
19 ਜੇਤੂ ਰਹੇ ਵਿਦਿਆਰਥੀਆਂ ‘ਚ ਹੋਵੇਗਾ ਜਿਲਾ ਪੱਧਰੀ ਮੁਕਾਬਲਾ
ਵਿਦਿਆਰਥੀਆਂ ਅਤੇ ਮਾਪਿਆਂ ਵਲੋ ਮਿਲ ਰਿਹਾ ਸਹਿਯੋਗ ਸ਼ਲਾਘਾਯੋਗ – ਰੇਖਾ ਮਹਾਜਨ
ਅੰਮ੍ਰਿਤਸਰ 23 ਜੁਲਾਈ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਸ਼ਬਦ ਗਾਇਨ ਪ੍ਰਤੀਯੋਗਤਾ ਦੇ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਜ਼ਿਲਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਰੇਖਾ ਮਹਾਜਨ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਦੇ ਵੱਖ ਵੱਖ ਬਲਾਕਾਂ ਦੇ 19 ਵਿਦਿਆਰਥੀ ਜੇਤੂ ਰਹੇ, ਜਿਹੜੇ ਕਿ ਜ਼ਿਲਾ ਪੱਧਰੀ ਸ਼ਬਦ ਮੁਕਾਬਲੇ ਲਈ ਚੁਣੇ ਜਾਣਗੇ ਅਤੇ ਜ਼ਿਲਾ ਪੱਧਰ ਤੇ ਜੇਤੂ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਜਾਣਗੇ। ਸ਼੍ਰੀਮਤੀ ਰੇਖਾ ਮਹਾਜਨ ਨੇ ਸਾਰਿਆਂ ਵਿਦਿਆਥੀਆਂ ਉਨਾਂ ਦੇ ਗਾਈਡ ਅਧਿਆਪਕਾਂ ਹੈਡ ਟੀਚਰ, ਸੈਟਰ ਹੈਡ ਟੀਚਰ ਅਤੇ ਬਲਾਕ ਸਿੱਖਿਆ ਅਫਸਰਾਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ ਕਿ ਤੁਹਾਡੇ ਸਹਿਯੋਗ ਨਾਲ ਜ਼ਿਲੇ ਦੇ 19ਵਿਦਿਆਰਥੀਆਂ ਦਾ ਹੁਨਰ ਉਭਰ ਕੇ ਸਾਮਣੇ ਆਇਆ ਹੈ। ਉਨਾਂ ਸਮੂਹ ਬਲਾਕ ਅਫਸਰਾਂ ਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਅਗਲੇ ਮੁਕਾਬਲਿਆਂ ਵਿਚ ਵੱਧ ਤੋ ਵੱਧ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਵੇ।
ਉਪ ਜਿਲਾ ਸਿੱਖਿਆ ਅਫਸਰ ਨੇ ਦੱਸਿਆ ਕਿ 19 ਜੇਤੂ ਵਿਦਿਆਰਥੀਆਂ ਵਿਚੋ ਪਹਿਲੇ ਅਤੇ ਦੂਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਦੇ ਨਾਂ ਇਸ ਤਰਾਂ ਹਨ, ਬਲਾਕ ਅੰਮ੍ਰਿਤਸਰ –1 ਚ ਹਰਮਨਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਮਿਤ ਸਿੰਘ, ਅਤੇ ਰਾਜਬੀਰ ਕੌਰ ਸਕੂਲ ਵੱਲਾ,ਬਲਾਕ ਅਮ੍ਰਿਤਸਰ –2 ਵਿਚ ਸੁਮਨ ਸਰਕਾਰੀ ਪ੍ਰਾਇਮਰੀ ਸਕੂਲ ਖਾਲਸਾ ਨਗਰ,ਬਲਾਕ ਅੰਮ੍ਰਿਤਸਰ –3 ਵਿਚ ਅੰਸਪੀ੍ਰਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਗੁਮਟਾਲਾ,ਹਰਲੀਨ ਕੌਰ ਸਕੂਲ ਅਦਲੀਵਾਲ, ਨੂਰ ਸਕੂਲ ਰਾਜਾਂਸਾਂਸੀ,ਬਲਾਕ ਅੰਮ੍ਰਿਤਸਰ-4 ਵਿਚ ਗੁਨੀ ਸਕੂਲ ਗੁਰੂਨਾਨਕਪੁਰਾ, ਸ਼ਿਵਨਯਾ ਸਕੂਲ ਇਸਲਾਮਾਬਾਦ, ਬਲਾਕ ਜੰਡਿਆਲਾ ਗੁਰੂ ਵਿਚ ਵਿਦਿਆਰਥਣ ਮਨਪੀ੍ਰਤ ਕੌਰ ਸਕੂਲ ਨਵਾਂ ਪਿੰਡ, ਰਾਜਵਿੰਦਰ ਕੌਰ ਸਕੂਲ ਤਿਮੋਵਾਲ, ਬਲਾਕ ਮਜੀਠਾ-1 ਵਿਚ ਕਰਿਸਟਾ ਸਕੂਲ ਹਮਜਾ,ਪਿੰ੍ਰਸ ਸਿੰਘ ਸਕੂਲ ਨਾਗ ਕਲਾਂ, ਬਲਾਕ ਮਜੀਠਾ –2 ਦੀ ਵਿਦਿਆਰਥਣ ਜਸਲੀਨ ਕੌਰ ਸਕੂਲ ਰੁਪੋਵਾਲੀ ਕਲਾਂ,ਰੋਜਪ੍ਰੀਤ ਕੌਰ ਸਕੂਲ ਚਵਿੰਡਾ ਦੇਵੀ, ਬਲਾਕ ਰਈਆ-1 ਦੀ ਵਿਦਿਆਰਥਣ ਨੇਹਾ ਕੌਰ ਸਕੂਲ ਵਜੀਰ ਭੁੱਲਰ,ਬਲਾਕ ਰਈਆ-2 ਵਿਪਨਦੀਪ ਕੌਰ ਸਕੂਲ ਖਿਲਚੀਆਂ, ਬਲਾਕ ਤਰਸਿੱਕਾ ਦੀ ਅਨਪੀ੍ਰਤ ਕੌਰ ਸਕੂਲ ਤਰਸਿੱਕਾ,ਬਲਾਕ ਵੇਰਕਾ ਦੀ ਪ੍ਰਭਜੋਤ ਕੌਰ ਸਕੂਲ ਮਾਹਲ ਅਤੇ ਬਲਾਕ ਵੇਰਕਾ ਦੀ ਹੀ ਸਿਮਰਨਪੀ੍ਰਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਵੇਰਕਾ ਦੀ ਵਿਦਿਆਰਥਣ ਜੇਤੂ ਰਹੀ।
ਮੈਡਮ ਰੇਖਾ ਮਹਾਜਨ ਨੇ ਦੱਸਿਆ ਕਿ ਅਧਿਆਪਕ ਗੁਰਮੀਤ ਕੌਰ, ਰਵਿੰਦਰ ਕੌਰ, ਸ੍ਰ ਹਰਪ੍ਰੀਤ ਸਿੰਘ, ਸ਼ੈਲੀ ਸ਼ਰਮਾ, ਚਰਨਜੀਤ ਕੌਰ, ਗੁਰਪ੍ਰੀਤ ਸਿੰਘ, ਪਵਨ ਸ਼ੋਰੀ, ਤਰੁਨਵੀਰ ਸਿੰਘ, ਕਰਮਜੀਤ ਸਿੰਘ, ਅਮਨ ਭÎਗਤ,ਕਰਮਜੀਤ ਸਿੰਘ, ਜਗਦੀਪ ਸਿੰਘ, ਸਤਨਾਮ ਸਿੰਘ, ਰੇਖਾ ਕੁਮਾਰੀ ਅਤੇ ਹਰਪਿੰਦਰ ਸਿੰਘ ਨੇ ਗਾਈਡ ਦੇ ਤੌਰ ਤੇ ਇਨਾਂ ਜੇਤੂ ਵਿਦਿਆਰਥੀਆਂ ਨਾਲ ਰਹੇ ਹਨ। ਉਨਾਂ ਸਾਰੇ ਗਾਈਡ ਅਧਿਆਪਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।






















