
ਮਾਨਸਾ, 27 ਜੁਲਾਈ (ਵਿਸ਼ਵ ਵਾਰਤਾ)-ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 8 ਵਿਅਕਤੀਆਂ ਪਾਸੋਂ 327 ਬੋਤਲਾਂ ਸ਼ਰਾਬ ਸਮੇਤ ਬਲੈਰੋੋ ਗੱਡੀ ਤੇ ਮੋੋਟਰਸਾਈਕਲ,1 ਚਾਲੂ ਭੱਠੀ,145 ਲੀਟਰ ਲਾਹਣ ਅਤੇ 10 ਜਣਿਆਂ ਨੂੰ 69130 ਰੁਪਏ ਨਗਦੀ ਅਤੇ 52-52 ਪੱਤੇ ਤਾਸ਼ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲੀਸ ਨੇ ਸੰਜੇ ਵਾਸੀ ਬੁਢਲਾਡਾ ਨੂੰ ਬਲੈਰੋੋ ਗੱਡੀ ਨੰ:ਪੀਬੀ.02ਬੀਏ-8113 ਅਤੇ ਮੋੋਟਰਸਾਈਕਲ ਸਪਲੈਂਡਰ ਬਿਨ੍ਹਾਂ ਨੰਬਰੀ ਸਮੇਤ ਕਾਬੂ ਕਰਕੇ 300 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਮਲਕੀਤ ਸਿੰਘ 1 ਚਾਲੂ ਭੱਠੀ, 20 ਲੀਟਰ ਲਾਹਣ ਅਤੇ 4 ਬੋਤਲਾਂ ਸ਼ਰਾਬ,ਬਲਜੀਤ ਸਿੰਘ ਵਾਸੀ ਮਾਖੇਵਾਲਾ ਨੂੰ 12 ਬੋਤਲਾਂ ਸ਼ਰਾਬ ਸਮੇਤ 20 ਲੀਟਰ ਲਾਹਣ,ਜੋਧਾ ਸਿੰਘ ਵਾਸੀ ਬੋੋੜਾਵਾਲ ਨੂੰ 40 ਲੀਟਰ ਲਾਹਣ ਕੁਸ਼ੱਲਿਆਂ ਵਾਸੀ ਸੰਘਾ 40 ਲੀਟਰ ਲਾਹਣ ਸਣੇ ਕਾਬੂ ਕੀਤਾ ਹੈ।ਉਨ੍ਹਾਂ ਦੱਸਿਆ ਕਿ ਭੋਲਾ ਸਿੰਘ ਵਾਸੀ ਬੁਢਲਾਡਾ ਨੂੰ 25 ਲੀਟਰ ਲਾਹਣ,ਬਲਵਿੰਦਰ ਸਿੰਘ ਉਰਫ ਪੱਪੀ ਵਾਸੀ ਆਹਲੂਪੁਰ ਨੂੰ 11 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਹੈ।
ਡਾ.ਭਾਰਗਵ ਨੇ ਦੱਸਿਆ ਕਿ ਨਰੇਸ਼ ਕੁਮਾਰ,ਲਖਵੀਰ ਸਿੰਘ,ਸੱਤਪਾਲ,ਕਲਭੂਸ਼ਨ,ਚਮਕੌਰ ਸਿੰਘ ਉਰਫ਼ ਸੋਨੂੰ,ਕਮਲਦੀਪ ਸਿੰਘ ਨੂੰ ਤਾਸ਼ ਦੇ ਪੱਤਿਆਂ ’ਤੇ ਪੈਸੇ ਲਗਾਕੇ ਜੂਆ ਖੇਡਦਿਆਂ ਕਾਬੂ ਕਰਕੇ ਉਨ੍ਹਾਂ ਪਾਸੋਂ 55 ਹਜ਼ਾਰ ਰੁਪਏ ਦੀ ਨਗਦੀ ਸਮੇਤ 52 ਪੱਤੇ ਤਾਸ਼ ਕਾਬੂ ਕੀਤਾ ਗਿਆ ਹੈ, ਜਦੋਂ ਕਿ ਇੱਕ ਹੋਰ ਮਾਮਲੇ ਵਿੱਚ ਰਾਜ ਕੁਮਾਰ,ਮੋਨੂੰ ਗੋਇਲ,ਸੋਨੂੰ ਅਤੇ ਪ੍ਰੀਤਮ ਲਾਲ ਵਾਸੀ ਬੁਢਲਾਡਾ ਨੂੰ ਤਾਸ਼ ਦੇ ਪੱਤਿਆਂ ’ਤੇ ਪੈਸੇ ਲਗਾਕੇ ਜੂਆ ਖੇਤਿਆਂ ਮੌਕੇ ’ਤੇ 14130 ਰੁਪਏ ਦੀ ਨਗਦੀ ਸਮੇਤ 52 ਪੱਤੇ ਤਾਸ਼ ਦੀ ਬਰਾਮਦਗੀ ਕੀਤੀ ਹੈ।
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 18 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...






















