ਚੰਡੀਗੜ੍ਹ 3 ਮਈ ( ਵਿਸ਼ਵ ਵਾਰਤਾ)- ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ 40 ਮੁਕਤਿਆਂ ਦੀ ਅਦੁੱਤੀ ਸ਼ਹਾਦਤ ਦੀ ਯਾਦ ਮਨਾਇਆ ਜਾਂਦਾ ਹੈ। ਇੱਕ ਸੱਚਾ ਸਿੱਖ ਆਪਣੇ ਗੁਰੂ ਤੋਂ ਕਦੀਂ ਦੂਰ ਨਹੀਂ ਹੋ ਸਕਦਾ ਬੇਸ਼ੱਕ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੁਗਲ ਤੇ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਹੋਇਆ ਸੀ ਤਾਂ ਕੁੱਝ ਸਿੰਘ ਕਿਲ੍ਹਾ ਛੱਡ ਕੇ ਆਪਣੇ ਘਰ ਜਾਣਾ ਚਾਹੁੰਦੇ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਸੀ ਉਹ ਇੱਕ ਬੇਦਾਵਾ ਲਿੱਖਣ ਤੇ ਉਸ ਉੱਤੇ ਦਸਤਖ਼ਤ ਕਰਕੇ ਦੇਣ ਜਿਸ ਵਿੱਚ ਲਿਖਿਆ ਸੀ ਕਿ ‘ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਮੇਰੇ ਗੁਰੂ ਨਹੀਂ’ ਇਸ ਦੌਰਾਨ 40 ਸਿੰਘਾਂ ਨੇ ਬੇਦਾਵੇ ਉੱਤੇ ਦਸਤਖ਼ਤ ਕਰਕੇ ਕਿਲ੍ਹਾ ਛੱਡ ਦਿੱਤਾ ਤੇ ਜਦੋਂ ਉਨ੍ਹਾਂ ਨੂੰ ਆਪਣੀ ਇਸ ਗਲਤੀ ਦਾ ਅਹਿਸਾਸ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਮੁਆਫ਼ੀ ਮੰਗਣ ਲਈ ਵਾਪਿਸ ਗਏ ਤੇ ਰਾਹ ਵਿੱਚ ਢਾਬ ਕੋਲ ਮੁਗਲਾਂ ਨੇ ਇਨ੍ਹਾਂ 40 ਸਿੰਘਾਂ ‘ਤੇ ਹਮਲਾ ਕਰ ਦਿੱਤਾ ਤੇ ਮੁਗਲਾਂ ਨਾਲ ਲੜਦੇ ਹੋਏ ਇਹ ਸਿੰਘ ਸ਼ਹੀਦ ਹੋ ਗਏ। ਜਿਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜ਼ਖਮੀ ਭਾਈ ਮਹਾਂਸਿੰਘ ਕੋਲ ਗਏ ਤੇ ਮਹਾਂਸਿੰਘ ਜੀ ਨੇ ਉਨ੍ਹਾਂ ਤੋਂ ਆਪਣੇ ਸਮੇਤ ਸ਼ਹੀਦ ਹੋਏ 39 ਸਿੰਘਾਂ ਲਈ ਮੁਆਫ਼ੀ ਮੰਗੀ ਤੇ ਕਿਹਾ ‘ਅਸੀਂ ਤੁਹਾਡੇ ਸਿੱਖ ਹਾਂ ਤੇ ਤੁਸੀਂ ਸਾਡੇ ਗੁਰੂ’ ਤੇ ਅਰਦਾਸ ਕੀਤੀ ਕਿ ਗੁਰੂ ਜੀ ਸਾਡਾ ਦਿੱਤਾ ਹੋਇਆ ਬੇਦਾਵਾ ਪਾੜ ਦਿਓ ਤੇ ਗੁਰੂ ਸਾਹਿਬ ਨੇ ਬੇਦਾਵਾ ਕੱਢ ਕੇ ਮਹਾਂਸਿੰਘ ਜੀ ਸਾਹਮਣੇ ਪਾੜ ਦਿੱਤਾ ਤੇ ਜਿਸ ਤੋਂ ਬਾਅਦ ਉਹ ਜੈਕਾਰਾ ਲਗਾਉਂਦੇ ਹੋਏ ਸ਼ਹੀਦ ਹੋ ਗਏ। ਅਸੀਂ ਇਨ੍ਹਾਂ 40 ਸਿੰਘਾਂ ਦੀ ਅਦੁੱਤੀ ਸ਼ਹਾਦਤ ਅੱਗੇ ਸੀਸ ਝੁਕਾਉਂਦੇ ਹਾਂ।
ਮੌਸਮ ਵਿਭਾਗ ਵੱਲੋਂ ਸੂਬੇ ‘ਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ
ਮੌਸਮ ਵਿਭਾਗ ਵੱਲੋਂ ਸੂਬੇ 'ਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਦਿੱਲੀ-ਰਾਜਸਥਾਨ 'ਚ ਤਾਪਮਾਨ 46 ਡਿਗਰੀ ਤੋਂ ਪਾਰ ਚੰਡੀਗੜ੍ਹ, 19...