ਲਿਖਿਆ ਪੱਤਰ

4 hours ago
Punjab: ਕੇਂਦਰ ਦੇ ਨਵੇਂ ਪਰਾਲੀ ਨਿਯਮ ਕਿਸਾਨ ਵਿਰੋਧੀ, ਇਹ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਉਹਨਾਂ ਲਈ ਸਜ਼ਾ: ਬਲਤੇਜ ਪੰਨੂ

Punjab: ਕੇਂਦਰ ਦੇ ਨਵੇਂ ਪਰਾਲੀ ਨਿਯਮ ਕਿਸਾਨ ਵਿਰੋਧੀ, ਇਹ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਉਹਨਾਂ ਲਈ ਸਜ਼ਾ: ਬਲਤੇਜ ਪੰਨੂ

4 hours ago
Hindi News
English News
Tuesday, September 22, 2026
No Result
View All Result
31 °c
Chandigarh
28 ° Wed
28 ° Thu
28 ° Fri
27 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸ਼ੇਲਿੰਦਰਜੀਤ ਸਿੰਘ ਰਾਜਨ ਦਾ ਕਾਵਿ ਸੰਗ੍ਰਹਿ ‘ਸਾਰੀ ਧਰਤੀ ਮੇਰੀ’ ਪ੍ਰੋ, ਗੁਰਭਜਨ ਸਿੰਘ ਗਿੱਲ ,ਦਰਸ਼ਨ ਬੁੱਟਰ, ਡਾ. ਸ਼ਿੰਦਰਪਾਲ ਸਿੰਘ ਤੇ ਸੁਸ਼ੀਲ ਦੋਸਾਂਝ ਵੱਲੋਂ ਲੋਕ ਅਰਪਿਤ

August 3, 2026
in ਖਬਰਾਂ, ਪੰਜਾਬ, ਬ੍ਰੇਕਿੰਗ ਨਿਊਜ਼
ਸ਼ੇਲਿੰਦਰਜੀਤ ਸਿੰਘ ਰਾਜਨ ਦਾ ਕਾਵਿ ਸੰਗ੍ਰਹਿ ‘ਸਾਰੀ ਧਰਤੀ ਮੇਰੀ’ ਪ੍ਰੋ, ਗੁਰਭਜਨ ਸਿੰਘ ਗਿੱਲ ,ਦਰਸ਼ਨ ਬੁੱਟਰ, ਡਾ. ਸ਼ਿੰਦਰਪਾਲ ਸਿੰਘ ਤੇ ਸੁਸ਼ੀਲ ਦੋਸਾਂਝ ਵੱਲੋਂ ਲੋਕ ਅਰਪਿਤ

ਸ਼ੇਲਿੰਦਰਜੀਤ ਸਿੰਘ ਰਾਜਨ ਦਾ ਕਾਵਿ ਸੰਗ੍ਰਹਿ ‘ਸਾਰੀ ਧਰਤੀ ਮੇਰੀ’ ਪ੍ਰੋ, ਗੁਰਭਜਨ ਸਿੰਘ ਗਿੱਲ ,ਦਰਸ਼ਨ ਬੁੱਟਰ, ਡਾ. ਸ਼ਿੰਦਰਪਾਲ ਸਿੰਘ ਤੇ ਸੁਸ਼ੀਲ ਦੋਸਾਂਝ ਵੱਲੋਂ ਲੋਕ ਅਰਪਿਤ

