ਜੈਤੋ 22 ਜੁਲਾਈ (ਰਘੁਨੰਦਨ ਪਰਾਸ਼ਰ), ਇਲਾਕੇ ਦੇ ਕਾਂਗਰਸੀ ਸੰਸਦ ਮੈਂਬਰ ਮੁਹੰਮਦ ਸੱਦੀਕ ਨੇ ਮਾਰਕਿਟ ਕਮੇਟੀ ਦੇ ਦਫ਼ਤਰ ਵਿੱਚ ਖੇਤੀ ਦੌਰਾਨ ਹਾਦਸੇ ਦੇ ਪੀੜਤਾਂ ਨੂੰ 2.30 ਲੱਖ ਰੁਪਏ ਦੇ ਚੈੱਕ ਵੰਡੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸੱਕਤਰ ਸੱਤਪਾਲ ਡੋਡ ਨੇ ਦੱਸਿਆ ਕਿ ਜਸਪਾਲ ਕੌਰ ਪਤਨੀ ਸਵ. ਜੱਸਾ ਸਿੰਘ ਪਿੰਡ ਮਾਤਾ ਨੂੰ 2 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ। ਜੱਸਾ ਸਿੰਘ ਦੀ ਖੇਤ ਵਿਚ ਕੰਮ ਕਰਦਿਆਂ ਬਿਜਲੀ ਦਾ ਕਰੰਟ ਲੱਗਣ ਕਾਰਣ ਮੌਤ ਹੋ ਗਈ ਸੀ। ਸੁਖਦੀਪ ਸਿੰਘ ਪੁੱਤਰ ਗੁਰਦਿਆਲ ਸਿੰਘ ਪਿੰਡ ਚੈਨਾ , ਗੁਰਚੇਤ ਸਿੰਘ ਪੁੱਤਰ ਅੰਗਰੇਜ਼ ਸਿੰਘ ਪਿੰਡ ਡੋਡ ਅਤੇ ਬਲਜਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਪਿੰਡ ਮੱਤਾ ਨੂੰ 10,000 – 10,000 ਰੁਪਏ ਦੀ ਸਹਾਇਤਾ ਦਿੱਤੀ ਗਈ। ਇਸ ਮੌਕੇ ਸੰਸਦ ਮੈਂਬਰ ਮੁਹੰਮਦ ਸੱਦੀਕ ਨੇ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਹੋਰ ਸਾਰੇ ਵਰਗਾਂ ਨੂੰ ਲਗਾਤਾਰ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮੜਾਕ , ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਸਾਬਕਾ ਕੌਂਸਲਰ ਵਕੀਲ ਮਦਨ ਲਾਲ ਬਾਂਸਲ, ਰਾਜਦੀਪ ਸਿੰਘ ਔਲਖ, ਮੇਹਰ ਸਿੰਘ ਕਰੀਰ ਵਾਲੀ, ਬਹਾਦਰ ਸਿੰਘ ਚੈਨਾ ਆਦਿ ਆਗੂ ਅਤੇ ਕਾਂਗਰਸੀ ਕਾਰਕੁਨ ਸ਼ਾਮਲ ਸਨ ।
ਗਾਜ਼ਾ ‘ਚ ਇਜ਼ਰਾਇਲੀ ਬੰਬਾਰੀ ‘ਚ 30 ਤੋਂ ਵੱਧ ਲੋਕਾਂ ਦੀ ਮੌਤ
ਗਾਜ਼ਾ 'ਚ ਇਜ਼ਰਾਇਲੀ ਬੰਬਾਰੀ 'ਚ 30 ਤੋਂ ਵੱਧ ਲੋਕਾਂ ਦੀ ਮੌਤ ਗਾਜ਼ਾ, 11 ਮਈ (IANS,ਵਿਸ਼ਵ ਵਾਰਤਾ) ਗਾਜ਼ਾ ਪੱਟੀ ਦੇ...