ਕਿਸ ਜੇਲ੍ਹ ਵਿੱਚ ਦਿੱਤੀ ਗਈ ਇੰਟਰਵਿਊ – ਪੜ੍ਹੋ ਪੰਜਾਬ ਸਰਕਾਰ ਨੇ ਕਿਸ ਨੂੰ ਦਿੱਤੀ ਜਿੰਮੇਵਾਰੀ
ਚੰਡੀਗੜ 6 ਅਪ੍ਰੈਲ( ਵਿਸ਼ਵ ਵਾਰਤਾ)-ਪਿੱਛਲੇ ਦਿਨੀਂ ਗੈਂਗਸਟਰ ਲੌਰੈਂਸ ਬਿਸ਼ਨੋਈ ਵਲੋਂ ਦਿੱਤੀਆਂ 2 ਇੰਟਰਵਿਊ ਨੂੰ ਲੈ ਕੇ ਜਲਦ ਵੱਡੇ ਖੁਲਾਸੇ ਹੋ ਸਕਦੇ ਹਨ । ਪੰਜਾਬ ਸਰਕਾਰ ਨੇ ਹੁਣ ਇਸ ਦੀਆਂ ਪਰਤਾਂ ਖੋਲਣ ਦਾ ਜਿੰਮਾ ਸਪੈਸ਼ਲ ਡੀਜੀਪੀ ਨੂੰ ਸੌਂਪ ਦਿੱਤਾ ਹੈ । ਹੁਣ ਸਪੈਸ਼ਲ ਡੀਜੀਪੀ ਦੀ ਅਗਵਾਈ ਵਿਚ ਗਠਿਤ ਕੀਤੀ ਕਮੇਟੀ ਇਸ ਮਾਮਲੇ ਵਿਚ ਪਤਾ ਲਗਾਏਗੀ ਕਿ ਗੈਂਗਸਟਰ ਲੌਰੈਂਸ ਬਿਸ਼ਨੋਈ ਨੇ ਕਿਸ ਜੇਲ੍ਹ ਵਿਚ ਬੈਠ ਕੇ ਇੰਟਰਵਿਊ ਦਿੱਤੀਆਂ ਹਨ ।
ਹਾਲ ਹੀ ਵਿਚ ਜੇਲ੍ਹ ਵਿਚ ਬੰਦ ਗੈਂਗਸਟਰ ਲੌਰੈਂਸ ਬਿਸ਼ਨੋਈ ਦੀਆਂ ਟੀ ਵੀ ਚੈਨਲ/ ਸੋਸ਼ਲ ਮੀਡਿਆ ਤੇ ਵਾਇਰਲ ਹੋਈਆਂ 2 ਇੰਟਰਵਿਊ ਮਾਮਲੇ ਵਿਚ ਪੰਜਾਬ ਸਰਕਾਰ ਨੇ ਗੰਭੀਰ ਨੋਟਿਸ ਲੈ ਲਿਆ ਹੈ । ਇਸ ਮਾਮਲੇ ਵਿਚ ਕਮੇਟੀ ਦਾ ਗਠਨ ਕਰਦੇ।ਇਸ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹੈ।