ਚੰਡੀਗੜ੍ਹ ੨8 ਫੈਬਰੂਰੀ ( ਵਿਸ਼ਵ ਵਾਰਤਾ)-ਕਰਨਾਟਕ ਦੇ ਮੂਲ ਨਿਵਾਸੀ, ਚੰਡੀਗੜ੍ਹ ਵਿਚ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਪੰਜਾਬੀ ਭਾਸ਼ਾ ਹੱਕ ਵਿਚ ਅਤੇ ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਦਾ ਪ੍ਰਚਾਰ ਕਰਦੀ ਗਾਇਕੀ ਖਿਲਾਫ ਅਵਾਜ਼ ਬੁਲੰਦ ਕਰਨ ਵਾਲੇ ਇਕਲੌਤੇ ਗ਼ੈਰ ਪੰਜਾਬੀ ਪੰਡਿਤ ਰਾਓ ਧਰੇਨਵਰ ਨੇ ਨਾਟਕਕਾਰ, ਨਾਟਨਿਦੇਰਸ਼ਕ ਅਤੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਵੱਲੋਂ ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਦਾ ਪ੍ਰਚਾਰ ਕਰਦੀ ਗਾਇਕੀ ਖਿਲਾਫ ਅਵਾਜ਼ ਬੁਲੰਦ ਕਰਨ ਅਤੇ ਇਸ ਗ਼ੈਰ ਇਨਸਾਨੀ ਵਰਤਾਰੇ ਦਾ ਸਮਾਜ ਖਾਸ ਤੌਰ ’ਤੇ ਨੌਜਵਾਨਾ ਉਪਰ ਪੈ ਰਹੇ ਮਾਰੂ ਅਸਰ ਦੀ ਬਾਤ ਪਾਉਂਦਆ ਨਾਟਕ ‘ਜ਼ੋਰ ਲਗਾ ਕੇ ਹਾਇ ਸ਼ਾਅ ਲਿਖਕੇ ਮੰਚਣ ਕਰਨ ਲਈ 35 ਅੱਖਰੀ ਗੁਰਮੁੱਖੀ ਲਿਪੀ ਦੇ ਅਧਾਰ ’ਤੇ 35 ਰੁਪਇਆਂ ਨਾਲ ਸਨਮਾਨ ਕੀਤਾ। ਇਸ ਮੌਕੇ ਸੰਜੀਵਨ ਸਿੰਘ ਨੇ ਕਿਹਾ ਕਿ ਪਹਿਲੀ ਵਾਰ 13-14 ਸਾਲ ਪਹਿਲਾਂ ‘ਬਲਰਾਜ ਸਾਹਨੀ ਪੁਰਸਕਾਰ’ ਪੰਜਾਬੀ ਰੰਗਮਚ ਦੇ ਮਹਾਂਰਥੀ ਗੁਰਸ਼ਰਨ ਭਾਜੀ ਹੱਥੋਂ ਪ੍ਰਾਪਤ ਕਰਕੇ ਮਾਨ ਮਹਿਸੂਸ ਹੋਇਆ ਸੀ ਤੇ ਹੁਣ ਪੰਜਾਬੀ ਭਾਸ਼ਾ ਅਤੇ ਸੁੱਥਰੇ ਸਭਿਆਚਾਰ ਲਈ ਨੰਗੇ ਧੜ ਲੜ ਰਹੇ ਪੰਡਿਤ ਰਾਓ ਧਰੇਨਵਰ ਹੱਥੋਂ 35 ਅੱਖਰੀ ਗੁਰਮੁੱਖੀ ਲਿਪੀ ਦੇ ਅਧਾਰ ਉਪਰ 35 ਰੁਪਇਆਂ ਨਾਲ ਸਨਮਾਨਿਤ ਹੋ ਕੇ ਪ੍ਰਸੰਨਤਾ ਹੋਈ ਹੈ।