
ਚੰਡੀਗੜ/12 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੂੰ ਕੱਲ• ਰਾਤ ਉਸ ਸਮੇਂ ਵੱਡਾ ਹੁਲਾਰਾ ਮਿਲਿਆ , ਜਦੋਂ ਉੱਘੇ ਕਾਨੂੰਨੀ ਮਾਹਿਰ ਅਤੇ ਸਾਬਕਾ ਮੰਤਰੀ ਸ੍ਰੀ ਹਰੀਸ਼ ਢਾਂਡਾ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।
ਕੱਲ• ਸ਼ਾਮੀਂ ਲੁਧਿਆਣਾ ਵਿਖੇ ਆਪਣੇ ਫੈਸਲੇ ਦਾ ਐਲਾਨ ਕਰਦਿਆਂ ਸ੍ਰੀ ਢਾਂਡਾ ਨੇ ਕਿਹਾ ਕਿ ਉਹ ਦੁਬਾਰਾ ਅਕਾਲੀ ਵਿਚ ਇਸ ਲਈ ਸ਼ਾਲਿ ਹੋ ਰਹੇ ਹਨ, ਕਿਉਂਕਿ ਸਿਰਫ ਇਹ ਪਾਰਟੀ ਹੀ ਸੂਬੇ ਨੂੰ ਉਸ ਦਲਦਲ ਵਿਚੋ ਬਾਹਰ ਕੱਢ ਸਕਦੀ ਹੈ, ਜਿਸ ਅੰਦਰ ਪਿਛਲੇ ਦੋ ਸਾਲ ਤੋਂ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਮਾੜੀ ਕਾਰਗੁਜ਼ਾਰੀ ਕਰਕੇ ਪੰਜਾਬ ਡਿੱਗ ਚੁੱਕਿਆ ਹੈ।
ਸ੍ਰੀ ਢਾਂਡਾ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਨੂੰ ਇੱਕ ਬਹਾਦਰ ਅਤੇ ਦਲੇਰ ਆਗੂ ਦੀ ਘਰ ਵਾਪਸੀ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਘਟਨਾ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸੂਬੇ ਅੰਦਰ ਸਿਆਸੀ ਹਵਾ ਕਿਸ ਦੇ ਹੱਕ ‘ਚ ਵਗ ਰਹੀ ਹੈ।
ਅੱਜ ਸਵੇਰੇ ਚੰਡੀਗੜ• ਵਿਚ ਸਰਦਾਰ ਬਾਦਲ ਨੇ ਸ੍ਰੀ ਢਾਂਡਾ ਨੂੰ ਸ਼੍ਰੋਮਣੀ ਅਕਾਲੀ ਦਾ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਹੈ। ਸ੍ਰੀ ਢਾਂਡਾ ਪਾਰਟੀ ਦੇ ਬੁਲਾਰੇ ਦੀ ਭੂਮਿਕਾ ਵੀ ਨਿਭਾਉਣਗੇ।




