ਲੁਧਿਆਣਾਃ 3 ਅਗਸਤ(ਵਿਸ਼ਵ ਵਾਰਤਾ) ਉੱਘੇ ਸ਼ਾਇਰ ਸ਼ੇਲਿੰਦਰਜੀਤ ਸਿੰਘ ਰਾਜਨ (ਬਾਬਾ ਬਕਾਲਾ ਸਾਹਿਬ ਵਾਸੀ )ਦਾ ਨਵਾਂ ਕਾਵਿ ਸੰਗ੍ਰਹਿ ‘ਸਾਰੀ ਧਰਤੀ ਮੇਰੀ’ ਪੰਜਾਬੀ ਜੁਬਾਨ ਦੇ ਨਾਮਵਰ ਲੇਖਕ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਰਜਿਸਟਰਾਰ ਡਾ.ਸ਼ਿੰਦਰਪਾਲ ਸਿੰਘ ਨੇ ਸਾਥੀਆਂ ਸਮੇਤ ਲੋਕ ਅਰਪਿਤ ਕੀਤਾ।
ਇਸ ਮੌਕੇ ਬੋਲਦਿਆਂ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ਼ੇਲਿੰਦਰਜੀਤ ਸਿੰਘ ‘ਰਾਜਨ’ ਕੋਲ ਧਰਤੀ ਦੀ ਆਸਾਨ ਜ਼ੁਬਾਨ ਹੋਣ ਕਾਰਣ ਉਸਦੀ ਸ਼ਾਇਰੀ ਵਿੱਚ ਸੰਚਾਰ ਦੀ ਸਮੱਸਿਆ ਬਿਲਕੁਲ ਹੀ ਨਹੀਂ ਹੈ । ਉਸਦੀ ਕਵਿਤਾ ਵਿੱਚ ਧਰਤੀ ਦੇ ਦੁੱਖ ਸੁੱਖ ਦੀ ਅਣਕਹੀ ਵਾਰਤਾ ਹੈ । ਲੰਮ ਸਲੰਮੀ ਰਾਤ ਵਰਗੀ ਜ਼ਿੰਦਗੀ ਵਿੱਚ ਜੁਗਨੂੰਆਂ ਵਾਂਗੂੰ ਜਗਣ ਬੁਝਣ ਦੀ ਪ੍ਰਕਿਰਿਆ ਕਾਰਨ ਆਪਣੀ ਅੱਡਰੀ ਹਸਤੀ ਮੰਨਵਾਉਣ ਦੀ ਸਮਰੱਥਾ ਵੀ ਹੈ । ਉਸਦੀ ਕਵਿਤਾ ਸਾਨੂੰ ਉਂਗਲੀ ਫੜਕੇ ਨਾਲੋ-ਨਾਲ ਤੋਰਦੀ ਹੈ, ਬਾਲ ਨਿਆਣੇ ਵਾਂਗ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ, ਹੁੰਗਾਰੇ ਮੰਗਦੀ ਪ੍ਰਤੀਤ ਹੁੰਦੀ ਹੈ ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ‘ਰਾਜਨ’ ਅਕਸਰ ਸਾਹਿਤਕ ਸਮਾਗਮਾਂ ਦੀ ਮਿੱਠੀ ਛਬੀਲ ਲਗਾ ਕੇ ਰੱਖਦਾ ਹੈ । ਹੁਣ ਉਹ ਆਪਣੀ ਮੌਲਿਕ ਕਾਵਿ-ਕਿਰਤਾਂ ਦੀ ਪੁਸਤਕ “ਸਾਰੀ ਧਰਤੀ ਮੇਰੀ” ਨਾਲ ਕਵਿਤਾ ਵਿੱਚ ਨਵੀਆਂ ਸੰਭਾਵਨਾਵਾਂ ਲੈ ਕੇ ਹਾਜ਼ਰ ਹੈ । ਉਸਦੀ ਕਵਿਤਾ ਸਾਨੂੰ ਭਵਿੱਖ-ਮੁਖੀ ਸੰਕਟਾਂ ਪ੍ਰਤੀ ਵੀ ਸੁਚੇਤ ਕਰ ਰਹੀ ਹੈ । ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਦਾ ਕਹਿਣਾ ਸੀ ਕਿ ਪੰਜਾਬੀ ਸਾਹਿਤ ਅਤੇ ਸਿਰਜਣਾ ਦੇ ਖੇਤਰ ‘ਚ ‘ਰਾਜਨ’ ਨਿਰੰਤਰ ਜੁਟੇ ਰਹਿਣ ਵਾਲਾ ਗੱਭਰੂ ਕਾਮਾ ਹੈ । ‘ਸਾਰੀ ਧਰਤੀ ਮੇਰੀ’ ਪੁਸਤਕ ਪੰਜਾਬੀ ਕਵਿਤਾ ਦੀ ਧਰਤੀ ਨੂੰ ਹੋਰ ਜ਼ਰਖੇਜ਼ ਬਣਾਉਣ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗੀ । ਕੇਂਦਰੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ‘ਤੇ ਸਾਹਿਤਕ ਕਿਸ਼ਤੀ ਦੇ ਮਾਂਝੀ ਵਜੋਂ ਉਭਰੇ ‘ਰਾਜਨ’ ਆਪਣੀ ਲੇਖਣੀ ‘ਚ ਵੀ ਆਮ ਲੋਕਾਂ ਵਿੱਚੋਂ ਵਿਸ਼ੇ ਲੈ ਕੇ ਗੱਲ ਕਰਦਾ ਹੈ ਤਾਂ ਲੋਕ ਭਾਵਨਾਵਾਂ ਦੀਆਂ ਅਧੂਰੀਆਂ ਇੱਛਾਵਾਂ ਨੂੰ ਨੇੜਿਉਂ ਫੜ੍ਹਦਾ ਹੈ । ‘ਰਾਜਨ’ ਕੋਲ ਬਦਲ ਰਹੇ ਸਮਾਜ ਦੀ ਬਦਲਦੀ ਸਮਾਜਿਕ ਅਤੇ ਆਰਥਿਕ ਅਰਥ-ਵਿਵਸਥਾ ਨੂੰ ਘੋਖਣ, ਪੜਤਾਲਣ ਤੇ ਚਿਤਰਨ ਦੀ ਸਾਹਿਤਕ ਭਾਸ਼ਾ ਹੈ, ਜਿਸਦੀ ਸਹਾਇਤਾ ਨਾਲ ਉਹ ਆਪਣੀ ਗੱਲ ਕਹਿੰਦਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਅਤੇ ਹੁਣ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੋਸਾਂਝ ਨੇ ਕਿਹਾ ਕਿ ਰਾਜਨ ਦੀ ਕਹੀ ਗੱਲ ‘ਚ ਸਾਰਥਿਕ ਸੁਨੇਹਾ ਹੁੰਦਾ ਹੈ । ਬਹੁਤੇ ਬੁਲਾਰਿਆ ਨੇ ਪੁਸਤਕ ‘ਸਾਰੀ ਧਰਤੀ ਮੇਰੀ’ ਨੂੰ ਜੀ ਆਇਆਂ ਕਿਹਾ ਕਿ ‘ਰਾਜਨ’ ਨੂੰ ਇਸ ਸਾਰਥਿਕ ਯਤਨ ਲਈ ਵਧਾਈ ਦਿੱਤੀ ।
ਘਰ ਆਏ ਸਾਰੇ ਲੇਖਕਾਂ ਨੂੰ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਪਣੀਆਂ ਲਿਖੀਆਂ ਕਾਵਿ ਪੁਸਤਕਾਂ ਭੇਟ ਕੀਤੀਆਂ।
ਇਸ ਮੌਕੇ ਡਾ: ਸ਼ਿੰਦਰਪਾਲ ਸਿੰਘ ਬੁਲੰਦ ਸ਼ਾਇਰ ਮਨਜਿੰਦਰ ਧਨੋਆ, ਗੁਰਮੀਤ ਸਿੰਘ ਬਾਜਵਾ ਕਲਾਨੌਰ, ਮਾ: ਮਨਜੀਤ ਸਿੰਘ ਵੱਸੀ, ਸਾਹਿੱਤ ਸਭਾ ਸਮਰਾਲਾ ਦੇ ਪ੍ਰਤੀਨਿਧ ਯਤਿੰਦਰ ਕੌਰ ਮਾਹਲ, ਡਾ: ਲੇਖ ਰਾਜ ਸੁਜਾਨਪੁਰ, ਬੂਟਾ ਰਾਮ ਅਜ਼ਾਦ, ਜ਼ਿਲ੍ਹਾ ਭਾਸ਼ਾ ਅਫ਼ਸਰ ਹੋਸ਼ਿਆਰਪੁਰ ਡਾ. ਜਸਵੰਤ ਰਾਏ, ਸੁਰਿੰਦਰਜੀਤ ਚੌਹਾਨ ਅਤੇ ਹਰਪਲਿੰਦਰ ਸਿੰਘ ਬੱਬਨ ਸਮੇਤ ਕਈ ਸਮਰੱਥ ਲੇਖਕ ਹਾਜ਼ਰ ਸਨ।

