
ਬਰਨਾਲਾ (ਵਿਸ਼ਵ ਵਾਰਤਾ) : ਸਥਾਨਕ ਸੇਖਾ ਰੋਡ ਤੋਂ ਇੱਕ ਔਰਤ ਦਾ ਸੈਂਪਲ ਕਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਇੱਥੋਂ 11 ਵਿਅਕਤੀਆਂ ਦੇ ਟੈਸਟ ਕਰਕੇ ਸੈਂਪਲ ਲਈ ਭੇਜੇ ਗਏ ਸਨ।ਜਿਨ੍ਹਾਂ ਵਿੱਚੋਂ 9 ਦੇ ਸੈਂਪਲ ਨੈਗੇਟਿਵ ਪਾਏ ਗਏ ਹਨ।ਇੱਕ ਵਿਅਕਤੀ ਦੀ ਰਿਪੋਰਟ ਅਜੇ ਪੈਂਡਿੰਗ ਹੈ ਅਤੇ ਕਰੋਨਾ ਪੋਜਟਿਵ ਮਹਿਲਾ ਦੀ ਬੇਟੀ ਦੇ ਸੈਂਪਲ ਦੁਬਾਰਾ ਮੰਗੇ ਗਏ ਹਨ।ਇੱਥੇ ਜ਼ਿਕਰਯੋਗ ਹੈ ਇਨ੍ਹਾਂ ਗਿਆਰਾਂ ਸੈਂਪਲਾਂ ਵਿੱਚ ਮਹਿਲਾ ਦਾ ਇਲਾਜ ਕਰਨ ਵਾਲੇ ਡਾਕਟਰ ਮਨਪ੍ਰੀਤ ਸਿੱਧੂ ਸਮੇਤ ਚਾਰ ਹੋਰ ਮੈਡੀਕਲ ਸਟਾਫ ਦੇ ਟੈਸਟ ਵੀ ਕੀਤੇ ਗਏ ਸਨ।ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ।ਇਸ ਗੱਲ ਦੀ ਪੁਸ਼ਟੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਜੋਤੀ ਕੌਸ਼ਲ ਨੇ ਕੀਤੀ ਹੈ।
Hukamnama Sri Darbar Sahib Today – 03 October 2026 | Ang 624 I ਅੱਜ ਦਾ ਹੁਕਮਨਾਮਾ
ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | October | Date 03-10-2026 |...





















