ਚੰਡੀਗੜ•/17 ਦਸੰਬਰ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਸਿਆਸੀ ਪੁਸ਼ਤਪਨਾਹੀ ਕਰਨ ਲਈ ਗਾਂਧੀ ਪਰਿਵਾਰ ਦੇ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਅੱਜ ਦਿੱਲੀ ਹਾਈ ਕੋਰਟ ਨੇ ਸਮੂਹਿਕ ਕਤਲੇਆਮ ਦੇ ਇੱਕ ਕੇਸ ਵਿਚ ਗਾਂਧੀ ਪਰਿਵਾਰ ਦੇ ਵਫ਼ਾਦਾਰ ਸੱਜਣ ਕੁਮਾਰ ਨੂੰ ਸਜ਼ਾ ਸੁਣਾਉਦਿਆਂ ਸਿਆਸੀ ਪੁਸ਼ਤਪਨਾਹੀ ਦਾ ਲਾਭ ਲੈਣ ਵਾਲੇ ਸਾਰੇ ਦੋਸ਼ੀਆਂ ਦਾ ਜ਼ਿਕਰ ਕੀਤਾ ਸੀ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਹ ਜੁਆਬ ਦੇਵੇ ਕਿ ਉਸ ਨੇ ਸਿੱਖ ਕਤਲੇਆਮ ਵਿਚ ਕਾਂਗਰਸ ਦੀ ਭੂਮਿਕਾ ਨਾ ਹੋਣ ਦਾ ਝੂਠ ਕਿਉਂ ਬੋਲਿਆ ਸੀ?
ਇੱਥੇ ਦਿੱਲੀ ਹਾਈਕੋਰਟ ਦੇ ਸੱਜਣ ਕੁਮਾਰ ਵਿਰੁੱਧ ਆਏ ਫੈਸਲੇ ਮਗਰੋਂ ਸੀਨੀਅਰ ਅਕਾਲੀ ਆਗੂਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਸਮੇਤ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਇਸ ਫੈਸਲੇ ਲਈ ਗੁਰੂ ਸਾਹਿਬ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਸਭ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਉਹਨਾਂ ਪੁਰਾਣੇ ਕੇਸਾਂ ਨੂੰ ਮੁੜ ਖੁੱਲ•ਵਾਉਣ ਦੇ ਫੈਸਲੇ ਸਦਕਾ ਸੰਭਵ ਹੋ ਪਾਇਆ ਹੈ, ਜਿਹਨਾਂ ਨੂੰ ਕਾਂਗਰਸ ਨੇ ਬੰਦ ਕਰਵਾ ਦਿੱਤਾ ਸੀ। ਉਹਨਾਂ ਕਿਹਾ ਕਿ ਸ੍ਰੀ ਮੋਦੀ ਨੇ ਇਹਨਾਂ ਕੇਸਾਂ ਦੀ ਦੁਬਾਰਾ ਜਾਂਚ ਲਈ ਸਿਟ ਦਾ ਗਠਨ ਕੀਤਾ।
ਇਹ ਟਿੱਪਣੀ ਕਰਦਿਆਂ ਕਿ ਸਿਰਫ ਸੱਜਣ ਨੂੰ ਨਹੀਂ, ਇਸ ਫੈਸਲੇ ਨੇ ਪੂਰੀ ਕਾਂਗਰਸ ਪਾਰਟੀ ਨੂੰ ਕਟਿਹਰੇ ਵਿਚ ਖੜ•ਾ ਕਰ ਦਿੱਤਾ ਹੈ, ਬੀਬੀ ਬਾਦਲ ਨੇ ਕਿਹਾ ਕਿ ਹੁਣ ਅਦਾਲਤਾਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸਿਆਸੀ ਪੁਸ਼ਤਪਨਾਹੀ ਕਰਕੇ 1984 ਦੇ ਪੀੜਤਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਹੁਣ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਖ਼ਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ 1984 ਕਤਲੇਆਮ ਕੇਸ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸਾਥਣ ਵਜੋਂ ਉਸ ਦੀ ਭੂਮਿਕਾ ਬਾਰੇ ਪੁੱਛਗਿੱਛ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸੇ ਤਰ•ਾਂ ਰਾਹੁਲ ਗਾਂਧੀ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਕੁੱਝ ਮਹੀਨੇ ਪਹਿਲਾਂ ਉਸ ਨੇ ਇਹ ਝੂਠ ਕਿਉਂ ਬੋਲਿਆ ਸੀ ਕਿ ਕਾਂਗਰਸ ਪਾਰਟੀ ਦੀ 1984 ਕਤਲੇਆਮ ਵਿਚ ਕੋਈ ਭੂਮਿਕਾ ਨਹੀਂ ਸੀ।
ਇਹ ਟਿੱਪਣੀ ਕਰਦਿਆਂ ਕਿ ਸੱਜਣ ਵਿਰੁੱਧ ਅੱਜ ਦੇ ਫੈਸਲੇ ਨੇ ਪੀੜਤਾਂ ਅੰਦਰ ਆਸ ਦੀ ਕਿਰਨ ਜਗਾਈ ਹੈ, ਬੀਬੀ ਬਾਦਲ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਜਲਦੀ ਹੀ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਦਾ ਵੀ ਇਹੋ ਹਸ਼ਰ ਹੋਵੇਗਾ। ਉਹਨਾਂ ਨੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਨਾਮਜ਼ਦ ਕਰਕੇ ਉਸ ਦੀ ਪੁਸ਼ਤਪਨਾਹੀ ਜਾਰੀ ਰੱਖਣ ਲਈ ਕਾਂਗਰਸ ਦੀ ਝਾੜਝੰਬ ਕੀਤੀ।
ਬੀਬੀ ਬਾਦਲ ਨੇ ਇਹ ਇਤਿਹਾਸਕ ਫੈਸਲਾ ਸੁਣਾਉਣ ਲਈ ਮਾਣਯੋਗ ਹਾਈ ਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਨਿਆਂ ਵਿਵਸਥਾ ਵਿਚ ਭਰੋਸਾ ਹੋਰ ਪੱਕਾ ਹੋ ਗਿਆ ਹੈ। ਉੁਹਨਾਂ ਕਿਹਾ ਕਿ ਇਸ ਮਾਮਲੇ ਵਿਚ ਇਨਸਾਫ ਦਾ ਪਹੀਆ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਨਾਨਵਤੀ ਕਮਿਸ਼ਨ ਨੇ ਘੁਮਾਇਆ ਸੀ, ਪਰ ਲਗਾਤਾਰ ਆਈਆਂ ਕਾਂਗਰਸ ਸਰਕਾਰਾਂ ਵੱਲੋਂ ਦੋਸ਼ੀਆਂ ਨੂੰ ਬਚਾਉਣ ਲਈ ਇਸ ਪਹੀਏ ਨੂੰ ਰੋਕ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 2014 ਵਿਚ ਇਹ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਇਆ ਸੀ। ਪ੍ਰਧਾਨ ਮੰਤਰੀ ਨੇ ਸਿਟ ਦਾ ਗਠਨ ਕਰਵਾਇਆ, ਜਿਸ ਨੇ ਪੁਰਾਣੇ ਕੇਸਾਂ ਨੂੰ ਦੁਬਾਰਾ ਤੋਂ ਖੋਲਿ•ਆ, ਜਿਸ ਸਦਕਾ ਦੋ ਦੋਸ਼ੀਆਂ ਨੂੰ ਨਰੇਸ਼ ਯਾਦਵ ਅਤੇ ਯਸ਼ਪਾਲ ਨੂੰ 1984 ਨਾਲ ਸੰਬੰਧਿਤ ਇਕ ਮਾਮਲੇ ਵਿਚ ਸਜ਼ਾ ਹੋਈ।
ਇਹ ਟਿੱਪਣੀ ਕਰਦਿਆਂ ਕਿ ਉਹਨਾਂ ਨੇ 1984 ਦੇ ਦੁਖਾਂਤ ਨੂੰ ਬਹੁਤ ਨੇੜਿਓ ਤੱਕਿਆ ਹੈ, ਬੇਸ਼ੱਕ ਉਹ ਖੁਸ਼ਕਿਸਮਤ ਰਹੀ ਕਿ ਉਸ ਦਾ ਨੁਕਸਾਨ ਨਹੀਂ ਹੋਇਆ,ਬੀਬੀ ਬਾਦਲ ਨੇ ਕਿਹਾ ਕਿ ਉਹ ਉਹਨਾਂ ਵਿਧਵਾਵਾਂ ਦਾ ਦੁੱਖ ਸਮਝ ਸਕਦੇ ਹਨ, ਜਿਹਨਾਂ ਨੂੰ ਇਸ ਦੁਖਾਂਤ ਮਗਰੋਂ ਇਨਸਾਫ ਲੈਣ ਲਈ 34 ਸਾਲ ਉਡੀਕ ਕਰਨੀ ਪਈ ਹੈ। ਉਹਨਾਂ ਕਿਹਾ ਕਿ ਮੈਂ ਲੜਕੀ ਵਜੋਂ ਸ਼ਰਨਾਰਥੀ ਕੈਂਪਾਂ ਵਿਚ ਕੰਮ ਕੀਤਾ ਹੈ, ਜਿੱਥੇ 1984 ਕਤਲੇਆਮ ਦੇ ਵਿਛੋੜੇ ਪਰਿਵਾਰਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਮੈਂ ਸੰਸਦ ਵਿਚ ਆਪਣੀ ਪਹਿਲੀ ਤਕਰੀਰ ਦੇਣ ਲਈ ਵੀ ਇਸ ਮੁੱਦੇ ਨੂੰ ਹੀ ਚੁਣਿਆ ਸੀ।
ਇਸ ਮੌਕੇ ਉੱਪਰ ਬੋਲਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਅਦਾਲਤ ਵਿਚ ਸੱਜਣ ਦੇ ਬਚਾਓ ਪੱਖ ਵਕੀਲ ਵਜੋਂ ਸੀਨੀਅਰ ਕਾਂਗਰਸੀ ਕਪਿਲ ਸਿੱਬਲ ਦਾ ਬੇਟਾ ਅਮਿਤ ਸਿੱਬਲ ਕੇਸ ਲੜਿਆ ਸੀ। ਉਹਨਾਂ ਕਿਹਾ ਕਿ ਇਹ ਸਭ ਗਾਂਧੀ ਪਰਿਵਾਰ ਵੱਲੋਂ ਦਿੱਤੀ ਨਿੱਜੀ ਦਖ਼ਲਅੰਦਾਜ਼ੀ ਕਰਕੇ ਹੀ ਵਾਪਰ ਸਕਦਾ ਹੈ। ਸੀਨੀਅਰ ਆਗੂ ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਉਹਨਾਂ ਦੀ ਨਿੱਜੀ ਰਾਇ ਇਹ ਹੈ ਕਿ ਅਦਾਲਤਾਂ ਨੇ ਕਾਂਗਰਸ ਪਾਰਟੀ ਨੂੰ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਦੀ ਦੋਸ਼ੀ ਮੰਨਿਆ ਹੈ, ਇਸ ਲਈ ਚੋਣ ਕਮਿਸ਼ਨ ਨੂੰ ਤੁਰੰਤ ਇਸ ਪਾਰਟੀ ਦੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈ।
ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ-ਭਗਵੰਤ ਮਾਨ
ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ-ਭਗਵੰਤ ਮਾਨ ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਦਾ ਬਠਿੰਡਾ...