Tags: Darshan ButtarDr. Shinderpal Singh and Sushil Dosanjh.Latest News In PunjabiMANSAMansa NewsProf. Gurbhajan Singh Gillpunjab newsPunjab news in PunjabiSari Dharti MerShailinderjit Singh Rajantop headlines in Punjabi
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲੇ ਤਿੰਨ ਸ਼ੱਕੀ ਗ੍ਰਿਫ਼ਤਾਰ !

Punjab: ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲੇ ਤਿੰਨ ਸ਼ੱਕੀ ਗ੍ਰਿਫ਼ਤਾਰ !

by Ranjit Singh
September 22, 2026
0

Punjab: ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ ਤਿੰਨ ਸ਼ੱਕੀ ਗ੍ਰਿਫ਼ਤਾਰ ! ਚੰਡੀਗੜ੍ਹ, 22 ਸਤੰਬਰ (ਵਿਸ਼ਵ ਵਾਰਤਾ):...

Punjab: ਪਰਾਲੀ ਸਾੜਨ ‘ਤੇ ਕਿਸਾਨਾਂ ਨੂੰ ਸਜ਼ਾ ਦੇਣ ਵਾਲੇ ਕੇਂਦਰੀ ਪ੍ਰਸਤਾਵ ਦੀ ਵੜਿੰਗ ਵਲੋਂ ਨਿਖੇਧੀ

Punjab: ਪਰਾਲੀ ਸਾੜਨ ‘ਤੇ ਕਿਸਾਨਾਂ ਨੂੰ ਸਜ਼ਾ ਦੇਣ ਵਾਲੇ ਕੇਂਦਰੀ ਪ੍ਰਸਤਾਵ ਦੀ ਵੜਿੰਗ ਵਲੋਂ ਨਿਖੇਧੀ

by Ranjit Singh
September 22, 2026
0

Punjab: ਪਰਾਲੀ ਸਾੜਨ 'ਤੇ ਕਿਸਾਨਾਂ ਨੂੰ ਸਜ਼ਾ ਦੇਣ ਵਾਲੇ ਕੇਂਦਰੀ ਪ੍ਰਸਤਾਵ ਦੀ ਵੜਿੰਗ ਵਲੋਂ ਨਿਖੇਧੀ ਚੰਡੀਗੜ੍ਹ, 22 ਸਤੰਬਰ (ਵਿਸ਼ਵ ਵਾਰਤਾ):...

Punjab: ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ

Punjab: ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ

by Ranjit Singh
September 22, 2026
0

Punjab: ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ ਚੰਡੀਗੜ੍ਹ, 22 ਸਤੰਬਰ (ਵਿਸ਼ਵ ਵਾਰਤਾ): ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਆਪਣੀ...

Chandigarh ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਅੱਜ

Chandigarh ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਅੱਜ

by Ranjit Singh
September 22, 2026
0

Chandigarh ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਅੱਜ ਚੰਡੀਗੜ੍ਹ, 22 ਸਤੰਬਰ (ਵਿਸ਼ਵ ਵਾਰਤਾ): ਚੰਡੀਗੜ੍ਹ ਨਗਰ ਨਿਗਮ ਦੀ 365ਵੀਂ ਜਨਰਲ ਹਾਊਸ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲੇ ਤਿੰਨ ਸ਼ੱਕੀ ਗ੍ਰਿਫ਼ਤਾਰ !

Punjab: ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲੇ ਤਿੰਨ ਸ਼ੱਕੀ ਗ੍ਰਿਫ਼ਤਾਰ !

by Ranjit Singh
September 22, 2026
0

Punjab: ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ ਤਿੰਨ ਸ਼ੱਕੀ ਗ੍ਰਿਫ਼ਤਾਰ ! ਚੰਡੀਗੜ੍ਹ, 22 ਸਤੰਬਰ (ਵਿਸ਼ਵ ਵਾਰਤਾ):...

Most Popular

ਮੋਹਾਲੀ ‘ਚ ਪਤੀ ਪਤਨੀ ਨੇ ਨਿਗਲੀ ਜ਼ਹਿਰੀਲੀ ਚੀਜ਼, ਦੋਵਾਂ ਦੀ ਮੌਤ

ਮੋਹਾਲੀ ‘ਚ ਪਤੀ ਪਤਨੀ ਨੇ ਨਿਗਲੀ ਜ਼ਹਿਰੀਲੀ ਚੀਜ਼, ਦੋਵਾਂ ਦੀ ਮੌਤ

by Jaspreet Kaur
1 month ago
0

ਮੋਹਾਲੀ 'ਚ ਪਤੀ ਪਤਨੀ ਨੇ ਨਿਗਲੀ ਜ਼ਹਿਰੀਲੀ ਚੀਜ਼, ਦੋਵਾਂ ਦੀ ਮੌਤ - ਮੌਕੇ ਤੋਂ 7 ਪੰਨਿਆਂ ਦਾ ਸੁਸਾਈਡ ਨੋਟ ਬਰਾਮਦ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 