ਸੁਖਬੀਰ ਬਾਦਲ ਵੱਲੋਂ ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਂਟ
ਚੰਡੀਗੜ੍ਹ,23ਮਾਰਚ(ਵਿਸ਼ਵ ਵਾਰਤਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਉਹਨਾਂ ਨੇ ਸ਼ਹੀਦੀ ਦਿਵਸ ਤੇ ਟਵੀਟ ਕਰਦਿਆਂ ਲਿਖਿਆ “ਸ਼ਹੀਦ ਭਗਤ ਸਿੰਘ ਜੀ,ਰਾਜਗੁਰੂ ਜੀ ਅਤੇ ਸੁਖਦੇਵ ਥਾਪਰ ਜੀ ਦੇ ਸ਼ਹੀਦੀ ਦਿਵਸ ‘ਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਨਿਮਰ ਸ਼ਰਧਾਂਜਲੀ। ਜੰਗ-ਏ-ਆਜ਼ਾਦੀ ‘ਚ ਆਪਣਾ ਆਪ ਕੁਰਬਾਨ ਕਰਨ ਵਾਲੇ ਇਹ ਦ੍ਰਿੜ ਤੇ ਕ੍ਰਾਂਤੀਕਾਰੀ ਸੂਰਬੀਰ ਸਦਾ ਸਾਡੇ ਦਿਲਾਂ ‘ਚ ਦੇਸ਼ ਭਗਤੀ ਦੀ ਚਿਣਗ ਜਗਾਉਂਦੇ ਰਹਿਣਗੇ।”
ਸ਼ਹੀਦ ਭਗਤ ਸਿੰਘ ਜੀ,ਰਾਜਗੁਰੂ ਜੀ ਅਤੇ ਸੁਖਦੇਵ ਥਾਪਰ ਜੀ ਦੇ ਸ਼ਹੀਦੀ ਦਿਵਸ 'ਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਨਿਮਰ ਸ਼ਰਧਾਂਜਲੀ। ਜੰਗ-ਏ-ਆਜ਼ਾਦੀ 'ਚ ਆਪਣਾ ਆਪ ਕੁਰਬਾਨ ਕਰਨ ਵਾਲੇ ਇਹ ਦ੍ਰਿੜ ਤੇ ਕ੍ਰਾਂਤੀਕਾਰੀ ਸੂਰਬੀਰ ਸਦਾ ਸਾਡੇ ਦਿਲਾਂ 'ਚ ਦੇਸ਼ ਭਗਤੀ ਦੀ ਚਿਣਗ ਜਗਾਉਂਦੇ ਰਹਿਣਗੇ। #23March1931 #ShaheediDiwas pic.twitter.com/xSkzC4P6q1
— Sukhbir Singh Badal (@officeofssbadal) March 23, 2023