ਖ਼ਜ਼ਾਨਾ ਮੰਤਰੀ ਬਾਦਲ ਨੇ ਝਲਬੂਟੀ ਪਿੰਡ ਦੇ ਸਕੂਲ ਲਈ ਦਿੱਤਾ 20 ਲੱਖ ਰੁਪਏ ਦਾ ਚੈੱਕ

ਬੋਹਾ 26 ਅਪ੍ਰੈਲ : ਇਥੋ ਨਜਦੀਕ ਪਿੰਡ ਰਾਮਗੜ ਸ਼ਾਹਪੁਰੀਆ ਝਲਬੂਟੀ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਨੂੰ ਬਣਾਉਣ ਲਈ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਤਰਫ਼ੋਂ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਜਰਨਲ ਸਕੱਤਰ ਮਨਜੀਤ ਸਿੰਘ ਝਲਬੂਟੀ ਵੱਲੋਂ ਪਿੰਡ ਦੀ ਪੰਚਾਇਤ ਨੂੰ ਵੀਹ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਸ ਮੋਕੇ ਤੇ ਬੋਲਦਿਆ ਪਿੰਡ ਦੇ ਲੋਕਾ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਪਿੰਡ ਦੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਇਮਾਰਤ ਦੀ ਘਾਟ ਹੋਣ ਕਾਰਨ ਫੰਡਾਂ ਦੀ ਕਾਫੀ ਘਾਟ ਸੀ। ਜਿਸਤੇ ਖਜਾਨਾ ਮੰਤਰੀ ਸਰਦਾਰ ਬਾਦਲ ਨੇ ਪਿੰਡ ਦੇ ਲੋਕਾਂ ਦੀ ਸਮੱਸਿਆ ਨੂੰ ਮੱਦੇਨਜ਼ਰ ਰੱਖਦਿਆਂ 20 ਲੱਖ ਰੁਪੲੇ ਦਾ ਚੈੱਕ ਜਾਰੀ ਕੀਤਾ। ਇਹ ਚੈਕ ਪਿੰਡ ਦੇ ਸਰਪੰਚ ਸੁਖਦੇਵ ਸਿੰਘ, ਬੂਟਾ ਸਿੰਘ ਝਲਬੂਟੀ, ਪ੍ਰਿੰਸੀਪਲ ਨਿਰਮਲ ਸਿੰਘ, ਠੇਕੇਦਾਰ ਗੁਰਜੀਤ ਸਿੰਘ ਦੀ ਹਾਜਰੀ ਵਿੱਚ ਦਿੱਤਾ ਗਿਆ। ਇਸ ਮੋਕੇ ਤੇ ਸਰਦਾਰ ਝਲਬੂਟੀ ਨੇ ਪਿੰਡ ਵਾਸਿਆ ਨੂੰ ਭਰੋਸਾ ਦਿੱਤਾ ਕਿ ਪਿੰਡ ਦੀ ਹਰ ਸੰਭਲ ਸਹਾਇਤਾ ਕਰਦੇ ਰਹਿਣਗੇ ਅਤੇ ਫੰਡਾਂ ਦੀ ਸਰਕਾਰੀ ਦਰਬਾਰੇ ਕੋਈ ਕਮੀ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਅਤੇ ਤਰੱਕੀ ਲਈ ਵੀਹ ਗਰਾਂਟ ਮੁਹੱਈਆ ਕਰਵਾਉਣਗੇ।






















