ਚੰਡੀਗੜ੍ਹ 22 ਜੁਲਾਈ ( ਵਿਸ਼ਵ ਵਾਰਤਾ, ਡੈਸਕ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਆਪਣੇ ਅਹੁਦੇ ਤੇ ਬਣੇ ਰਹਿਣਗੇ । ਉਹਨਾਂ ਦੇ ਅਸਤੀਫ਼ੇ ਬਾਰੇ ਕੱਲ ਤੋਂ ਚੱਲ ਰਹੀਆਂ ਅਟਕਲਾਂ ਉਸ ਵੇਲੇ ਖਤਮ ਹੋਗਿਆ ਜਦ ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੀ ਰਿਹਾਇਸ਼ ਉੱਤੇ ਮੁਲਾਕਾਤ ਕਰਨ ਲਈ ਸੁਰੇਸ਼ ਕੁਮਾਰ ਪਹੁੰਚ ਗਏ । ਮਿਲੀ ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ ਨੇ ਆਪਣੇ ਗਿਲੇ ਸ਼ਿਕਵੇ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਦੂਰ ਕਰਲੇ । ਇਥੇ ਇਹ ਗੱਲ ਵਰਣਯੋਗ ਹੈ ਕਿ ਸੁਰੇਸ਼ ਕੁਮਾਰ ਨੇ ਆਪਣਾ ਸਟਾਫ਼ ਅਤੇ ਗੱਡੀਆਂ ਵਾਪਿਸ ਕਰ ਦਿੱਤੀਆ ਸਨ ਤੇ ਹੁਣ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ । ਉਹਨਾਂ ਦਾ ਕਹਿਣਾ ਸੀ ਕਿ ਕਿਸੇ ਨਾਲ ਗਿਲਾ ਸ਼ਿਕਵਾ ਨਹੀਂ ਹੈ ਪਰ ਉਹ ਹੁਣ ਦਬਾਵਾਲੀ ਜਿੰਦਗੀ ਤੋਂ ਸੁਰਾਖ਼ਰੂ ਹੋਣਾ ਚਾਹੁੰਦੇ ਹਨ ।
ਕੇਜਰੀਵਾਲ ਨੇ ਦਿੱਲੀ ਦੇ ਵਿਧਾਇਕਾਂ ਨਾਲ ਬੁਲਾਈ ਅਹਿਮ ਮੀਟਿੰਗ
ਨਵੀਂ ਦਿੱਲੀ 11 ਮਈ( ਵਿਸ਼ਵ ਵਾਰਤਾ)- ਆਪ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਚੋ ਬਾਹਰ ਨਿਕਲਦੇ ਹੀ...