ਲੋਕਾਂ ਨੂੰ ਲੰਬੇ ਸਮੇਂ ਤੋਂ ਮਿਲੀ ਰਾਹਤ
ਮਾਨਸਾ, 17 ਦਸੰਬਰ (ਵਿਸ਼ਵ ਵਾਰਤਾ)- ਲੋਕਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ ਨਗਰ ਕੌਂਸਲ ਮਾਨਸਾ ਵੱਲੋਂ ਘਰਾਂ ਅਤੇ ਦੁਕਾਨਾਂ ਦੇ ਨਕਸ਼ੇ ਆਨ—ਲਾਈਨ ਪ®ਣਾਲੀ ਰਾਹੀਂ ਪਾਸ ਕਰਨ ਦੀ ਸ਼ੁਰੂਆਤ ਕੀਤੀ ਗਈ। ਆਨ—ਲਾਈਨ ਨਕਸ਼ਾ ਪਾਸ ਕਰਨ ਦੇ ਇਸ ਕੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਇਕ ਨਕਸ਼ਾ ਆਨ—ਲਾਈਨ ਦਰਜ ਕਰਕੇ ਕੀਤੀ ਗਈ।
ਜ਼ਿਕਰਯੋਗ ਹੈ ਕਿ ਪਹਿਲਾਂ ਇਹ ਨਕਸ਼ੇ ਮੈਨੂਅਲ ਪ®ਣਾਲੀ ਰਾਹੀਂ ਪਾਸ ਕੀਤੇ ਜਾਂਦੇ ਸਨ, ਇਸ ਕµਮ ਨੂੰ ਬਹੁਤ ਹੀ ਘੱਟ ਸਮੇਂ ’ਚ ਮਾਨਸਾ ਨਗਰ ਕੌਂਸਲ ਦੇ ਮਿਊਂਸਪਲ ਇµਜੀਨੀਅਰ ਅਵਤਾਰ ਸਿµਘ ਨੱਤ ਨੇ ਆਪਣੀ ਅਗਵਾਈ ਹੇਠ ਨੇਪਰੇ ਚੜ੍ਹਾਇਆ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਆਨ—ਲਾਈਨ ਰਾਹੀਂ ਨਕਸ਼ੇ ਪਾਸ ਹੋਣ ਨਾਲ ਲੋਕਾਂ ਦੀ ਸਹੂਲਤ ਵਿੱਚ ਵਾਧਾ ਹੋਵੇਗਾ ਅਤੇ ਉਨ੍ਹਾਂ ਦਾ ਕੀਮਤੀ ਸਮਾਂ ਵੀ ਬਚੇਗਾ, ਕਿਉਂਕਿ ਨਕਸ਼ਾ ਮਿੱਥੇ ਸਮੇਂ ਅµਦਰ ਆਪਣੇ ਆਪ ਹੀ ਪਾਸ ਹੋ ਜਾਵੇਗਾ।
ਅਵਤਾਰ ਸਿµਘ ਨੱਤ ਨੇ ਦੱਸਿਆ ਕਿ ਲੋਕਾਂ ਨੂੰ ਹੁਣ ਨਕਸ਼ੇ ਪਾਸ ਕਰਵਾਉਣ ਲਈ ਨਗਰ ਕੌਂਸਲ ਦੇ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੀਕ੍ਰਿਆ ਤਹਿਤ ਬਿਨੈਕਾਰ ਵੱਲੋਂ ਆਪਣੇ ਦਸਤਾਵੇਜ਼ ਸਮੇਤ ਨਕਸ਼ਾ ਆਰਕੀਟੈਕਟ ਕੋਲ ਅਪਲਾਈ ਕੀਤਾ ਜਾਵੇਗਾ ਅਤੇ ਇਸ ਉਪਰµਤ ਆਰਕੀਟੈਕਟ ਵੱਲੋਂ ਨਕਸ਼ਾ ਬਿਲਡਿµਗ ਬਾਈਲਾਜ਼ ਅਨੁਸਾਰ ਤਿਆਰ ਕਰਕੇ ਸਕਰੂਟਨੀ ਇµਜਨ ਸਾਫ਼ਟਵੇਅਰ ’ਤੇ ਪਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਕਸ਼ੇ ਦੀ ਸਕਰੂਟਨੀ ਹੋਣ ਉਪਰµਤ ਨਕਸ਼ਾ ਨਗਰ ਕੌਂਸਲ ਦੇ ਅਕਾਊਂਟ ਵਿੱਚ ਆ ਜਾਵੇਗਾ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਨਕਸ਼ੇ ਅਤੇ ਫੀਸਾਂ ਚੈਕ ਕਰਨ ਉਪਰµਤ ਆਨ—ਲਾਈਨ ਹੀ ਪਾਸ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਕਸ਼ੇ ਨਾਲ ਸਬµਧਤ ਫੀਸਾਂ ਵੀ ਆਨ—ਲਾਈਨ ਹੀ ਜਮ੍ਹਾਂ ਕਰਵਾਈਆਂ ਜਾਣਗੀਆਂ। ਪਾਸ ਹੋਇਆ ਨਕਸ਼ੇ ਦਾ ਪ੍ਰਿੰਟ ਵੀ ਬਿਨੈਕਾਰ ਆਨ—ਲਾਈਨ ਹੀ ਕੱਢ ਸਕਦਾ ਹੈ।
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਮਨਦੀਪ ਸਿੰਘ ਗੋਰਾ, ਕਾਰਜ ਸਾਧਕ ਅਫ਼ਸਰ ਵਿਜੈ ਕੁਮਾਰ ਜਿੰਦਲ, ਜੂਨੀਅਰ ਇੰਜੀਨੀਅਰ ਮੇਜਰ ਸਿੰਘ, ਸੁਨੀਲ ਕੁਮਾਰ ਅਤੇ ਮੁਨੀਸ਼ ਜਿੰਦਲ ਮੌਜੂਦ ਸਨ।
ਫੋਟੋ ਕੈਪਸ਼ਨ: ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀ ਰਿਆਤ, ਆਨ—ਲਾਈਨ ਨਕਸ਼ਿਆਂ ਨੂੰ ਪਾਸ ਕਰਨ ਦੀ ਸ਼ੁਰੂਆਤ ਕਰਦੇ ਹੋਏ। ਫੋਟੋ: ਮਾਨ