ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਦਿੱਲੀ ਦੰਗਿਆਂ ਦੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਮਰ ਭਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜੋ ਕਿ ਚੰਗਾ ਸ਼ਗਨ ਹੈ ਇਸ ਨਾਲ ਬਾਕੀ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲਣ ਦੀ ਉਮੀਦ ਜਾਗੀ ਹੈ ।ਬਡਹੇੜੀ ਨੇ ਆਖਿਆ ਕਿ ਹੁਣ ਸੱਜਣ ਕੁਮਾਰ ਜੇਲ੍ਹ ਵਿੱਚ ਰਹੇ ਗਾ ਅਤੇ ਉਸ ਦੀ ਮੌਤ ਸਲਾਖਾਂ ਪਿੱਛੇ ਜੇਲ੍ਹ ਵਿੱਚ ਹੀ ਹੋਵੇਗੀ ਇਸ ਫੈਸਲੇ ਨਾਲ ਸਿੱਖ ਕੌਮ ਨੂੰ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਵਧਿਆ ਹੈ ਭਾਵੇਂ ਕਿ ਇਹ ਫੈਸਲਾ ਬਹੁਤ ਹੀ ਦੇਰੀ ਨਾਲ ਹੋਇਆ ਹੈ “ਦੇਰ ਆਇਦ ਦਰੁਸਤ ਆਇਦ” ਸਿੱਖ ਕੌਮ ਦੇ ਜ਼ਖਮਾਂ ਤੇ ਮੱਲੵਮ ਜਰੂਰ ਲੱਗਿਆ ਹੈ ।ਬਡਹੇੜੀ ਨੇ ਆਖਿਆ ਕਿ ਬਾਕੀ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲਣ ਦੀ ਉਮੀਦ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਜੇਲ੍ਹ ਵਿੱਚ ਮੌਤ ਹੋਣ ਤੱਕ ਕੀਤੇ ਪਾਪਾਂ ਲਈ ਸੜਨਾ ਪਵੇਗਾ ।ਭਾਵੇਂ ਸਿੱਖ ਕੌਮ 1984 ਦੇ ਸਿੱਖ ਕਤਲੇਆਮ ਨੂੰ ਕਦੇ ਵੀ ਭੁਲਾ ਨਹੀਂ ਸਕਦੀ ਪਰ ਇਸ ਫੈਸਲੇ ਨਾਲ ਪਾਪੀਆਂ ਨੂੰ ਕਾਨੂੰਨ ਦਾ ਡਰ ਅਤੇ ਸਹਿਮ ਜਰੂਰ ਮਹਿਸੂਸ ਹੁੰਦਾ ਰਹੇਗਾ ਹਰ ਵਿਅਕਤੀ ਗਲਤ ਕੰਮ ਕਰਨ ਤੋਂ ਪਹਿਲਾਂ ਸੋਚ ਕੇ ਕਦਮ ਚੁੱਕਣ ਲਈ ਸੌ ਵਾਰ ਸੋਚੇਗਾ ਕਿ ਕਾਨੂੰਨ ਤੋਂ ਬਚਣਾ ਔਖਾ ਹੈ ।ਸਿੱਖ ਕੌਮ ਨੂੰ ਆਪਣੇ ਗੁਰੂ ‘ਤੇ ਅਟੁੱਟ ਭਰੋਸਾ ਹੈ ਅਤੇ ਅੱਗੇ ਵੀ ਰਹੇਗਾ ਕਿ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ । ਅਦਾਲਤ ਨੇ ਆਪਣੇ ਆਪ ਹੀ ਆਪਣੀ ਤਾਕਤ ਦਿਖਾ ਦਿੱਤੀ ਹੈ ਕਿ ਕਾਨੂੰਨ ਤੋਂ ਵੱਡਾ ਕੋਈ ਨਹੀਂ ਹੈ ਹਰ ਦੇਸ਼ ਵਾਸੀ ਨੂੰ ਕਾਨੂੰਨ ਦਾ ਡਰ ਹੋਵੇਗਾ ।
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ 2 ਪੀ.ਸੀ.ਐਸ. ਅਧਿਕਾਰੀ ਕੀਤੇ ਇੱਧਰੋਂ-ਉੱਧਰ ਚੰਡੀਗੜ੍ਹ, 05...