
ਮਾਨਸਾ 7 ਅਪਰੈਲ( ਵਿਸ਼ਵ ਵਾਰਤਾ)-ਮਰਕਸ ਜਮਾਤੀਆ ਨਾਲ ਸੰੰਬੰਧਤ ਬੁਢਲਾਡਾ ਦੀ ਮਸਜਿਦ ‘ਚ ਰਹਿ ਰਹੇ 10 ਜਮਾਤੀਆ ਵਿੱਚੋਂ ਦ ਦਿਨ ਪਹਿਲਾਂ 3 ਜਮਾਤੀਆਂ ਦੇ ਨਮੂਨੇ ਪਾਜਟਿਵ ਆਉਣ ਤੋਂ ਬਾਅਦ ਅੱਜ 2 ਹੋਰ ਜਮਾਤੀ ਔਰਤਾਂ ਦੇ ਕਰੋਨਾ ਟੈਸਟ ਪਾਜਟਿਵ ਪਾਏ ਗਏ, ਜਿਨ੍ਹਾਂ ਦੀ ਹੁਣ ਕੁੱਲ ਗਿਣਤੀ 5 ਗੲੀ ਹੈ ਅਤੇ ਬਾਕੀ ਨੈਗਟਿਵ ਪਾਏੇ ਗਏ 17 ਵਿਅਕਤੀਆਂ ਨੂੰ ਆਪੋ ਆਪਣੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤੇ ਗਏ ਹਨ । ਇਸ ਤੋਂ ਇਲਾਵਾ ਸਾਬਕਾ ਫੋਜੀ ਪਤੀ -ਪਤਨੀ ਨੂੰ ਪਹਿਲਾ ਹੀ ਘਰ ਵਿੱਚ ਇਕਾਂਤਵਾਸ ਵਿੱਚ ਭੇਜ਼ ਦਿੱਤਾ ਗਿਆ ਸੀ.
ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਬੁਢਲਾਡਾ ਆਈ ਟੀ ਆਈ ਵਿੱਚ 10 ਜਮਾਤੀਆ ਤੋਂ ਇਲਾਵਾ 24 ਵਿਅਕਤੀਆਂ ਦੇ ਨਮੂਨੇ ਲੈ ਕੇ ਇਕਾਂਤਵਾਸ ਵਿੱਚ ਰੱਖੇ ਗਏ ਸਨ ਜਿਨ੍ਹਾਂ ਵਿੱਚੋਂ 17 ਵਿਅਕਤੀਆਂ ਦੀ ਰਿਪੋਰਟ ਨੈੈਗੇਟਿਵ ਤੋਂ ਬਾਅਦ ਆਪੋਂ ਆਪਣੇ ਘਰਾਂ ਵਿੱਚ ਭੇਜ਼ ਦਿੱਤਾ ਗਿਆ ਹੈ ਅਤੇ ਬਾਕੀਆਂ ਦੀ ਰਿਪੋਰਟ ਆਉਣੀ ਬਾਕੀ ਹੈ.





















